ਵਿਆਹ ਤੋਂ ਚੌਥੇ ਦਿਨ ਹੀ ਲਾੜੀ ਨਾਲ ਹੋਇਆ ਖੌਫਨਾਕ ਕਾਂਡ , ਦੇਖਣ ਵਾਲਿਆਂ ਦੀ ਕੰਬੀ ਰੂਹ

ਆਈ ਤਾਜਾ ਵੱਡੀ ਖਬਰ

ਜਦੋਂ ਕਿਸੇ ਘਰ ਦੇ ਵਿੱਚ ਵਿਆਹ ਹੁੰਦਾ ਹੈ ਤਾਂ , ਉਸ ਵਿਆਹ ਦੀਆਂ ਖੁਸ਼ੀਆਂ ਵਿਆਹ ਤੋਂ ਕਈ ਦਿਨ ਬਾਅਦ ਵੀ ਘਰ ਦੇ ਵਿੱਚ ਰਹਿੰਦੀਆਂ ਹਨ। ਲਾੜੇ ਲਾੜੀ ਨੂੰ ਵਿਆਹ ਦਾ ਚਾਅ ਹੁੰਦਾ ਹੈ । ਜਿਨਾਂ ਮਾਪਿਆਂ ਨੇ ਆਪਣੀ ਧੀ ਨੂੰ ਵਿਆਹ ਕੇ ਤੋਰਿਆ ਹੁੰਦਾ ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਥੋੜਾ ਸਕੂਨ ਮਹਿਸੂਸ ਹੁੰਦਾ ਹੈ ਕਿ ਉਹਨਾਂ ਆਪਣੀ ਧੀ ਨੂੰ ਵਿਆਹ ਕੇ ਕਿਸੇ ਚੰਗੇ ਘਰ ਭੇਜ ਦਿੱਤਾ ਹੈ। ਪਰ ਕਈ ਵਾਰ ਵਿਆਹ ਤੋਂ ਬਾਅਦ ਕੁਝ ਅਜਿਹੀਆਂ ਘਟਨਾਵਾਂ ਤੇ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਨਾਂ ਨੂੰ ਵੇਖਣ ਤੋਂ ਬਾਅਦ ਰੂਹ ਕੰਬ ਉੱਠਦੀ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਜਿੱਥੇ ਵਿਆਹ ਤੋਂ ਚੌਥੇ ਦਿਨ ਬਾਅਦ ਹੀ ਖੌਫਨਾਕ ਕਾਂਡ ਵੇਖਣ ਨੂੰ ਮਿਲਿਆ ਤੇ ਦੇਖਣ ਵਾਲਿਆਂ ਦੀ ਰੂਹ ਕੰਬ ਉੱਠੀ । ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਡੇਰਾਬੱਸੀ ਤੋਂ ਸਾਹਮਣੇ ਆਇਆ । ਜਿੱਥੇ ਦੇ ਪਿੰਡ ਕੂੜਾਵਾਲਾ ਵਿੱਚ ਵਿਆਹ ਤੋਂ ਕੁਝ ਦਿਨ ਬਾਅਦ ਇਕ ਪਤੀ ਨੇ ਇੱਕ ਵੱਡੀ ਵਾਰਦਾਤ ਨੂੰ ਅਣਜਾਣ ਦਿੱਤਾ । ਉਸ ਨੇ ਕਮਰੇ ‘ਚ ਸੌਂ ਰਹੀ ਨਵ-ਵਿਆਹੁਤਾ ਪਤਨੀ ‘ਤੇ ਚਾਕੂ ਨਾਲ ਹਮਲਾ ਕਰਕੇ ਉਸਨੂੰ ਮੌਤ ਤੇ ਘਾਟ ਉਤਾਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕਰੀਬ 21 ਸਾਲ ਦੀ ਸੋਨੀਆ ਦਾ ਵਿਆਹ 4 ਦਿਨ ਪਹਿਲਾਂ ਹੀ ਰਾਮ ਲਖਨ ਨਾਮ ਦੇ ਵਿਅਕਤੀ ਨਾਲ ਹੋਇਆ ਸੀ, ਜੋ ਨਵ-ਵਿਆਹੁਤਾ ਦਾ ਕਾਤਲ ਬਣ ਗਿਆ ਸੀ। ਉਹ ਬੀਤੇ ਦਿਨੀਂ ਕਿਰਾਏ ਦੇ ਕਮਰੇ ‘ਚ ਰਹਿਣ ਲਈ ਪਿੰਡ ਪਹੁੰਚੇ ਸੀ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਉੱਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਪੁਲਿਸ ਵੀ ਮੌਕੇ ਤੇ ਪੁੱਜੀ । ਜਿਨਾਂ ਵੱਲੋਂ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ। ਉਧਰ ਜਾਣਕਾਰੀ ਮੁਤਾਬਕ ਸੋਨੀਆ ਦੀ ਭੈਣ ਨੇ ਪਿੰਡ ‘ਚ ਅਜੀਤ ਚੌਧਰੀ ਦੇ ਘਰ ਦੇ ਇਕ ਕਮਰੇ ‘ਚ ਨਵੇਂ ਵਿਆਹੇ ਜੋੜੇ ਲਈ ਕਮਰੇ ਦਾ ਇੰਤਜ਼ਾਮ ਕੀਤਾ ਸੀ। ਇਸੇ ਕਮਰੇ ਦੇ ਵਿੱਚ ਇਸ ਵਾਰਦਾਤ ਨੂੰ ਰਾਤ 9 ਵਜੇ ਅੰਜਾਮ ਦਿੱਤਾ ਗਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੋਸ਼ੀ ਨੂੰ ਲੱਭਣ ਦੇ ਲਈ ਹਰ ਸੰਭਵ ਕੋਸ਼ਿਸ਼ ਜਾਰੀ ਹੈ।