ਆਈ ਤਾਜਾ ਵੱਡੀ ਖਬਰ
ਜਦੋਂ ਕਿਸੇ ਘਰ ਦੇ ਵਿੱਚ ਵਿਆਹ ਦਾ ਮਾਹੌਲ ਹੁੰਦਾ ਹੈ, ਤਾਂ ਉਸ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਵੇਖਣ ਨੂੰ ਮਿਲਦੀਆਂ ਹਨ l ਪਰ ਕਈ ਵਾਰ ਵਿਆਹਾਂ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਹੋਏ ਲੜਾਈ ਝਗੜੇ ਇੰਨੇ ਜਿਆਦਾ ਵਧ ਜਾਂਦੇ ਹਨ ਕਿ ਜਿਸ ਦੇ ਚਲਦੇ ਵਿਆਹ ਤੱਕ ਟੁੱਟ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ,ਜਿੱਥੇ ਵਿਆਹ ਵਿੱਚ ਛੁਹਾਰਾ ਨਾ ਮਿਲਣ ਕਾਰਨ ਭਾਰੀ ਹੰਗਾਮਾ ਹੋ ਗਿਆ ਤੇ ਇਸ ਦੌਰਾਨ ਲਾੜਾ ਲਾੜੀ ਦੇ ਪਰਿਵਾਰਕ ਮੈਂਬਰ ਆਮੋ ਸਾਹਮਣੇ ਹੋ ਗਏ ਤੇ ਇਸ ਦੌਰਾਨ ਲਤਾ, ਮੁੱਕੇ ਤੇ ਕੁਰਸੀਆਂ ਚਲਾਈਆਂ ਗਈਆਂ l ਮਾਮਲਾ ਸੰਭਲ ਤੋਂ ਸਾਹਮਣੇ ਆਇਆ, ਜਿੱਥੇ ਵਿਆਹ ਤੋਂ ਬਾਅਦ ਛੁਹਾਰਾ ਲੁੱਟਣ ਦੇ ਚੱਕਰ ‘ਚ 2 ਧਿਰਾਂ ਆਮੋ ਸਾਹਮਣੇ ਹੋ ਗਈਆਂ ਤੇ ਦੋਵੇਂ ਧਿਰਾਂ ਆਪਸ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਭਿੜ ਗਈਆਂ l ਇਸ ਮੌਕੇ ਦੋਹਾਂ ਪੱਖਾਂ ਵਿਚਾਲੇ ਲੱਤਾਂ ਮੁੱਕੇ ਤੇ ਕੁਰਸੀਆਂ ਵੀ ਚੱਲੀਆਂ, ਜਿਸ ਕਾਰਨ ਵਿਆਹ ਦਾ ਮਾਹੌਲ ਹਫੜਾ ਦਫੜੀ ਦੇ ਵਿੱਚ ਤਬਦੀਲ ