ਆਈ ਤਾਜਾ ਵੱਡੀ ਖਬਰ
ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਦੁਨੀਆਂ ਚ ਵਿਗਿਆਨੀਆਂ ਵੱਲੋਂ ਜਿੱਥੇ ਆਏ ਦਿਨ ਨਵੇਂ ਨਵੇਂ ਆਵਿਸ਼ਿਕਾਰ ਕੀਤੇ ਜਾ ਰਹੇ ਹਨ ਉਥੇ ਹੀ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਗਿਆ ਹੁੰਦਾ। ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਕਿਰਾਏ ਦੀ ਕੁੱਖ ਦੇ ਜ਼ਰੀਏ ਬੱਚੇ ਪੈਦਾ ਕੀਤੇ ਜਾਂਦੇ ਹਨ। ਜਿਸ ਵਾਸਤੇ ਉਨ੍ਹਾਂ ਵੱਲੋਂ ਭਾਰੀ ਕੀਮਤ ਵੀ ਅਦਾ ਕੀਤੀ ਜਾਂਦੀ ਹੈ ਉੱਥੇ ਹੀ ਬੱਚਿਆਂ ਨਾਲ ਜੁੜੀਆਂ ਹੋਈਆਂ ਕਈ ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆ ਜਾਂਦੀਆਂ ਹਨ, ਜੋ ਲੋਕਾਂ ਨੂੰ ਕਾਫ਼ੀ ਕੁਝ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ।
ਹੁਣ ਵਿਗਿਆਨ ਨੇ ਅਨੋਖੀ ਤਕਨੀਕ ਦੇ ਨਾਲ਼ ਬੱਚੇ ਨੂੰ ਜਨਮ ਦਿੱਤਾ ਗਿਆ ਹੈ ਜਿੱਥੇ ਤਿੰਨ ਲੋਕਾਂ ਦਾ ਡੀ ਐਨ ਏ ਬੱਚੇ ਵਿੱਚ ਮੌਜੂਦ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਜਿਹਾ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪਹਿਲੇ ਸੁਪਰ ਬੇਬੀ ਨੇ ਜਨਮ ਲਿਆ ਹੈ। ਦੱਸਿਆ ਗਿਆ ਹੈ ਕਿ ਇਸ ਬੱਚੇ ਵਿੱਚ 3 ਲੋਕਾਂ ਦਾ ਡੀ ਐਨ ਏ ਸ਼ਾਮਿਲ ਹੈ ਜਿਸ ਵਿੱਚ ਬੱਚੇ ਚ ਮਾਪਿਆਂ ਤੋਂ ਇਲਾਵਾ ਇਕ ਹੋਰ ਔਰਤ ਦਾ ਡੀ ਐਨ ਏ ਵੀ ਸ਼ਾਮਲ ਹੈ।
ਇਸ ਬੱਚੇ ਵਿੱਚ ਮਾਪਿਆਂ ਦਾ 99.8 ਫ਼ੀਸਦੀ ਡੀ ਐਨ ਏ ਸ਼ਾਮਲ ਹੈ ਉਥੇ ਹੀ ਬੱਚੇ ਦੇ ਵਿੱਚ 0.1 ਫੀਸਦੀ ਡੀ ਐਨ ਏ ਹੋਰ ਔਰਤ ਦਾ ਸ਼ਾਮਲ ਹੈ। 10 ਇੱਕ ਬੱਚੇ ਵਿੱਚ ਜਿੱਥੇ ਜਨਮ ਤੋਂ ਹੀ ਮਾਤਾ-ਪਿਤਾ ਦੇ ਡੀ ਐਨ ਏ ਸ਼ਾਮਲ ਹਨ। ਉਥੇ ਹੀ ਦੱਸ ਦਈਏ ਕਿ ਬ੍ਰਿਟੇਨ ਵਿੱਚ ਜਿੱਥੇ ਬਹੁਤ ਸਾਰੇ ਬੱਚੇ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੁੰਦੇ ਹਨ। ਜਿਸ ਕਾਰਨ ਬੱਚਿਆਂ ਦਾ ਡੀ ਐਨ ਏ ਟੈਸਟ ਕੀਤਾ ਜਾਂਦਾ ਹੈ ਅਤੇ ਬਹੁਤ ਸਾਰੇ ਬੱਚਿਆਂ ਵਿੱਚ ਮਾਪਿਆਂ ਦੇ ਗੁਣ ਹੁੰਦੇ ਹਨ।
ਅਮਰੀਕਾ ਵਿਚ ਵੀ ਇਕ ਅਜਿਹਾ ਮਾਮਲਾ 2016 ਚ ਸਾਹਮਣੇ ਆਇਆ ਸੀ ਜਿੱਥੇ ਇੱਕ ਸੁਪਰ ਬੇਬੀ ਨੇ ਜਨਮ ਲਿਆ ਸੀ, ਅਤੇ ਇਸ ਤਰਾਂ ਦਾ ਮਾਮਲਾ ਹੀ ਜਾਰਡਨ ਦੇ ਇੱਕ ਪਰਵਾਰ ਵਿੱਚ ਵੀ ਸਾਹਮਣੇ ਆਇਆ ਸੀ। ਉਥੇ ਹੀ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਸੁਰੱਖਿਅਤ ਰੱਖਣ ਵਾਸਤੇ ਉਸ ਦਾ ਸਹੀ ਢੰਗ ਨਾਲ ਵਿਕਾਸ ਕਰਨ ਵਾਸਤੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਇਹ ਖਾਸ ਤਰੀਕੇ ਅਪਣਾਏ ਜਾ ਰਹੇ ਹਨ।
Previous Postਪੰਜਾਬ: ਕਾਲਜ ਚ ਪੜਦੀ ਵਿਦਿਆਰਥਣ ਨੇ ਚੁਕਿਆ ਖੌਫਨਾਕ ਕਦਮ , ਸੁਸਾਈਡ ਨੋਟ ਚ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
Next Postਪੰਜਾਬ ਸਰਕਾਰ ਵਲੋਂ ਇਸ ਤਾਰੀਖ਼ ਨੂੰ ਕੀਤਾ ਛੁੱਟੀ ਦਾ ਐਲਾਨ, ਸਕੂਲਾਂ ਸਮੇਤ ਕਾਲਜ ਅਤੇ ਦਫਤਰ ਵੀ ਰਹਿਣਗੇ ਬੰਦ