ਆਈ ਤਾਜਾ ਵੱਡੀ ਖਬਰ
ਪੰਜਾਬ ਵਿਚ ਜਿੱਥੇ ਵਿਆਹ ਦੇ ਉੱਪਰ ਅਣਗਿਣਤ ਖਰਚਾ ਕੀਤਾ ਜਾਂਦਾ ਸੀ। ਉਸ ਸਾਰੇ ਖਰਚੇ ਨੂੰ ਕਰੋਨਾ ਮਹਾਮਾਰੀ ਨੇ ਸੀਮਤ ਕਰ ਦਿੱਤਾ ਹੈ। ਜਿੱਥੇ ਲੋਕ ਵਿਆਹ ਨੂੰ ਬੜੀ ਧੂਮ ਧਾਮ ਨਾਲ ਕਰਨਾ ਚਾਹੁੰਦੇ ਸੀ। ਉਹਨਾਂ ਵਿਆਹਾਂ ਦੀ ਥਾਂ ਹੁਣ ਸਾਦੇ ਵਿਆਹ ਨੇ ਲੈ ਲਈ ਹੈ। ਕਰੋਨਾ ਮਾਹਵਾਰੀ ਦੇ ਚੱਲਦੇ ਹੋਏ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ,ਇਸ ਦੌਰ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਸਾਦੇ ਵਿਆਹ ਕੀਤੇ ਗਏ ਹਨ। ਜਿਨ੍ਹਾਂ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆਈ ਰਹਿੰਦੀ ਹੈ।
ਅਜਿਹੀ ਖ਼ਬਰ ਫਿਰ ਤੋਂ ਸਾਹਮਣੇ ਆਈ ਹੈ , ਜਿੱਥੇ ਇਕ ਮੁੰਡੇ ਵੱਲੋਂ ਵਿਆਹ ਪੱਕਾ ਹੁੰਦੇ ਸਾਰ ਹੀ ਸਹੁਰਿਆਂ ਸਾਹਮਣੇ ਇਕ ਅਨੋਖੀ ਸ਼ਰਤ ਰੱਖ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਖਬਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਾਂਨੌਰੀ ਕਲਾਂ ਦੀ ਹੈ। ਜਿੱਥੇ ਇੱਕ ਮੁੰਡੇ ਦੇ ਵਿਆਹ ਦੇ ਕਾਰਨ ਸਭ ਪਾਸੇ ਉਸ ਦੀ ਚਰਚਾ ਹੋ ਰਹੀ ਹੈ । ਹਰਦੀਪ ਸਿੰਘ ਦਾ ਰਿਸ਼ਤਾ ਪਿੰਡ ਸਤੌਜ ਦੀ ਗੁਰਪ੍ਰੀਤ ਕੌਰ ਨਾਲ ਹੋਇਆ ਸੀ। ਜਦੋਂ ਉਸ ਦੇ ਵਿਆਹ ਦੀ ਤਰੀਕ ਪੱਕੀ ਕੀਤੀ ਗਈ ਤਾਂ ਹਰਦੀਪ ਨੇ ਆਪਣੇ ਸਹੁਰਿਆਂ ਸਾਹਮਣੇ ਇੱਕ ਸ਼ਰਤ ਰੱਖ ਦਿੱਤੀ, ਕਿ ਉਹ ਸਾਦਾ ਤੇ ਬਿਨਾਂ ਦਾਜ ਦਹੇਜ ਤੋਂ ਵਿਆਹ ਕਰਵਾਉਣਾ ਚਾਹੁੰਦਾ ਹੈ।
