ਵਿਆਹ ਚ ਹੋਈ ਜੱਗੋਂ ਤੇਰਵੀ, ਲਾੜਾ 2100 ਰੁਪਏ ਨਾ ਗਿਣ ਸਕਿਆ ਤਾਂ ਲਾੜੀ ਨੇ ਕੀਤਾ ਵਿਆਹ ਤੋਂ ਇਨਕਾਰ

ਆਈ ਤਾਜਾ ਵੱਡੀ ਖਬਰ 

ਬਹੁਤੇ ਪਰਿਵਾਰਾਂ ਵੱਲੋਂ ਜਿੱਥੇ ਆਪਣੀਆਂ ਧੀਆਂ ਦੇ ਵਿਆਹ ਬਹੁਤ ਚੰਗੇ ਰਿਸ਼ਤੇ ਅਤੇ ਪਰਿਵਾਰ ਵਿੱਚ ਕੀਤੇ ਜਾਂਦੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀਆਂ ਧੀਆਂ ਆਪਣੇ ਸਹੁਰੇ ਘਰ ਵਿਚ ਖੁਸ਼ੀਆਂ ਦਾ ਆਨੰਦ ਮਾਣ ਸਕਣ। ਪਰਿਵਾਰ ਅਜਿਹੇ ਹੁੰਦੇ ਹਨ ਜਿਨ੍ਹਾਂ ਵੱਲੋਂ ਵਿਆਹ ਤੋਂ ਬਾਅਦ ਲੜਕੀਆਂ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਦਹੇਜ ਦੀ ਬਲੀ ਚੜ੍ਹਾ ਦਿੱਤਾ ਜਾਂਦਾ ਹੈ। ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵੀ ਬਹੁਤ ਸਾਰੀਆਂ ਲੜਕੀਆਂ ਵੱਲੋਂ ਜਿਥੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ। ਉੱਥੇ ਹੀ ਕਈ ਲੜਕੀਆਂ ਵਿਆਹ ਦੇ ਮੌਕੇ ਤੇ ਵੀ ਕਈ ਕਾਰਨਾ ਦੇ ਚਲਦਿਆਂ ਹੋਇਆ ਵਿਆਹ ਤੋਂ ਇਨਕਾਰ ਕਰਦੇ ਹਨ ਜਿਸ ਕਾਰਨ ਕਈ ਤਰ੍ਹਾਂ ਦੇ ਵਿਵਾਦ ਵੀ ਪੈਦਾ ਹੋ ਜਾਂਦੇ ਹਨ।

ਹੁਣ ਇਥੇ ਵਿਆਹ ਵਿਚ ਜੱਗੋਂ ਤੇਰਵੀਂ ਹੋਈ ਹੈ ਜਿੱਥੇ ਲਾੜਾ 2100 ਰੁਪਏ ਗਿਣ ਨਾ ਸਕਿਆ ਤਾਂ ਲਾੜੀ ਵੱਲੋਂ ਵਿਆਹ ਤੋਂ ਇਨਕਾਰ ਕੀਤਾ ਗਿਆ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਯੂਪੀ ਤੋਂ ਸਾਹਮਣੇ ਆਇਆ ਹੈ ਜਿਥੇ ਜਿਲਾ ਫਤਿਹਾਬਾਦ ਦੇ ਇੱਕ ਪਿੰਡ ਵਿੱਚ ਵਿਆਹ ਸਮਾਗਮ ਦੇ ਦੌਰਾਨ ਜਿੱਥੇ ਬਰਾਤ ਦਾ ਸਵਾਗਤ ਕੀਤਾ ਗਿਆ ਅਤੇ ਰਸਮੋ-ਰਿਵਾਜ ਕੀਤੇ ਗਏ। ਉਥੇ ਹੀ ਕਿਸੇ ਵੱਲੋਂ ਇਸ ਗੱਲ ਨੂੰ ਲੈ ਕੇ ਲੜਕੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ ਕੇ ਲੜਕਾ ਅਨਪੜ੍ਹ ਹੈ।

ਜਿਸ ਦੇ ਚਲਦਿਆਂ ਹੋਇਆਂ ਲਾੜੀ ਦੇ ਭਰਾ ਵੱਲੋਂ ਲਾੜੇ ਨੂੰ ਗਿਣਨ ਵਾਸਤੇ ਇੱਕੀ ਸੌ ਰੁਪਏ ਦਿੱਤੇ ਗਏ। ਜਿੱਥੇ ਲੜਦੇ ਹਨ ਤੇ ਇਹ ਪੈਸੇ ਰੱਖੇ ਗਏ ਉਥੇ ਹੀ ਲਾੜਾ ਇਹ ਪੈਸੇ ਗਿਣਨ ਤੋਂ ਅਸਮਰੱਥ ਸੀ ਅਤੇ ਉਹ ਇਹ ਪੈਸੇ ਨਹੀਂ ਕਰ ਸਕਿਆ ਜਿਸ ਦੇ ਕਾਰਨ ਲਾੜੀ ਵੱਲੋਂ ਅਨਪੜ੍ਹ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਜਿਥੇ ਲਾੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਵੱਲੋਂ ਇਨਕਾਰ ਕੀਤਾ ਗਿਆ ਕਿ ਉਹ ਅਨਪੜ੍ਹ ਨਾਲ ਵਿਆਹ ਨਹੀਂ ਕਰਵਾ ਸਕਦੀ।

ਉਥੇ ਹੀ ਲੜਕੇ ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਪਰਿਵਾਰ ਨੇ ਉਨ੍ਹਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ। ਦੋਹਾਂ ਪਰਿਵਾਰਾਂ ਵਿੱਚ ਮਤਭੇਦ ਪੈਦਾ ਹੋਣ ਤੇ ਲੜਕੀ ਪਰਿਵਾਰ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਵਾਸਤੇ ਪੁਲਿਸ ਦਾ ਸਹਾਰਾ ਲਿਆ ਗਿਆ। ਜਿੱਥੇ ਲਾੜੇ ਨੂੰ ਲਾੜੀ ਤੋਂ ਬਿਨਾਂ ਹੀ ਵਾਪਸ ਪਰਤਣਾ ਪਿਆ ਉਥੇ ਹੀ ਇਹ ਸਾਰਾ ਫ਼ੈਸਲਾ ਪੰਚਾਇਤ ਵਿੱਚ ਕੀਤਾ ਗਿਆ।