ਆਈ ਤਾਜ਼ਾ ਵੱਡੀ ਖਬਰ
ਸਾਰੇ ਦੇਸਾਂ ਵਿਚ ਜਿੱਥੇ ਗੰਨ ਕਲਚਰ ਉਪਰ ਰੋਕ ਲਗਾਈ ਜਾ ਰਹੀ ਹੈ ਤਾਂ ਜੋ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਕਿਉਂਕਿ ਜਿੱਥੇ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਵੀ ਬਹੁਤ ਸਾਰੀਆਂ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁਕੀ ਹੈ ਕੈਨੇਡਾ ਵਿੱਚ ਵੀ ਇਸ ਨੂੰ ਦੇਖਦੇ ਹੋਏ ਇਨ੍ਹਾਂ ਦੇਸ਼ਾਂ ਵੱਲੋਂ ਵੀ ਗੰਨ ਕਲਚਰ ਨੂੰ ਠੱਲ ਪਾਉਣ ਵਾਸਤੇ ਇਨ੍ਹਾਂ ਦੀ ਵਿਕਰੀ ਉਪਰ ਵੀ ਸਖਤੀ ਕੀਤੀ ਜਾ ਰਹੀ ਹੈ। ਕਿਉਂਕਿ ਕੁਝ ਲੋਕਾਂ ਵੱਲੋਂ ਜਿੱਥੇ ਖੁਸ਼ੀ ਦੇ ਮੌਕੇ ਉਪਰ ਫਾਇਰ ਕਰ ਦਿੱਤੇ ਜਾਂਦੇ ਹਨ ਉਥੇ ਹੀ ਬਹੁਤ ਸਾਰੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ ਅਤੇ ਅਜਿਹੇ ਮੌਕਿਆਂ ਉਪਰ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਖੁਸ਼ੀਆਂ ਗਮ ਵਿਚ ਤਬਦੀਲ ਹੋ ਜਾਂਦੀਆਂ ਹਨ।
ਹੁਣ ਵਿਆਹ ਤੇ ਵਿਚ ਹੋਈ ਗੋਲੀਬਾਰੀ ਵਿੱਚ ਲਾੜੀ ਦੀ ਖੋਪੜੀ ਦੇ ਆਰ-ਪਾਰ ਗੋਲੀ ਹੋ ਗਈ। ਜਿੱਥੇ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ,ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇਰਾਨ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਵਿਆਹ ਸਮਾਗਮ ਚੱਲ ਰਿਹਾ ਸੀ। ਉੱਥੇ ਹੀ ਖੁਸ਼ੀ ਦੇ ਮੌਕੇ ਉਪਰ ਜਿਥੇ ਲਾੜੀ ਦੇ ਚਚੇਰੇ ਭਰਾ ਵੱਲੋਂ ਇਸ ਖੁਸ਼ੀ ਦੇ ਮੌਕੇ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਉਥੇ ਹੀ ਇਸ ਫਾਇਰਿੰਗ ਦੇ ਦੌਰਾਨ ਖੁਸ਼ੀਆਂ ਉਸ ਸਮੇਂ ਮਾਤਮ ਵਿਚ ਤਬਦੀਲ ਹੋ ਗਈਆਂ, ਜਦੋਂ ਉਸ ਵੱਲੋਂ ਚਲਾਈ ਗਈ ਪਹਿਲੀ ਗੋਲੀ ਦਾ ਬਚਾਅ ਹੋ ਗਿਆ ਅਤੇ ਦੂਜੀ ਗੋਲੀ ਲਾੜੀ ਦੀ ਖੋਪਰੀ ਦੇ ਆਰ ਪਾਰ ਹੋ ਗਈ।
ਲਾੜੀ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਜਿਥੇ ਉਹ ਕੋਮਾ ਵਿੱਚ ਚਲੀ ਗਈ ਅਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਕ ਪਲ ਵਿਚ ਹੀ ਜਿੱਥੇ ਵਿਆਹ ਵਿਚ ਘਰ ਦਾ ਖੁਸ਼ੀਆਂ ਵਾਲਾ ਮਾਹੌਲ ਗਮ ਵਿੱਚ ਤਬਦੀਲ ਹੋ ਗਿਆ । ਉੱਥੇ ਹੀ ਇਕ ਗੋਲੀ ਚਲਾਉਣ ਵਾਲਾ ਨੌਜਵਾਨ ਘਟਨਾ ਸਥਾਨ ਤੋਂ ਫਰਾਰ ਹੋ ਗਿਆ।
ਇਸ ਘਟਨਾ ਦੀ ਸੂਚਨਾ ਮਿਲਣ ਤੇ ਜਿੱਥੇ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਕੁਝ ਸਮੇਂ ਬਾਅਦ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲੀਸ ਵੱਲੋਂ ਆਖਿਆ ਗਿਆ ਕਿ ਵਿਆਹ ਉਪਰ ਇਸ ਤਰ੍ਹਾਂ ਫਾਇਰਿੰਗ ਕਰਨੀ ਗੈਰਕਾਨੂੰਨੀ ਹੈ। ਉਥੇ ਹੀ ਨਿਯਮ ਤੋੜਨ ਦੇ ਤਹਿਤ ਉਸ ਉਪਰ ਸਖਤ ਕਾਰਵਾਈ ਕੀਤੀ ਜਾਵੇਗੀ। ਇਰਾਨ ਦੇ ਵਿਚ ਵਿਆਹ ਸਮਾਗਮ ਦੇ ਦੌਰਾਨ ਫਾਇਰਿੰਗ ਕਰਨਾ ਗੈਰ-ਕਨੂੰਨੀ ਹੈ।
Previous Postਚੰਦਰਮਾ ਤੇ ਮੰਗਲ ਤੇ ਵੀ ਮਿਲਣਗੀਆਂ ਟਰੇਨ ਦੀਆਂ ਸਹੂਲਤਾਂ, ਜਪਾਨ ਦੂਜੇ ਗ੍ਰਹਿਆਂ ਤਕ ਲਗਾ ਰਿਹਾ ਪ੍ਰੋਜੈਕਟ
Next Postਯੂਰਪ ਚ ਮਾਪਿਆਂ ਦੇ ਇਕਲੋਤੇ ਪੰਜਾਬੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਚ ਹੋਈ ਮੌਤ, 26 ਜੁਲਾਈ ਨੂੰ ਸੀ ਜਨਮਦਿਨ