ਵਿਆਹ ਤੋਂ ਅਗਲੇ ਦਿਨ ਹੀ ਧੂਮ ਧਾਮ ਨਾਲ ਲਿਆਤੀ ਨੂੰਹ ਨੇ ਕਰਤਾ ਕਾਂਡ , ਪਰਿਵਾਰ ਤੇ ਪੁਲਿਸ ਦੇ ਉੱਡੇ ਹੋਸ਼

ਆਈ ਤਾਜਾ ਵੱਡੀ ਖਬਰ

ਹਰੇਕ ਪਰਿਵਾਰ ਵੱਲੋਂ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਵੇਖਦਿਆਂ ਹੋਇਆ ਆਪਣੇ ਮੁੰਡੇ ਜਾਂ ਕੁੜੀ ਦਾ ਉਸੇ ਤਰੀਕੇ ਦੇ ਨਾਲ ਵਿਆਹ ਕੀਤਾ ਜਾਂਦਾ ਹੈ । ਕਈ ਪਰਿਵਾਰ ਵਿਆਹ ਬਹੁਤ ਜਿਆਦਾ ਸਾਦੇ ਢੰਗ ਨਾਲ ਕਰਦੇ ਹਨ । ਪਰ ਕਈ ਪਰਿਵਾਰਾਂ ਦੇ ਵੱਲੋਂ ਆਪਣੇ ਪੁੱਤਰ ਪੁੱਤਰੀ ਦੇ ਵਿਆਹ ਨੂੰ ਕਾਫੀ ਧੂਮ ਧਾਮ ਦੇ ਨਾਲ ਕੀਤਾ ਜਾਂਦਾ ਹੈ। ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿਸ ਬਾਰੇ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ । ਦਰਅਸਲ ਇੱਕ ਪਰਿਵਾਰ ਦੇ ਵੱਲੋਂ ਧੂਮ ਧਾਮ ਦੇ ਨਾਲ ਨੂੰ ਵਿਆਹ ਕੇ ਲਿਆਂਦੀ ਗਈ ਸੀ , ਪਰ ਵਿਆਹ ਤੋਂ ਅਗਲੇ ਹੀ ਦਿਨ ਨੂੰਹ ਦੇ ਵੱਲੋਂ ਅਜਿਹਾ ਕਾਂਡ ਕਰ ਦਿੱਤਾ ਗਿਆ , ਜਿਸ ਨੂੰ ਸੁਣਨ ਤੋਂ ਬਾਅਦ ਪਰਿਵਾਰ ਤੇ ਪੁਲਿਸ ਦੇ ਖੁਸ਼ ਉੱਡ ਗਏ। ਇਹ ਹੈਰਾਨੀਜਨਕ ਮਾਮਲਾ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਤੋਂ ਸਾਹਮਣੇ ਆਇਆ । ਜਿੱਥੇ ਦੇ ਮਿਲਕ ਇਲਾਕੇ ਦੇ ਇੱਕ ਪਿੰਡ ਵਿੱਚ ਵਿਆਹ ਦੇ ਦੂਜੇ ਦਿਨ ਹੀ ਲਾੜੀ ਅਚਾਨਕ ਘਰੋਂ ਗਾਇਬ ਹੋ ਗਈ, ਜਿਸ ਕਾਰਨ ਮੁੰਡੇ ਦੇ ਪਰਿਵਾਰ ਦੇ ਵਿੱਚ ਅਚਾਨਕ ਹਫੜਾ ਦਫੜੀ ਮੱਚ ਗਈ ਕਿ ਆਖਰ ਇਹ ਕੁੜੀ ਕਿੱਥੇ ਚਲੀ ਗਈ । ਉਥੇ ਹੀ ਹੁਣ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਕਤ ਲਾੜੀ ਘਰ ਵਿੱਚ ਰੱਖੇ 60 ਹਜ਼ਾਰ ਰੁਪਏ, ਗਹਿਣੇ ਤੇ ਮੋਬਾਈਲ ਫੋਨ ਲੈ ਕੇ ਭੱਜ ਗਈ । ਜਿਸ ਤੋਂ ਬਾਅਦ ਪੀੜਿਤ ਪਰਿਵਾਰ ਵੱਲੋਂ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ । ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਬੁਲਾ ਕੇ ਉਹਨਾਂ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ । ਪੀੜਤ ਧਿਰ ਨੇ ਪੁਲਸ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਦੋ ਮਹੀਨੇ ਪਹਿਲਾਂ ਇੱਕ ਅਪਾਹਜ ਨੌਜਵਾਨ ਦਾ ਵਿਆਹ ਰੁਦਰਪੁਰ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਲੜਕੀ ਦੇ ਪਰਿਵਾਰ ਵਾਲਿਆਂ ਨੇ ਵਿਆਹ ‘ਚ 60 ਹਜ਼ਾਰ ਰੁਪਏ ਦੀ ਵਾਧੂ ਰਕਮ ਦੀ ਮੰਗ ਕੀਤੀ ਸੀ, ਜਿਸ ਨੂੰ ਲਾੜੇ ਦੇ ਪਰਿਵਾਰ ਨੇ ਪੂਰਾ ਕਰ ਦਿੱਤਾ। ਇਸ ਤੋਂ ਬਾਅਦ ਵਿਆਹ ਦੇ ਦੂਜੇ ਦਿਨ ਲੜਕੇ ਦੇ ਪੱਖ ਵਾਲੇ ਲੋਕਾਂ ਨੇ ਘਰ ‘ਚ ਰੱਖਿਆ ਸਾਰਾ ਕੀਮਤੀ ਸਾਮਾਨ ਲਾੜੀ ਵਲੋਂ ਆਪਣੇ ਨਾਲ ਲੈ ਕੇ ਜਾਣ ਦਾ ਦੋਸ਼ ਲਗਾਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਲਾੜੀ 2-3 ਦਿਨ ਘਰ ‘ਚ ਰਹੀ ਪਰ ਫਿਰ ਰਾਤ ਨੂੰ ਅਚਾਨਕ ਉਹ 60 ਹਜ਼ਾਰ ਰੁਪਏ, ਗਹਿਣੇ ਅਤੇ 2 ਮੋਬਾਈਲ ਲੈ ਕੇ ਫ਼ਰਾਰ ਹੋ ਗਈ। ਉੱਥੇ ਹੀ ਇਸ ਘਟਨਾ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ । ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ ਤੇ ਲੜਕੇ ਪਰਿਵਾਰ ਦੇ ਵੱਲੋਂ ਲੜਕੀ ਦੇ ਪਰਿਵਾਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।