ਆਈ ਤਾਜ਼ਾ ਵੱਡੀ ਖਬਰ
ਦੇਸ਼ ਦੇ ਵਿਚ ਲਗਾਤਾਰ ਹੀ ਸੜਕੀ ਹਾਦਸੇ ਵਧਣ ਦਾ ਕਾਰਨ ਜਿੱਥੇ ਮਨੁੱਖ ਦੀਆਂ ਅਣਗਹਿਲੀਆਂ ਅਤੇ ਲਾਪਰਵਾਹੀਆਂ ਹੈ, ਉਥੇ ਹੀ ਇਨ੍ਹਾਂ ਹਾਦਸਿਆਂ ਦੇ ਵਾਪਰਨ ਦਾ ਵੱਡਾ ਕਾਰਨ ਨਸ਼ਾ ਕਰਕੇ ਵਾਹਨ ਚਲਾਉਣਾ ਵੀ ਹੈ। ਬੇਸ਼ੱਕ ਸੜਕਾਂ ਦੇ ਆਲੇ ਦੁਆਲੇ ਬਹੁਤ ਸਾਰੇ ਸਲੋਗਨ ਲਿਖੇ ਹੁੰਦੇ ਹਨ , ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ । ਪਰ ਇਸ ਦੇ ਬਾਵਜੂਦ ਵੀ ਲੋਕ ਲਾਪ੍ਰਵਾਹੀਆਂ ਅਤੇ ਗਹਿਲੀਆ ਵਰਤਣ ਤੋਂ ਬਾਜ ਨਹੀਂ ਆਉਂਦੇ । ਜਿਸ ਕਾਰਨ ਕਈ ਤਰ੍ਹਾਂ ਦੇ ਵੱਡੇ ਸੜਕੀ ਹਾਦਸੇ ਵਾਪਰ ਜਾਂਦੇ ਹਨ । ਕਈ ਵਾਰ ਕੁਝ ਅਜਿਹੇ ਹਾਦਸੇ ਵੀ ਵਾਪਰਦੇ ਹਨ , ਜਿੱਥੇ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ।
ਪਰ ਕੁਝ ਸੜਕੀ ਹਾਦਸੇ ਖ਼ੁਸ਼ੀ ਦੇ ਮਾਹੌਲ ਨੂੰ ਮਾਤਮ ਵਿੱਚ ਬਦਲ ਕੇ ਚਲੇ ਜਾਂਦੇ ਹਨ ਤੇ ਅਜਿਹਾ ਹੀ ਇਕ ਭਿਆਨਕ ਸੜਕੀ ਵਾਪਰਿਆ ਹੈ ਜਿੱਥੇ ਬਰਾਤੀ ਬੈਂਡ ਬਾਜ਼ੀ ਦਾ ਇੰਤਜ਼ਾਰ ਕਰ ਰਹੇ ਸਨ ਤੇ ਉਥੇ ਮਿੰਟਾਂ ਚ ਹੀ ਹਫੜਾ ਦਫੜੀ ਅਤੇ ਚੀਕਾ ਦਾ ਮਾਹੌਲ ਫੈਲ ਗਿਆ । ਦਰਅਸਲ ਕੁਝ ਬਰਾਤੀ ਬੱਸ ਕੋਲ ਖੜ੍ਹੇ ਬੈਂਡ ਵਾਜੇ ਦਾ ਇੰਤਜ਼ਾਰ ਕਰ ਰਹੇ ਸਨ । ਇਹ ਇੰਤਜ਼ਾਰ ਉਨ੍ਹਾਂ ਨੂੰ ਇੰਨਾ ਜ਼ਿਆਦਾ ਮਹਿੰਗਾ ਪੈ ਗਿਆ ਕਿ ਮਿੰਟਾਂ ਚ ਹੀ ਉਥੇ ਚੀਕ ਚਿਹਾੜਾ ਅਤੇ ਰੋਣ ਦੀਆਂ ਆਵਾਜ਼ਾਂ ਸ਼ੁਰੂ ਹੋ ਗਈਆਂ । ਮਾਮਲਾ ਰਾਜਸਥਾਨ ਦੇ ਮੀਲਭਾੜਾ ਤੋਂ ਸਾਹਮਣੇ ਆਇਆ ਹੈ ।
ਜਿੱਥੇ ਇਕ ਡਰਾਈਵਰ ਦੇ ਵੱਲੋਂ ਨਸ਼ੇ ਦੀ ਹਾਲਤ ਵਿੱਚ ਸਡ਼ਕ ਤੇ ਖਡ਼੍ਹੀਆਂ ਸਵਾਰੀਆਂ ਦੇ ਵਿਚ ਟੱਕਰ ਮਾਰ ਦਿੱਤੀ। ਜਿਸ ਕਾਰਨ ਚਾਰ ਬਰਾਤੀਆਂ ਦੀ ਮੌਕੇ ਤੇ ਮੌਤ ਹੋ ਗਈ , ਜਦ ਕਿ 4 ਲੋਕ ਇਸ ਪੂਰੀ ਘਟਨਾ ਦੌਰਾਨ ਜ਼ਖਮੀ ਹੋ ਗਏ । ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ । ਉਥੇ ਹੀ ਗੁੱਸੇ ਵਿੱਚ ਆਏ ਲੋਕਾਂ ਦੇ ਵੱਲੋਂ ਇਸ ਨਸ਼ੇ ਦੀ ਹਾਲਤ ਵਿਚ ਟਰੇਲਰ ਚਲਾਉਣ ਵਾਲੇ ਚਾਲਕ ਦੀ ਸੜਕ ਤੇ ਹੀ ਕੁੱਟਮਾਰ ਕੀਤੀ । ਉੱਥੇ ਹੀ ਜਦੋਂ ਬਰਾਤੀਆਂ ਦੇ ਵੱਲੋਂ ਡਰਾਈਵਰ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਉਸੇ ਸਮੇਂ ਟ੍ਰੇਲਰ ਅਸੰਤੁਲਿਤ ਹੋ ਗਿਆ , ਜਿਸ ਕਾਰਨ ਬਹੁਤ ਸਾਰੇ ਵਾਹਨਾਂ ਦਾ ਨੁਕਸਾਨ ਹੋ ਗਿਆ । ਜ਼ਿਕਰਯੋਗ ਹੈ ਕਿ ਇਹ ਹਾਦਸਾ ਬੀਤੀ ਦਿਨੀਂ ਸ਼ਾਮ ਨੂੰ ਵਾਪਰਿਆ ਸੀ । ਜਿੱਥੇ ਕਿ ਸ਼ਰਾਬ ਪੀ ਕੇ ਟ੍ਰੇਲਰ ਡਰਾੲੀਵਰ ਨੇ ਬੱਸ ਦੇ ਬਾਹਰ ਖਡ਼੍ਹੀਆਂ ਸਵਾਰੀਆਂ ਦੇ ਵਿਚ ਟੱਕਰ ਮਾਰ ਦਿੱਤੀ ਜਿਸ ਕਾਰਨ ਚਾਰ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ।
ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਘਟਨਾ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਉਥੇ ਹੀ ਜਦੋਂ ਇਸ ਸੰਬੰਧੀ ਇਲਾਕੇ ਦੇ ਵਿਧਾਇਕ ਗੋਪੀਚੰਦ ਮੀਨਾ ਨੂੰ ਪਤਾ ਲੱਗਿਆ ਤਾਂ ਉਹ ਵੀ ਉੱਥੇ ਪਹੁੰਚੇ ਤੇ ਉਨ੍ਹਾਂ ਵੱਲੋਂ ਪੀਡ਼ਤਾਂ ਨੂੰ ਜਿਥੇ ਦਿਲਾਸਾ ਦਿੱਤਾ ਗਿਆ ਉਥੇ ਹੀ ਉਨ੍ਹਾਂ ਸਰਕਾਰ ਨੂੰ ਮੰਗ ਕੀਤੀ ਕਿ ਪੀਡ਼ਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ । ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਜਿਹਨਾਂ ਚਾਰ ਲੋਕਾਂ ਦੀ ਮੌਤ ਹੋਈ , ਉਹ ਸੜਕ ਤੇ ਚੰਗੀ ਤਰ੍ਹਾਂ ਪਿਚਕ ਗਏ ਸਨ । ਜਿਨ੍ਹਾਂ ਨੂੰ ਲਿਫ਼ਾਫ਼ਿਆਂ ਵਿੱਚ ਇਕੱਠਾ ਕਰ ਕੇ ਲਿਜਾਣਾ ਪਿਆ । ਬੇਹੱਦ ਹੀ ਦਰਦਨਾਕ ਤੇ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲਾ ਇਹ ਹਾਦਸਾ ਵਾਪਰਿਆ ਹੈ ।
Previous Postਹੁਣੇ ਹੁਣੇ ਅਚਾਨਕ ਇਸ ਮਸ਼ਹੂਰ ਹਸਤੀ ਦੀ ਹੋਈ ਮੌਤ ਪ੍ਰਧਾਨ ਮੰਤਰੀ ਮੋਦੀ ਨੇ ਵੀ ਕੀਤਾ ਅਫਸੋਸ ਜਾਹਰ
Next PostCM ਚੰਨੀ ਨੇ ਹੁਣ ਕਰਤਾ ਇਹ ਵੱਡਾ ਐਲਾਨ – ਸੁਣ ਪੰਜਾਬੀਆਂ ਚ ਛਾਈ ਖੁਸ਼ੀ ਦੀ ਲਹਿਰ