ਆਈ ਤਾਜਾ ਵੱਡੀ ਖਬਰ
ਜਦੋਂ ਕੋਈ ਮੁੰਡਾ ਜਾਂ ਕੁੜੀ ਵਿਆਹ ਦੇ ਯੋਗ ਹੋ ਜਾਂਦੇ ਹਨ , ਤਾਂ ਮਾਪਿਆਂ ਦੇ ਵੱਲੋਂ ਉਹਨਾਂ ਵਾਸਤੇ ਯੋਗ ਹਮਸਫਰ ਚੁਣ ਕੇ ਉਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਕੁੜੀ ਮੁੰਡਾ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਲੈਂਦੇ ਹਨ । ਪਰ ਅੱਜ ਤੁਹਾਨੂੰ ਇੱਕ ਅਜਿਹੀ ਥਾਂ ਬਾਰੇ ਦੱਸਾਂਗੇ, ਜਿੱਥੇ ਕੁੜੀ ਤੇ ਮੁੰਡੇ ਦੇ ਵਿਆਹ ਵਾਸਤੇ ਮੰਡੀ ਲੱਗਦੀ ਹੈ ਤੇ ਦੂਰੋਂ ਦੂਰੋਂ ਲੋਕ ਇਸ ਮੰਡੀ ਦੇ ਵਿੱਚ ਪੁੱਜਦੇ ਹਨ ਤੇ ਆਪਣੇ ਹਮਸਫਰ ਦੀ ਚੋਣ ਇਸ ਮੰਡੀ ਦੇ ਜ਼ਰੀਏ ਕਰਦੇ ਹਨ। ਦੱਸ ਦਈਏ ਕਿ ਅਯੋਕੇ ਸਮੇਂ ਦੇ ਵਿੱਚ ਆਨਲਾਈਨ ਲਾੜਾ-ਲਾੜੀ ਲੱਭਣ ਦਾ ਜ਼ਮਾਨਾ ਆ ਚੁੱਕਿਆ ਹੈ । ਪਰ ਚੀਨ ਦੇ ਇਕ ਸ਼ਹਿਰ ਵਿਚ ਇਸ ਦੇ ਲਈ ਇਕ ਖਾਸ ਬਾਜ਼ਾਰ ਹੈ । ਇਸ ਬਾਜ਼ਾਰ ਬਾਰੇ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ । ਦੱਸ ਦਈਏ ਕਿ ਇਸ ਬਾਜ਼ਾਰ ਵਿੱਚ ਮਾਪਿਆਂ ਜਾਂ ਹੋਰ ਰਿਸ਼ਤੇਦਾਰ ਆਪਣੇ ਪਰਿਵਾਰ ਦੇ ਅਣਵਿਆਹੇ ਲੋਕਾਂ ਲਈ ਸਾਥੀ ਲੱਭਣ ਜਾਂਦੇ ਹਨ। ਇਹ ਥਾਂ ਮੁੰਡਿਆਂ-ਕੁੜੀਆਂ ਦੇ ਬਾਜ਼ਾਰ ਵਰਗੀ ਲੱਗਦੀ ਹੈ । ਜਿੱਥੇ ਰੇਟ ਲਿਸਟਾਂ ਵਾਂਗ ਰੈਜ਼ਿਊਮੇ ਚਿਪਕਾਏ ਜਾਂਦੇ ਹਨ। ਉਸੇ ਰਕਮ ਨੂੰ ਚੁਕਾ ਯੋਗ ਮੁੰਡੇ ਜਾਂ ਕੁੜੀ ਦੀ ਚੋਣ ਕੀਤੀ ਜਾਂਦੀ ਹੈ। ਹਾਲ ਹੀ ‘ਚ ਇੰਸਟਾਗ੍ਰਾਮ ਅਕਾਊਂਟ ਉੱਪਰ ਇਸ ਸਬੰਧੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ । ਦੱਸ ਦਈਏ ਕਿ ਇੰਸਟਾਗਰਾਮ ਦੇ ਪੇਜ @fationatefoodbelly ‘ਤੇ ਇਕ ਵੀਡੀਓ ਪੋਸਟ ਕੀਤਾ ਗਿਆ ਹੈ ਜੋ ਚੀਨ ਦੇ ਸ਼ੰਘਾਈ ਤੋਂ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ‘ਚ ਦਿਖਾਈ ਦੇ ਰਿਹਾ ਹੈ ਕਿ ਲੋਕ ਪਾਰਕ ‘ਚ ਸੈਰ ਕਰਨ ਆਏ ਹਨ, ਜਿੱਥੇ ਸੈਂਕੜੇ Biodata ਰੇਟ ਲਿਸਟਾਂ ਵਾਂਗ ਕੰਧਾਂ ‘ਤੇ ਟੰਗੇ ਹੋਈ ਹਨ, ਤਾਰਾਂ ‘ਤੇ ਲਟਕੇ ਹੋਏ ਹਨ ਅਤੇ ਲੋਕ ਉਨ੍ਹਾਂ ਦੇ ਨਾਲ ਜ਼ਮੀਨ ‘ਤੇ ਬੈਠੇ ਹਨ।
ਲੋਕ ਉਨ੍ਹਾਂ ਬਾਇਓਡਾਟਾ ਨੂੰ ਇਸ ਤਰ੍ਹਾਂ ਦੇਖ ਰਹੇ ਹਨ ਜਿਵੇਂ ਉਹ ਸਬਜ਼ੀ ਮੰਡੀ ‘ਚ ਸਬਜ਼ੀ ਖਰੀਦਣ ਆਏ ਹੋਣ। ਇਨਾ ਵਿੱਚ ਕੁੜੀ ਮੁੰਡੇ ਦੀ ਫੋਟੋ ਤੇ ਉਹਨਾਂ ਦੀ ਯੋਗਤਾ ਤੇ ਉਹਨਾਂ ਨੂੰ ਖਾਣ ਪੀਣ ਦੇ ਵਿੱਚ ਕੀ ਕੁਝ ਪਸੰਦ ਹੈ ਇਸ ਬਾਬਤ ਸਾਰੀ ਜਾਣਕਾਰੀ ਲਿਖੀ ਹੁੰਦੀ ਹੈ। ਜਿਸ ਨੂੰ ਵੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਹੈਰਾਨ ਹੁੰਦੇ ਪਏ ਹਨ ਤੇ ਵੱਖੋ ਵੱਖਰੀਆਂ ਵੱਖਰੀਆਂ ਇਸ ਵੀਡੀਓ ਦੇ ਕਮੈਂਟ ਹੇਠਾਂ ਪ੍ਰਤੀਕਰਿਆਵਾ ਦਿੱਤੀਆਂ ਜਾ ਰਹੀਆਂ ਹਨ।
Previous Postਦਿਹਾੜੀਦਾਰ ਨੂੰ ਮਿਲੀ 14 ਕਰੋੜ ਦੀ ਅਜਿਹੀ ਚੀਜ਼ , ਤੁਰੰਤ ਬੁਲਾਉਣੀ ਪਈ ਪੁਲਿਸ
Next Postਵਾਪਰੀ ਦਰਦਨਾਕ ਘਟਨਾ , ਸਕੂਲ ਚ ਪਾਣੀ ਦੀ ਟੈਂਕੀ ਡਿਗਣ ਕਾਰਨ ਹੋਈ 3 ਵਿਦਿਆਰਥੀਆਂ ਦੀ ਮੌਤ