ਵਿਦੇਸ਼ਾਂ ਚ ਰਹਿਣ ਵਾਲੇ ਭਾਰਤੀਆਂ ਲਈ ਆਈ ਵੱਡੀ ਇਹ ਚੰਗੀ ਖਬਰ – ਲੱਗ ਗਈਆਂ ਮੌਜਾਂ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਤੋਂ ਸ਼ੁਰੂ ਹੋਏ ਕਰੋਨਾ ਕਾਰਨ ਹੋਈ ਤਾਲਾਬੰਦੀ ਨੇ ਹਰ ਖੇਤਰ ਵਿੱਚ ਭਾਰੀ ਨੁਕਸਾਨ ਪਹੁੰਚਾਇਆ ਹੈ ਚਾਹੇ ਉਹ ਸਿੱਖਿਆ ਦੇ ਖੇਤਰ ਹੋਣ , ਕਿਸੇ ਵੀ ਪ੍ਰਕਾਰ ਦਾ ਬਿਜ਼ਨਸ ਹੋਵੇ ਜਾਂ ਆਵਾਜਾਈ ਦੇ ਸਾਧਨ।ਇਸ ਤਾਲਾਬੰਦੀ ਦਾ ਬਹੁਤ ਜ਼ਿਆਦਾ ਅਸਰ ਦੇਸ਼ ਦੀ ਆਰਥਿਕ ਸਥਿਤੀ ਤੇ ਵੀ ਪਿਆ ਹੈ। ਆਯਾਤ ਨਿਰਯਾਤ ਦੇ ਬੰਦ ਹੋਣ ਕਾਰਨ ਸਰਕਾਰ ਨੂੰ ਕਾਫ਼ੀ ਮਾਰ ਝੱਲਣੀ ਪਈ ਹੈ ਇਸ ਦਾ ਅਸਰ ਆਮ ਜਨਤਾ ਤੇ ਵੀ ਦੇਖਿਆ ਜਾ ਸਕਦਾ ਹੈ। ਭਾਰਤ ਦੀ ਸ਼ੇਅਰ ਮਾਰਕੀਟ ਵੀ ਇਸ ਤਾਲਾਬੰਦੀ ਕਾਰਨ ਪ੍ਰਭਾਵਿਤ ਹੋਈ। ਤਾਲਾਬੰਦੀ ਦੌਰਾਨ ਚੱਲ ਰਹੀ ਆਰਥਿਕ ਮੰਦੀ ਨਾਲ ਭਾਰਤ ਵਿੱਚ ਲੋਕਾਂ ਨੂੰ ਕਾਫੀ ਮਹਿੰਗਾਈ ਦਾ ਸਾਹਮਣਾ ਕਰਨਾ ਪਿਆ ਅਤੇ ਬਹੁਤ ਜ਼ਿਆਦਾ ਮੁੱਲ ਤੇ ਚੀਜ਼ਾਂ ਨੂੰ ਖਰੀਦਣਾ ਪਿਆ। ਵਿਦੇਸ਼ ਵਿੱਚ ਬੈਠੇ ਭਾਰਤੀਆਂ ਤੇ ਵੀ ਇਸ ਦਾ ਬਹੁਤ ਜ਼ਿਆਦਾ ਅਸਰ ਪਿਆ ਹੈ।

ਤਾਲਾਬੰਦੀ ਦੌਰਾਨ ਉਨ੍ਹਾਂ ਨੂੰ ਪੈਸੇ ਭੇਜਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਐਨ ਆਰ ਆਈਜ਼ ਦੁਆਰਾ ਭਾਰਤ ਵਿੱਚ ਪੈਸੇ ਭੇਜਣ ਨੂੰ ਲੈ ਕੇ ਇਕ ਚੰਗੀ ਖਬਰ ਸਾਹਮਣੇ ਆਈ ਹੈ। ਭਾਰਤ ਦੀ ਸ਼ੇਅਰ ਮਾਰਕੀਟ ਵਿੱਚ ਹੋਈ ਪੈਸੇ ਦੀ ਗਿਰਾਵਟ ਨਾਲ ਡਾਲਰ ਦੀ ਸਥਿਤੀ ਕਾਫ਼ੀ ਮਜ਼ਬੂਤ ਹੋ ਚੁੱਕੀ ਹੈ, ਸ਼ੇਅਰ ਬਾਜ਼ਾਰ ਦੀ ਤਾਜ਼ਾ ਜਾਣਕਾਰੀ ਦੇ ਅਨੁਸਾਰ ਸੈਂਸੈਕਸ 178.65 ਅੰਕ ਜਾਣੀ ਕੇ 0.34 ਫੀਸਦੀ ਕਮਜ਼ੋਰ ਹੋ ਕੇ 52,323.33 ਉਪਰ ਬੰਦ ਹੋਇਆ ਅਤੇ ਨਿਫਟੀ 76.15 ਜੋ ਕਿ 0.48 ਫੀਸਦੀ ਦੀ ਕਮਜ਼ੋਰੀ ਨਾਲ 15,691.4 ਸਮਾਪਤ ਹੋਇਆ। ਡਾਲਰ ਵਿੱਚ ਤੇਜੀ ਦਾ ਕਾਰਨ ਅਤੇ ਰੁਪਏ ਦੇ ਟੁੱਟਣ ਦਾ ਕਾਰਨ ਯੂ ਐਸ ਫੈਡਰਲ ਰਿਜ਼ਰਵ ਦੇ ਸਾਲ 2023 ਤੱਕ ਵਿਆਜ ਦਰਾਂ ਵਿੱਚ ਕੀਤੇ ਜਾਣ ਵਾਲੇ 0.06 ਦੇ ਵਾਧੇ ਦੀ ਸੰਭਾਵਨਾ ਜਤਾਏ ਜਾਣਾ ਸੀ।

