ਵਿਆਹ ਤੋਂ ਇਕ ਦਿਨ ਪਹਿਲਾ ਹੋਈ ਡਾਕਟਰ ਲਾੜੀ ਦੀ ਇਸ ਤਰਾਂ ਮੌਤ, ਪਰਿਵਾਰ ਚ ਛਾਇਆ ਸੋਗ- ਖੁਸ਼ੀਆਂ ਚ ਪਿਆ ਮਾਤਮ

ਆਈ ਤਾਜ਼ਾ ਵੱਡੀ ਖਬਰ 

ਅੱਜ ਕੱਲ ਦੇ ਸਮੇਂ ਦੇ ਵਿਚ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਦਾ ਦੁੱਖਦਾਈ ਅਸਰ ਹਰ ਪਾਸੇ ਪੈ ਰਿਹਾ ਹੈ। ਇਨ੍ਹਾਂ ਘਟਨਾਵਾਂ ਦੇ ਵਿਚ ਕਈ ਵਾਰ ਅਜਿਹਾ ਵੀ ਹੋ ਜਾਂਦਾ ਹੈ ਕਿ ਖ਼ੁਸ਼ੀਆਂ ਦੇ ਮੌਕੇ ਅਚਾਨਕ ਹੀ ਗ਼ਮੀ ਦੇ ਵਿੱਚ ਬਦਲ ਜਾਂਦੇ ਹਨ। ਅਜਿਹੇ ਮੌਕੇ ਉੱਪਰ ਵਾਪਰਨ ਵਾਲੀਆਂ ਦੁਖਦਾਈ ਘਟਨਾਵਾਂ ਕਰਕੇ ਹਰ ਇੱਕ ਦੇ ਮਨ ਨੂੰ ਗਹਿਰਾ ਸਦਮਾ ਪੁੱਜਦਾ ਹੈ। ਅੱਜ ਕੱਲ ਸਾਡੇ ਆਸਪਾਸ ਵੀ ਕਈ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਬਾਰੇ ਸੁਣ ਕੇ ਇਨਸਾਨ ਬੇਹੱਦ ਨਿਰਾਸ਼ ਹੋ ਜਾਂਦਾ ਹੈ। ਇਕ ਅਜਿਹੀ ਹੀ ਘਟਨਾ ਵਾਪਰੀ ਹੈ ਮੱਧ ਪ੍ਰਦੇਸ਼ ਸੂਬੇ ਦੇ ਵਿਚ ਜਿੱਥੇ ਖੁਸ਼ੀਆਂ ਦਾ ਮਾਹੌਲ ਇਕੋ ਦਮ ਗ਼ਮੀ ਦੇ ਵਿਚ ਤਬਦੀਲ ਹੋ ਗਿਆ।

ਦਰਅਸਲ ਇਥੋਂ ਦੇ ਇਕ ਇਲਾਕੇ ਛਿੰਦਵਾੜਾ ਵਿਖੇ ਇੱਕ ਵਿਆਹ ਵਾਲੇ ਘਰ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਜਿੱਥੋਂ ਦੀ ਰਹਿਣ ਵਾਲੀ ਇਕ ਡਾਕਟਰ ਲਾੜੀ ਦਾ ਵਿਆਹ ਪੁਣੇ ਦੇ ਰਹਿਣ ਵਾਲੇ ਇਕ ਲੜਕੇ ਨਾਲ ਤੈਅ ਕੀਤਾ ਗਿਆ ਸੀ। ਪਰ ਅਚਾਨਕ ਹੀ ਵਿਆਹ ਤੋਂ ਠੀਕ ਇਕ ਦਿਨ ਪਹਿਲਾਂ ਲਾੜੀ ਦੀ ਮੌਤ ਹੋ ਜਾਣ ਕਾਰਨ ਖੁਸ਼ੀਆਂ ਦਾ ਸਾਰਾ ਮਾਹੌਲ ਮਾਤਮ ਦੇ ਵਿੱਚ ਬਦਲ ਗਿਆ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਲਾੜੀ ਦੀ ਮੌਤ ਗਲੇ ‘ਚ ਅਚਾਨਕ ਕੁਝ ਫਸ ਜਾਣ ਕਰਕੇ ਹੋ ਗਈ। ਪਰਿਵਾਰਕ ਸੂਤਰਾਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੱਧ ਪ੍ਰਦੇਸ਼ ਦੇ ਛਿੰਦਵਾੜਾ ਇਲਾਕੇ ਦੇ ਬਰਾਰੀਪੁਰਾ ਮੁਹੱਲੇ ਵਿਚ ਇਕ ਮਹਿਲਾ ਡਾਕਟਰ ਮੇਘਾ ਦਾ ਸ਼ੁੱਕਰਵਾਰ ਨੂੰ ਵਿਆਹ ਸੀ।

ਇਸੇ ਦੌਰਾਨ ਵੀਰਵਾਰ ਸ਼ਾਮ ਨੂੰ ਉਹ ਨਾਸ਼ਤਾ ਕਰ ਰਹੀ ਸੀ ਤਾਂ ਅਚਾਨਕ ਹੀ ਉਸ ਦੇ ਗਲੇ ਵਿੱਚ ਕੁਝ ਅਟਕ ਗਿਆ। ਸਾਹ ਨਾ ਆਉਣ ਕਾਰਨ ਉਸ ਦੀ ਹਾਲਤ ਗੰਭੀਰ ਹੋ ਰਹੀ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ ਜਿਥੇ ਉਸ ਦੀ ਮੌਤ ਹੋ ਗਈ।

ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਲੜਕੀ ਮੇਘਾ ਪੁਣੇ ਦੇ ਵਿਚ ਡਾਕਟਰ ਸੀ ਅਤੇ ਆਪਣੇ ਵਿਆਹ ਦੇ ਲਈ ਉਹ ਆਪਣੇ ਨਗਰ ਛਿੰਦਵਾੜਾ ਵਿਖੇ ਆਈ ਹੋਈ ਸੀ। ਇਲਾਕੇ ਵਿੱਚ ਵਾਪਰੀ ਇਸ ਘਟਨਾ ਦੇ ਕਾਰਨ ਸੋਗ ਦੀ ਲਹਿਰ ਛਾ ਗਈ ਹੈ।