ਵਿਆਹ ਚ ਲਾੜੀ ਵਾਲਿਆਂ ਨਾਲ ਹੋਈ ਜੱਗੋਂ ਤੇਰਵੀਂ, ਮੁੰਡੇ ਵਾਲੇ ਕਹਿੰਦੇ ਵਿਆਹ ਦੀ ਤਰੀਕ ਹੀ ਭੁੱਲ ਗਏ

ਆਈ ਤਾਜਾ ਵੱਡੀ ਖਬਰ 

ਇਸ ਸਮੇਂ ਜਿਥੇ ਬਹੁਤ ਸਾਰੇ ਪਰਿਵਾਰ ਵੱਲੋਂ ਆਪਣੇ ਬੱਚਿਆਂ ਦੇ ਵਿਆਹ ਸਮਾਗਮ ਕਰਵਾਏ ਜਾ ਰਹੇ ਹਨ ਉਥੇ ਹੀ ਇਨ੍ਹਾਂ ਹੋਣ ਵਾਲੇ ਵਿਆਹ ਸਮਾਗਮਾਂ ਨੂੰ ਲੈ ਕੇ ਜਿਥੇ ਲਾੜੇ ਅਤੇ ਲਾੜੀ ਪਰਿਵਾਰ ਵਿੱਚ ਕਾਫੀ ਉਤਸ਼ਾਹ ਹੁੰਦਾ ਹੈ। ਜਿਸ ਵਾਸਤੇ ਦੋਹਾਂ ਪਰਿਵਾਰਾਂ ਵੱਲੋਂ ਲਗਾਤਾਰ ਤਿਆਰੀਆਂ ਕੀਤੀਆਂ ਜਾਂਦੀਆਂ ਹਨ ਉਥੇ ਹੀ ਲਾੜੇ ਅਤੇ ਲਾੜੀ ਵਲੋ ਵੀ ਆਪਣੇ ਇਸ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਬਹੁਤ ਸਾਰੇ ਦਹੇਜ ਦੇ ਲਾਲਚੀ ਪਰਿਵਾਰਾਂ ਵੱਲੋਂ ਜਿਥੇ ਲੜਕੀ ਦੇ ਪਰਿਵਾਰ ਤੋਂ ਦਹੇਜ਼ ਦੀ ਮੰਗ ਕਰਦਿਆਂ ਹੋਇਆ ਕਈ ਵਾਰ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ।

ਹੁਣ ਵਿਆਹ ਵਾਲਿਆਂ ਵੱਲੋਂ ਲੜੀ ਵਾਲਿਆਂ ਨਾਲ਼ ਜੱਗੋਂ ਤੇਰਵੀਂ ਕੀਤੀ ਗਈ ਹੈ ਜਿੱਥੇ ਮੁੰਡੇ ਵਾਲਿਆਂ ਵੱਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਨੂੰ ਵਿਆਹ ਦੀ ਤਰੀਕ ਭੁੱਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉਤਰਾਖੰਡ ਤੋਂ ਸਾਹਮਣੇ ਆਇਆ ਹੈ। ਜਿਥੇ ਲਾੜੀ ਪਰਿਵਾਰ ਵੱਲੋਂ ਬਰਾਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਥੇ ਹੀ ਫੋਨ ਕੀਤੇ ਜਾਣ ਤੇ ਪਤਾ ਲੱਗਾ ਕਿ ਲੜਕੇ ਪਰਿਵਾਰ ਨੂੰ ਵਿਆਹ ਦੀ ਤਰੀਕ ਹੀ ਭੁੱਲ ਗਈ ਹੈ।

ਜਿਸ ਤੋਂ ਬਾਅਦ ਲਾੜੀ ਦੇ ਭਰਾ ਵੱਲੋਂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾ ਕੇ ਦੱਸਿਆ ਗਿਆ ਹੈ ਕਿ ਲਾੜਾ ਪਰਿਵਾਰ ਵੱਲੋਂ ਸਰਕਾਰ ਦੀ ਮੰਗ ਕੀਤੀ ਜਾ ਰਹੀ ਸੀ। ਜਿਨ੍ਹਾਂ ਦੱਸਿਆ ਕਿ ਪਿਛਲੇ ਸਾਲ ਅਗਸਤ ਮਹੀਨੇ ਵਿਚ ਉਹਨਾਂ ਦੀ ਭੈਣ ਦੀ ਮੰਗਣੀ ਝੋਲੀ ਜ਼ਿਲੇ ਦੇ ਰਹਿਣ ਵਾਲੇ ਨਸੀਰ ਅਹਿਮਦ ਤੇ ਪੁੱਤਰ ਸਮੇਤ ਨਾਲ ਤੈਅ ਕੀਤੀ ਗਈ ਸੀ ਅਤੇ 1 ਮਾਰਚ 2023 ਨੂੰ ਵਿਆਹ ਤੈਅ ਕੀਤਾ ਗਿਆ ਸੀ।

ਜਿੱਥੇ ਪਰਿਵਾਰ ਵੱਲੋਂ ਲਗਾਤਾਰ ਇੱਕ ਦੂਸਰੇ ਨਾਲ ਫੋਨ ਤੇ ਰਾਬਤਾ ਕਾਇਮ ਕੀਤਾ ਜਾ ਰਿਹਾ ਸੀ। ਲੜਕੀ ਦੇ ਭਰਾ ਵੱਲੋਂ ਇੱਕ ਲੱਖ ਰੁਪਏ ਦੇ ਕੇ ਇੱਕ ਬੈਂਕਟ ਹਾਲ ਬੁੱਕ ਕੀਤਾ ਗਿਆ ਸੀ। ਵਿਆਹ ਦੀ ਤਿਆਰੀ ਤਿਆਰੀ ਹੋਣ ਤੋਂ ਬਾਅਦ ਜਦੋਂ ਲਾੜਾ ਬਰਾਤ ਲੈ ਕੇ ਨਾ ਪਹੁੰਚਿਆ ਤਾਂ ਉਨ੍ਹਾਂ ਵੱਲੋਂ ਫੋਨ ਕਰਨ ਤੇ ਪਤਾ ਲੱਗਾ ਕਿ ਹੁਣ ਵਿਆਹ 10 ਤਰੀਕ ਨੂੰ ਕੀਤਾ ਜਾਵੇਗਾ। ਉਸ ਤੋਂ ਪਹਿਲਾਂ ਉਨ੍ਹਾਂ ਨੂੰ ਸਵਿਫਟ ਡਜਾਇਰ ਕਾਰ ਦਿੱਤੀ ਜਾਵੇ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।