ਅੱਜ ਸਵੇਰ ਤੋਂ ਹੀ ਰੁਪਈਆ ਘਾਟੇ ਵਿਚ ਰਿਹਾ ਅਤੇ ਡਾਲਰ ਦੀ ਸਥਿਤੀ ਕਾਫੀ ਮਜ਼ਬੂਤ ਸਾਬਿਤ ਹੋਈ , ਰੁਪਇਆ 33 ਪੈਸੇ ਦੀ ਗਿਰਾਵਟ ਨਾਲ 73.65 ਰੁਪਏ ਪ੍ਰਤੀ ਡਾਲਰ ਤੇ ਸ਼ੁਰੂ ਹੋਇਆ ਅਤੇ ਫਿਰ ਇਸ ਤੋਂ ਉਭਰ ਨਹੀਂ ਸਕਿਆ। ਪੂਰੇ ਦਿਨ ਵਿੱਚ ਰੁਪਇਆ ਸਿਰਫ ਸਵੇਰ ਦੇ ਸਮੇਂ 73.57 ਪ੍ਰਤੀ ਡਾਲਰ ਦਰਜ ਕੀਤਾ ਗਿਆ ਸੀ ਉਸ ਤੋ ਉਪਰੰਤ ਇਹ ਲਗਾਤਾਰ ਘਾਟੇ ਵਿੱਚ ਚੱਲ ਰਿਹਾ ਸੀ ਅਤੇ ਸਮਾਪਤੀ ਤੱਕ ਇਹ 76 ਪੈਸੇ ਦੀ ਗਿਰਾਵਟ ਨਾਲ 74.08 ਰੁਪਏ ਪ੍ਰਤੀ ਡਾਲਰ ਨਾਲ ਉਸੇ ਪੱਧਰ ਤੇ ਹੀ ਬੰਦ ਹੋ ਗਿਆ।

ਵੀਰਵਾਰ ਨੂੰ ਰੁਪਏ ਵਿਚ ਹੋਈ ਇਸ ਵੱਡੀ ਕਮਜ਼ੋਰੀ ਕਾਰਨ ਡਾਲਰ ਦਾ ਮੁੱਲ 74 ਰੁਪਏ ਤੋਂ ਅਗਾਂਹ ਲੰਘ ਗਿਆ ਹੈ। ਰੁਪਈਆ ਲਗਾਤਾਰ 8 ਕਾਰੋਬਾਰੀ ਸੈਸ਼ਨ ਵਿਚ 128 ਪੈਸੇ ਟੁੱਟ ਗਿਆ ਹੈ, ਇਸ ਦੇ ਟੁੱਟਣ ਨਾਲ ਹੀ ਜਿੱਥੇ ਐੱਨ ਆਰ ਆਈਜ਼ ਨੂੰ ਕਾਫੀ ਫਾਇਦਾ ਮਿਲੇਗਾ ਉਥੇ ਹੀ ਭਾਰਤ ਦੀ ਦਰਾਮਦ ਮਹਿੰਗੀ ਹੋ ਜਾਵੇਗੀ। ਯੂ ਐਸ ਫੈਡਰਲ ਰਿਜ਼ਰਵ ਦੇ ਆਏ ਬਿਆਨ ਪਿਛੋਂ 76 ਪੈਸੇ ਦੀ ਗਿਰਾਵਟ ਨਾਲ 74.08 ਪ੍ਰਤੀ ਡਾਲਰ ਤੇ ਸਮਾਪਤ ਹੋਇਆ ਪਰ ਬੁੱਧਵਾਰ ਨੂੰ ਪਿਛਲੇ ਕਾਰੋਬਾਰ ਵਿਚ ਰੁਪਇਆ 73.32 ਪ੍ਰਤੀ ਡਾਲਰ ਸਮਾਪਤ ਹੋਇਆ ਸੀ।