*ਸਕੂਲ ਬੱਚਿਆਂ ਨਾਲ ਭਰੀ ਬੱਸ SYL ਨਹਿਰ ‘ਚ ਡਿੱਗੀ, ਬਚਾਅ ਕਾਰਜ ਜਾਰੀ*
*ਕੈਥਲ ਜ਼ਿਲ੍ਹੇ ਦੇ ਪਿੰਡ ਨੌਚ ‘ਚ ਸੋਮਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰਿਆ, ਜਦੋਂ **ਸਕੂਲੀ ਬੱਚਿਆਂ ਨੂੰ ਲੈ ਜਾਂ ਰਹੀ ਬੱਸ ਅਚਾਨਕ ਸਤਲੁਜ-ਯਮੁਨਾ ਲਿੰਕ (SYL) ਨਹਿਰ ‘ਚ ਡਿੱਗ ਗਈ। ਇਸ **ਦਿਲ ਦਹਿਲਾਉਣ ਵਾਲੇ ਹਾਦਸੇ* ਵਿੱਚ *8 ਬੱਚੇ ਗੰਭੀਰ ਜ਼ਖ਼ਮੀ ਹੋ ਗਏ, ਜਦਕਿ **ਬੱਸ ਡਰਾਈਵਰ ਅਤੇ ਮਹਿਲਾ ਕੰਡਕਟਰ ਦੀ ਹਾਲਤ ਵੀ ਨਾਜ਼ੁਕ ਹੈ*।
### *ਬੱਸ ਦਾ ਸੰਤੁਲਨ ਵਿਗੜਿਆ, ਮੌਕੇ ‘ਤੇ ਮੱਚੀ ਹਫੜਾ-ਦਫੜੀ*
ਹਾਦਸਾ *ਸਵੇਰੇ 8 ਵਜੇ ਵਾਪਰਿਆ, ਜਦੋਂ **ਪਿਹੋਵਾ ਦੀ ਗੁਰੂ ਨਾਨਕ ਅਕੈਡਮੀ ਦੀ ਬੱਸ* ਬੱਚਿਆਂ ਨੂੰ ਸਕੂਲ ਲੈ ਜਾਣ ਲਈ ਪਿੰਡ ਦੇ *ਡੇਰੇ ਤੋਂ ਆ ਰਹੀ ਸੀ। **SYL ਨਹਿਰ ਦੇ ਪੱਲੇ ਟ੍ਰੈਕ ‘ਤੇ ਚਲਦੇ ਸਮੇਂ ਬੱਸ ਵਿੱਚ ਤਕਨੀਕੀ ਖਰਾਬੀ ਆ ਗਈ, ਜਿਸ ਨਾਲ **ਉਹ ਸੰਤੁਲਨ ਗੁਆ ਕੇ ਸਿੱਧੀ ਨਹਿਰ ਵਿੱਚ ਡਿੱਗ ਗਈ*।
### *ਸਥਾਨਕ ਲੋਕਾਂ ਨੇ ਕੀਤਾ ਬਚਾਅ*
*ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਡਾਇਲ 112 ਦੀ ਟੀਮ ਮੌਕੇ ‘ਤੇ ਪਹੁੰਚ ਗਈ। **ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਬੱਚਿਆਂ ਅਤੇ ਬੱਸ ਸਟਾਫ਼ ਨੂੰ ਨਹਿਰ ਵਿੱਚੋਂ ਕੱਢਿਆ ਗਿਆ। **ਜ਼ਖ਼ਮੀ ਬੱਚਿਆਂ, ਡਰਾਈਵਰ ਅਤੇ ਕੰਡਕਟਰ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ, ਜਿੱਥੇ **ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ*।
### *ਪੁਲਿਸ ਵੱਲੋਂ ਜਾਂਚ ਸ਼ੁਰੂ*
*ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। **ਹਾਦਸੇ ਦੀ ਵਜ੍ਹਾਂ ਬੱਸ ਦੀ ਤਕਨੀਕੀ ਖਰਾਬੀ ਮੰਨੀ ਜਾ ਰਹੀ ਹੈ, ਪਰ ਅਧਿਕਾਰਕ ਜਾਂਚ ਤੋਂ ਬਾਅਦ ਹੀ **ਅਸਲ ਕਾਰਨ ਸਾਹਮਣੇ ਆਉਣਗੇ*।