ਉਸ ਦੇ ਇਸ ਫੈਸਲੇ ਦੀ ਸਮਾਜ ਸੇਵੀ ਮਾਸਟਰ ਕੁਲਵੰਤ ਸਿੰਘ ਨੇ ਵੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਹੋਰ ਨੌਜਵਾਨਾਂ ਨੂੰ ਵੀ ਇਸ ਨੌਜਵਾਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਨੌਜਵਾਨ ਪੀੜ੍ਹੀ ਦਾ ਅਜਿਹਾ ਕਦਮ ਸਮਾਜ ਲਈ ਸ਼ੁਭ ਸ਼ਗਨ ਸਾਬਤ ਹੋ ਰਿਹਾ ਹੈ। ਹਰਦੀਪ ਸਿੰਘ ਨੇ ਦੱਸਿਆ ਕਿ ਉਹ ਅੰਡਰ ਮੈਟ੍ਰਿਕ ਹੈ, ਜਦ ਕਿ ਉਸ ਦੀ ਪਤਨੀ ਦੀ ਵਿਦਿਅਕ ਯੋਗਤਾ ਐਮ. ਐਸ .ਸੀ .ਹੈ।
ਜਿਸ ਦੇ ਆਈਲੈਟਸ ਵਿੱਚੋਂ ਵੀ ਚੰਗੇ ਬੈਡ ਆਏ ਹੋਏ ਹਨ। ਉਸਨੇ ਦੱਸਿਆ ਕਿ ਬਰਾਤ ਵਿਚ ਸਿਰਫ ਚਾਰ ਮੈਂਬਰ ਹੀ ਗਏ ਜੋ ਇੱਕ ਗੱਡੀ ਵਿੱਚ ਸਨ । ਆਪ ਖੁਦ ਮੋਟਰ ਸਾਈਕਲ ਤੇ ਗਿਆ ਸੀ ਤੇ ਅਨੰਦ ਕਾਰਜ ਤੋਂ ਬਾਅਦ ਵਾਪਸੀ ਤੇ ਵੀ ਆਪਣੀ ਪਤਨੀ ਨਾਲ ਮੋਟਰ ਸਾਈਕਲ ਤੇ ਹੀ ਘਰ ਆਇਆ। ਆਪਣੇ ਸਹੁਰੇ ਘਰ ਵਿੱਚ ਉਸਨੇ ਖਾਣਾ ਜ਼ਰੂਰ ਖਾਧਾ , ਜੋ ਕੇ ਉਸ ਦਾ ਮਨ ਸੀ ਕਿ ਉਹ ਪੰਗਤ ਵਿੱਚ ਬਹਿ ਕੇ ਲੰਗਰ ਛਕੇ। ਪਰ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਖਾਣਾ ਕੁਰਸੀ ਤੇ ਬਿਠਾ ਕੇ ਖਵਾਇਆ ਗਿਆ। ਚੰਗੀ ਜ਼ਮੀਨ-ਜਾਇਦਾਦ ਦੇ ਮਾਲਕ ਹਰਦੀਪ ਸਿੰਘ ਦੱਸਿਆ ਕਿ ਉਹ ਸਾਦਾ ਵਿਆਹ ਕਰਵਾ ਕੇ ਬਹੁਤ ਖੁਸ਼ ਹੈ ।
Home ਤਾਜਾ ਖ਼ਬਰਾਂ ਵਿਆਹ ਪੱਕਾ ਹੁੰਦੇ ਸਾਰ ਹੀ ਮੁੰਡੇ ਨੇ ਰਖਤੀ ਸੋਹਰਿਆਂ ਅਗੇ ਇਹ ਅਨੋਖੀ ਸ਼ਰਤ,ਹੁਣ ਸਾਰੇ ਪੰਜਾਬ ਚ ਹੋ ਰਹੀ ਬੱਲੇ ਬੱਲੇ
ਤਾਜਾ ਖ਼ਬਰਾਂ
ਵਿਆਹ ਪੱਕਾ ਹੁੰਦੇ ਸਾਰ ਹੀ ਮੁੰਡੇ ਨੇ ਰਖਤੀ ਸੋਹਰਿਆਂ ਅਗੇ ਇਹ ਅਨੋਖੀ ਸ਼ਰਤ,ਹੁਣ ਸਾਰੇ ਪੰਜਾਬ ਚ ਹੋ ਰਹੀ ਬੱਲੇ ਬੱਲੇ
Previous PostNRI ਭਾਰਤੀਆਂ ਲਈ ਆਈ ਵੱਡੀ ਖਬਰ:ਭਾਰਤ ਸਰਕਾਰ ਨੇ ਪਾਸਪੋਰਟ ਬਾਰੇ ਕੀਤਾ ਹੁਣ ਇਹ ਵੱਡਾ ਐਲਾਨ
Next Post4 ਨਵੰਬਰ ਨੂੰ ਕੈਪਟਨ ਕਰਨ ਜਾ ਰਹੇ ਵੱਡਾ ਕੰਮ, ਵਿਰੋਧੀ ਲੀਡਰਾਂ ਨੂੰ ਵੀ ਕੀਤੀ ਇਹ ਅਪੀਲ