ਆਈ ਤਾਜਾ ਵੱਡੀ ਖਬਰ
ਆਵਾਜਾਈ ਦੀ ਵਰਤੋਂ ਮਨੁੱਖ ਵੱਲੋਂ ਇੱਕ ਥਾਂ ਤੋਂ ਦੂਜੀ ਥਾਂ ਜਾਣ ਵਾਸਤੇ ਕੀਤੀ ਜਾਂਦੀ ਹੈ। ਜਿਸ ਦੇ ਜ਼ਰੀਏ ਇਨਸਾਨ ਆਪਣੇ ਰਸਤੇ ਨੂੰ ਤੈਅ ਕਰਦਾ ਹੋਇਆ ਅਪਣੀ ਮੰਜ਼ਿਲ ਉਪਰ ਪੁੱਜਦਾ ਹੈ। ਇਸ ਸਫ਼ਰ ਦੌਰਾਨ ਉਸ ਨੂੰ ਕਈ ਤਰ੍ਹਾਂ ਦੇ ਪੜਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰੀ ਪ੍ਰਸਥਿਤੀਆਂ ਸਮੇਂ ਦੇ ਅਨਕੂਲ ਨਹੀਂ ਹੁੰਦੀਆਂ ਜਿਸ ਦੇ ਕਾਰਨ ਅ-ਸੰ-ਤੋ-ਸ਼ ਜਨਕ ਮਾਹੌਲ ਪੈਦਾ ਹੋ ਜਾਂਦਾ ਹੈ। ਜਿਸ ਦੇ ਕਾਰਨ ਸਫਰ ਕਰਨ ਵਾਲਿਆਂ ਨੂੰ ਕਈ ਤਰ੍ਹਾਂ ਦੀਆਂ ਦਿੱ-ਕ-ਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਇਹੋ ਜਿਹੇ ਹਾਲਾਤਾਂ ਦਾ ਸਾਹਮਣਾ ਏਅਰ ਫ਼ਰਾਂਸ ਦੀ ਇਕ ਫਲਾਈਟ ਨੂੰ ਉਸ ਸਮੇਂ ਕਰਨਾ ਪਿਆ ਜਦੋਂ ਉਸ ਵਿਚ ਸਵਾਰ ਇਕ ਭਾਰਤੀ ਯਾਤਰੀ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦੀ ਵਜ੍ਹਾ ਕਰਕੇ ਉਸ ਫਲਾਈਟ ਨੂੰ ਹੰ-ਗਾ-ਮੀ ਹਾਲਤ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਕ ਫਰਾਂਸ ਦਾ ਇੱਕ ਯਾਤਰੀ ਜਹਾਜ਼ ਪੈਰਿਸ ਤੋਂ ਦਿੱਲੀ ਜਾ ਰਿਹਾ ਸੀ। ਇਸ ਜਹਾਜ਼ ਵਿਚ ਸਵਾਰ ਭਾਰਤ ਦੇ ਇਕ ਨਾਗਰਿਕ ਨੇ ਅਚਾਨਕ ਹੰ-ਗਾ-ਮਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਦੇ ਲਈ ਜਹਾਜ਼ ਨੂੰ ਬੁਲਗਾਰੀਆ ਦੇ ਹਵਾਈ ਅੱਡੇ ਉੱਤੇ ਉਤਾਰ ਲਿਆ ਗਿਆ।
ਬੁਲਗਾਰੀਆ ਦੇ ਇਕ ਅਧਿਕਾਰੀ ਦੇ ਦੱਸਣ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਸ਼ਾਮ 5 ਵਜੇ ਦੇ ਕਰੀਬ ਵਾਪਰੀ ਹੈ। ਇਸ ਘਟਨਾ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਜਾਂਚ ਏਜੰਸੀ ਦੇ ਇਕ ਅਧਿਕਾਰੀ ਇਵੈਲੋ ਐਂਜਲੋਵ ਨੇ ਕਿਹਾ ਕਿ ਜਦੋਂ ਜਹਾਜ਼ ਨੇ ਰਨਵੇ ਤੋਂ ਅਸਮਾਨ ਵੱਲ ਉਡਾਰੀ ਭਰੀ ਉਸ ਸਮੇਂ ਤੋਂ ਹੀ ਭਾਰਤੀ ਨਾਗਰਿਕ ਯਾਤਰੀ ਨੇ ਆਸ ਪਾਸ ਦੇ ਯਾਤਰੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਬ-ਹਿ-ਸ ਕਰਨੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਇਹ ਬ-ਹਿ-ਸ
ਝ-ਗ-ੜੇ ਵਿੱਚ ਤਬਦੀਲ ਹੋ ਗਈ ਅਤੇ ਉਕਤ ਭਾਰਤੀ ਯਾਤਰੀ ਨੇ ਜਹਾਜ਼ ਅਮਲੇ ਦੇ ਇਕ ਮੁਲਾਜ਼ਮ ਨਾਲ ਧੱ-ਕਾ-ਮੁੱ-ਕੀ ਵੀ ਕੀਤੀ। ਇਸ ਦੌਰਾਨ ਉਕਤ ਵਿਅਕਤੀ ਨੇ ਕੋਕਪਿਟ ਦੇ ਦਰਵਾਜ਼ੇ ਨੂੰ ਵੀ ਧੱਕਾ ਮਾ-ਰਿ-ਆ। ਇਸ ਹੋਈ ਘਟਨਾ ਦੇ ਕਾਰਣ ਜਹਾਜ਼ ਨੂੰ ਮ-ਜ-ਬੂ-ਰ-ਨ ਹੀ ਬੁਲਗਾਰੀਆ ਦੇ ਸੋਫੀਆ ਵਿੱਚ ਉਤਾਰਨਾ ਪਿਆ। ਖਬਰ ਲਿਖੇ ਜਾਣ ਤੱਕ ਉਕਤ ਵਿਅਕਤੀ ਦਾ ਨਾਮ ਪਤਾ ਨਹੀਂ ਲੱਗ ਸਕਿਆ ਪਰ ਉਸ ਉੱਪਰ ਬਾਕੀ ਯਾਤਰੀਆਂ ਦੀ ਜਾਨ ਨੂੰ ਖ-ਤ-ਰੇ ਵਿਚ ਪਾਉਣ ਦਾ ਦੋ-ਸ਼ ਲਗਾਇਆ ਗਿਆ ਹੈ।
Previous Postਹੁਣੇ ਹੁਣੇ ਟਿਕਰੀ ਬਾਡਰ ਤੇ ਵਾਪਰਿਆ ਕਹਿਰ- ਸੁਣ ਕਿਸਾਨਾਂ ਚ ਛਾਈ ਸੋਗ ਦੀ ਲਹਿਰ
Next Postਪੰਜਾਬ ਚ ਕੋਰੋਨਾ ਨੂੰ ਰੋਕਣ ਲਈ ਲਗੇ ਕਰਫਿਊ ਦੇ ਬਾਰੇ ਚ ਆਈ ਇਹ ਵੱਡੀ ਖਬਰ