ਵਿਦੇਸ਼ਾਂ ਨੂੰ ਜਾਣ ਵਾਲਿਆਂ ਲਈ ਹੋਇਆ ਹੁਣ ਇਹ ਹੁਕਮ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਕਰੋਨਾ ਦੇ ਪ੍ਰਸਾਰ ਨੂੰ ਦੇਖਦੇ ਹੋਏ ਜਿਥੇ ਪਿਛਲੇ ਸਾਲ ਮਾਰਚ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਸੀ। ਉੱਥੇ ਹੀ ਕਰੋਨਾ ਦੇ ਵਾਧੇ ਨੂੰ ਰੋਕਣ ਲਈ ਕੌਮਾਂਤਰੀ ਉਡਾਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਜਿਸ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਈਆਂ ਸਨ। ਉਥੇ ਹੀ ਯਾਤਰੀਆ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਕੁਝ ਖਾਸ ਸਮਝੌਤਿਆਂ ਦੇ ਤਹਿਤ ਕੁਝ ਖਾਸ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ ਸੀ। ਜਿਸ ਸਦਕਾ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਲ ਤਕ ਪਹੁੰਚਾਇਆ ਜਾ ਸਕੇ। ਕਰੋਨਾ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਫਿਰ ਤੋਂ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਉਪਰ ਵੀ ਰੋਕ ਲਗਾ ਦਿੱਤੀ ਗਈ ਸੀ।

ਵਿਦੇਸ਼ਾਂ ਨੂੰ ਜਾਣ ਵਾਲਿਆਂ ਲਈ ਹੁਣ ਇਹ ਹੁਕਮ ਲਾਗੂ ਹੋਇਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਹੁਣ ਕਰੋਨਾ ਦੇ ਕੇਸਾਂ ਨੂੰ ਦੇਖਦੇ ਹੋਏ ਯਾਤਰੀਆਂ ਨੂੰ ਕਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ। ਉਥੇ ਹੀ ਕੇਂਦਰ ਸਰਕਾਰ ਵੱਲੋਂ ਹੁਣ ਵਿਦੇਸ਼ਾਂ ਵਿਚ ਜਾ ਰਹੇ ਭਾਰਤੀਆਂ ਨੂੰ ਆਪਣਾ ਪਾਸਪੋਰਟ cowin ਵੈਕਸੀਨੇਸ਼ਨ ਸਰਟੀਫਿਕੇਟ ਨਾਲ ਲਿੰਕ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਸੋਮਵਾਰ ਨੂੰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਨਵੇਂ ਲਾਗੂ ਕੀਤੇ ਗਏ ਨਿਯਮਾਂ ਦੇ ਅਨੁਸਾਰ ਟੀਕੇ ਦੀ ਕਿਸਮ ਵੀ ਦੱਸਣਾ ਲਾਜ਼ਮੀ ਕੀਤਾ ਗਿਆ ਹੈ।

ਇਸ ਸਮੇਂ ਭਾਰਤ ਵਿੱਚ ਵਰਤੀ ਜਾ ਰਹੀ ਸੀਰਮ ਇਸਟੀਚਿਊਟ ਵੱਲੋਂ ਤਿਆਰ ਕੀਤੀ ਗਈ ਕੋਵੀਸ਼ਿਲਡ ਭਾਰਤ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਪ੍ਰਮਾਣਿਤ ਹੈ। ਲਾਗੂ ਕੀਤੇ ਗਏ ਨਵੇਂ ਨਿਯਮਾਂ ਦੇ ਅਨੁਸਾਰ ਕਰੋਨਾ ਟੀਕਾਕਰਨ ਦੀਆਂ ਖੁਰਾਕਾਂ ਨੂੰ ਵੀ ਵੈਕਸੀਨ ਸਰਟੀਫਿਕੇਟ ਦੇ ਨਾਲ ਜੋੜਿਆ ਜਾਵੇਗਾ। ਸਰਟੀਫੀਕੇਟ ਉਪਰ ਲਾਭਪਾਤਰੀ ਦਾ ਪਾਸਪੋਰਟ ਨੰਬਰ ਵੀ ਛਾਪਿਆ ਜਾਵੇਗਾ। ਸਰਕਾਰ ਵੱਲੋਂ ਲਾਗੂ ਕੀਤੇ ਗਏ ਹੁਕਮਾਂ ਦੇ ਅਨੁਸਾਰ ਪਹਿਲੀ ਖੁਰਾਕ ਲੱਗਣ ਦੇ 12 ਤੋਂ 16 ਹਫਤਿਆਂ ਬਾਦ ਦੂਜੀ ਖੁਰਾਕ ਵੀ ਦਿੱਤੀ ਜਾਵੇਗੀ।

ਅਗਰ ਪਹਿਲਾ ਟੀਕਾ ਕਰਨ ਦੇ ਦੌਰਾਨ ਕਿਸੇ ਵੱਲੋਂ ਪਾਸਪੋਰਟ ਨੰਬਰ ਦਰਜ ਨਹੀਂ ਕਰਵਾਇਆ ਗਿਆ ਤੇ ਦੂਜੀ ਖੁਰਾਕ ਸਮੇਂ ਵੀ ਲਾਜ਼ਮੀ ਨਹੀਂ ਹੈ। ਯਾਤਰੀਆਂ ਨੂੰ ਜ਼ਰੂਰਤ ਪੈਣ ਤੇ ਨਵੇਂ ਟੀਕਾਕਰਨ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇਹ ਸੁਵਿਧਾ 31 ਅਗਸਤ 2021 ਤੱਕ ਕੌਮਾਂਤਰੀ ਸਫਰ ਕਰਨ ਵਾਲਿਆਂ ਲਈ ਉਪਲੱਬਧ ਹੈ। ਇਹ ਨਿਯਮ ਹੁਣ ਪੜ੍ਹਾਈ, ਨੌਕਰੀ, ਉਲੰਪਿਕ ਵਿਚ ਹਿੱਸਾ ਲੈਣ ਜਾ ਰਹੇ ਭਾਰਤੀਆਂ ਲਈ ਲਾਜ਼ਮੀ ਕੀਤਾ ਗਿਆ ਹੈ।