ਵਿਆਹ ਨਾ ਹੋਣ ਤੋਂ ਪ੍ਰੇਸ਼ਾਨ ਨੌਜਵਾਨ ਗਿਆ ਸੀ ਪੰਡਿਤ ਕੋਲ, ਹਵਨ ਕਰਾਉਣ ਤੇ ਵੀ ਗੱਲ ਨਾ ਬਣੀ ਤਾਂ ਵੱਡ ਸੁਟਿਆ ਕੰਨ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਹਰ ਇਨਸਾਨ ਆਪਣੀਆਂ ਵੱਖ-ਵੱਖ ਸਮੱਸਿਆਵਾਂ ਦੇ ਚਲਦਿਆਂ ਹੋਇਆਂ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿਚੋਂ ਗੁਜ਼ਰਦਾ ਹੈ। ਉੱਥੇ ਹੀ ਹਰ ਵਿਅਕਤੀ ਵੱਲੋਂ ਇਨ੍ਹਾਂ ਮੁਸ਼ਕਲਾਂ ਤੋਂ ਬਾਹਰ ਨਿਕਲਣ ਵਾਸਤੇ ਵੱਖ ਵੱਖ ਰਸਤੇ ਅਖਤਿਆਰ ਕੀਤੇ ਜਾਂਦੇ ਹਨ ਜਿਸ ਨਾਲ ਉਨ੍ਹਾਂ ਦਾ ਮਸਲੇ ਹੱਲ ਹੋ ਸਕਣ। ਬਹੁਤ ਸਾਰੇ ਲੋਕ ਜਿੱਥੇ ਜਾਦੂ-ਟੂਣਿਆਂ ਦੇ ਚੱਕਰ ਵਿੱਚ ਪੈ ਜਾਂਦੇ ਹਨ ਉਥੇ ਹੀ ਕੁਝ ਪੰਡਤਾਂ ਮਗਰ ਪੈ ਕੇ ਵੀ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰ ਲੈਂਦੇ ਹਨ। ਜਿਨ੍ਹਾਂ ਵੱਲੋਂ ਆਪਣੀ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਕਾਫ਼ੀ ਜੱਦੋਜਹਿਦ ਕੀਤੀ ਜਾਂਦੀ ਹੈ।

ਜਿੱਥੇ ਨਿਰਾਸ਼ ਹੋਣ ਤੇ ਅਜਿਹੇ ਲੋਕ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਹਨ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਗਿਆ ਹੁੰਦਾ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰਦੀਆਂ ਹਨ। ਹੁਣ ਵਿਆਹ ਨਾ ਹੋਣ ਤੋਂ ਪ੍ਰੇਸ਼ਾਨ ਨੌਜਵਾਨ ਪੰਡਤ ਕੋਲ ਗਿਆ ਸੀ ਜਿਥੇ ਹਵਨ ਕਰਾਉਣ ਤੇ ਗੱਲ ਵਿਗੜ ਗਈ ਤੇ ਪੰਡਤ ਦਾ ਕੰਨ ਵੱਢ ਸੁੱਟਿਆ ਹੈ। ਇਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੈਰਾਨ ਕਰਨ ਵਾਲਾ ਇਹ ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ ਜਿਲੇ ਤੋਂ ਸਾਹਮਣੇ ਆਇਆ ਹੈ।

ਜਿੱਥੇ ਇਕ ਪਰਿਵਾਰ ਦੇ ਲੜਕੇ ਦਾ ਵਿਆਹ ਨਾ ਹੋਣ ਦੇ ਚੱਲਦਿਆਂ ਹੋਇਆਂ ਲੜਕੀ ਦਾ ਪਿਤਾ ਰਾਧੇਸ਼ਾਮ ਕਾਫੀ ਪਰੇਸ਼ਾਨ ਸੀ ਜਿਸ ਦਾ ਪਰਿਵਾਰ ਚੰਦਨ ਨਗਰ ਇਲਾਕੇ ਵਿੱਚ ਰਹਿੰਦਾ ਹੈ। ਉਥੇ ਹੀ ਉਨ੍ਹਾਂ ਨੂੰ ਕਿਸੇ ਵੱਲੋਂ ਰਾਜਸਥਾਨ ਦੇ ਪੁਜਾਰੀ ਅਰੁਣ ਸ਼ਰਮਾ ਬਾਰੇ ਦੱਸਿਆ ਗਿਆ ਸੀ ਜੋ ਉਨ੍ਹਾਂ ਦੀ ਮੁਸ਼ਕਿਲ ਨੂੰ ਹੱਲ ਕਰ ਸਕਦਾ ਹੈ ਅਤੇ ਉਨ੍ਹਾਂ ਦੇ ਘਰ ਹਵਨ ਕਰਕੇ ਉਨ੍ਹਾਂ ਦੇ ਬੇਟੇ ਦਾ ਵਿਆਹ ਵੀ ਜਲਦੀ ਕਰ ਸਕਦਾ ਹੈ।

ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਰਾਜਸਥਾਨ ਦੇ ਪੁਜਾਰੀ ਅਰੁਣ ਸ਼ਰਮਾ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਆਪਣੇ ਘਰ ਵਿਚ ਹਵਨ ਕਰਾਇਆ ਗਿਆ। ਸਮਾਂ ਬੀਤਣ ਤੇ ਵਿਆਹ ਨਾ ਹੋਣ ਤੇ ਚਲਦਿਆਂ ਹੋਇਆਂ ਦੂਜੀ ਵਾਰ ਫਿਰ ਹਵਨ ਪੂਜਨ ਕਰਨ ਵਾਸਤੇ ਪੰਡਿਤ ਅਰੁਣ ਸ਼ਰਮਾ ਨੂੰ ਬੁਲਾਇਆ ਗਿਆ। ਜਿੱਥੇ ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਕਿਹਾ-ਸੁਣੀ ਹੋ ਗਈ ਅਤੇ ਰਾਧੇ ਸ਼ਾਮ ਦੇ ਪਰਿਵਾਰ ਵੱਲੋਂ ਪੰਡਤ ਦਾ ਕੰਨ ਵੱਢ ਦਿੱਤਾ ਗਿਆ। ਉੱਥੇ ਹੀ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।