ਵਿਆਹ ਤੋਂ 12 ਸਾਲ ਬਾਅਦ ਵੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦੇ ਰਹੇ ਸਹੁਰੇ , ਫਿਰ ਵਿਆਹੁਤਾ ਨੇ ਜੋ ਕੀਤਾ ਸੁਣ ਕੰਬ ਜਾਵੇਗੀ ਰੂਹ

ਆਈ ਤਾਜਾ ਵੱਡੀ ਖਬਰ 

ਬੇਸ਼ੱਕ ਅੱਜ ਅਸੀਂ ਸਮਾਜ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਮਝਦੇ ਹਾਂ, ਔਰਤਾਂ ਨੇ ਵੀ ਹਰ ਖੇਤਰ ਦੇ ਵਿੱਚ ਮੱਲਾਂ ਮਾਰੀਆਂ ਹੋਈਆਂ ਹਨ। ਪਰ ਅੱਜ ਵੀ ਬਹੁਤ ਸਾਰੀਆਂ ਕੁੜੀਆਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ, ਅੱਜ ਵੀ ਧੀਆਂ ਦੇ ਨਾਲ ਬਲਾਤਕਾਰ ਹੁੰਦੇ ਨੇ, ਅੱਜ ਵੀ ਧੀਆਂ ਨੂੰ ਦਾਜ ਦੀ ਬਲੀ ਚੜਨਾ ਪੈਂਦਾ ਹੈ। ਅਜਿਹੇ ਮਾਮਲੇ ਆਏ ਦਿਨੀ ਮੀਡੀਆ ਦੇ ਵਿੱਚ ਕਾਫੀ ਸੁਰਖੀਆਂ ਬਟੋਰਦੇ ਹਨ, ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਵਿਆਹ ਤੋਂ 12 ਸਾਲ ਬੀਤਣ ਦੇ ਬਾਵਜੂਦ ਵੀ ਕੁੜੀ ਦੇ ਸਹੁਰੇ ਪਰਿਵਾਰ ਦੇ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਫਿਰ ਇਸ ਔਰਤ ਦੇ ਵੱਲੋਂ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਹੋ ਕੇ ਇੱਕ ਅਜਿਹਾ ਕਦਮ ਚੁੱਕਿਆ ਗਿਆ।

ਜਿਸ ਬਾਰੇ ਸੁਣਣ ਤੋਂ ਬਾਅਦ ਹਰ ਕਿਸੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਰਹੀ । ਪ੍ਰਾਪਤ ਜਾਣਕਾਰੀ ਮੁਤਾਬਕ ਇਕ ਵਿਆਹੁਤਾ ਵੱਲੋਂ ਕਥਿਤ ਤੌਰ ’ਤੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਭਾਖੜਾ ਨਹਿਰ ’ਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ ਗਈ l ਜਿਸ ਕਾਰਨ ਕੁੜੀ ਦੇ ਪੇਕੇ ਪਰਿਵਾਰ ਦੇ ਵੱਲੋਂ ਹੁਣ ਕੁੜੀ ਦੇ ਸਹੁਰਿਆਂ ਉੱਪਰ ਵੱਡੇ ਦੋਸ਼ ਲਗਾਏ ਜਾ ਰਹੇ ਨੇ ਤੇ ਆਖਿਆ ਜਾ ਰਿਹਾ ਹੈ ਕਿ ਉਨਾਂ ਦੀ ਕੁੜੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਮਜਬੂਰ ਹੋ ਕੇ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ। ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀਆਂ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ’ਚ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਸ਼ਿਕਾਇਤ ਉਪਰ ਮ੍ਰਿਤਕਾ ਦੇ ਪਤੀ, ਸੱਸ, ਸਹੁਰੇ ਤੇ ਨਨਾਣ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਪੁਲਸ ਨੂੰ ਕੀਤੀ ਸ਼ਿਕਾਇਤ ’ਚ ਮ੍ਰਿਤਕਾ ਕਮਲਪ੍ਰੀਤ ਕੌਰ ਉਮਰ 32 ਦੇ ਪਿਤਾ ਗੁਰਦਰਸ਼ਨ ਸਿੰਘ ਨੇ ਸਹੁਰਾ ਪਰਿਵਾਰ ‘ਤੇ ਗੰਭੀਰ ਦੋਸ਼ ਲਗਾਏ ਹਨ। ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਲੜਕੀ ਕਮਲਪ੍ਰੀਤ ਕੌਰ ਦਾ ਵਿਆਹ ਅੱਜ ਤੋਂ ਕਰੀਬ 12 ਸਾਲ ਪਹਿਲਾ ਪ੍ਰਦੀਪ ਸਿੰਘ ਨਾਲ ਪੂਰੇ ਰੀਤੀ ਰਿਵਾਜਾਂ ਨਾਲ ਆਪਣੀ ਹੈਸੀਅਤ ਤੋਂ ਵੱਧ ਖਰਚ ਕਰਕੇ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਲੜਕੀ ਨੇ ਵਿਆਹ ਤੋਂ ਬਾਅਦ ਇਕ ਲੜਕੇ ਨੂੰ ਜਨਮ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਲੜਕੀ ਦੇ ਸੋਹਰੇ ਪਰਿਵਾਰ ਦੇ ਸਾਰੇ ਮੈਂਬਰ ਕਥਿਤ ਤੌਰ ’ਤੇ ਉਸ ਦੀ ਲੜਕੀ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਸਨ ਤੇ ਉਸ ਪਤੀ ਜੋ ਕਿ ਕਥਿਤ ਤੌਰ ‘ਤੇ ਨਸ਼ੇ ਕਾਰਨ ਦਾ ਆਦੀ ਸੀ ਤੇ ਉਸ ਦੀ ਲੜਕੀ ਦੀ ਬਹੁਤ ਜ਼ਿਆਦਾ ਕੁੱਟ ਮਾਰ ਕਰਦਾ ਸੀ। ਜਿਸ ਕਾਰਨ ਮਜਬੂਰ ਹੋ ਕੇ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ l ਫਿਲਹਾਲ ਪੀੜਿਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਆਖਿਆ ਜਾ ਰਿਹਾ ਹੈ ਕਿ ਸਾਡੀ ਧੀ ਨੂੰ ਇਨਸਾਫ ਦਿੱਤਾ ਜਾਵੇ ਤੇ ਕਾਤਲਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ l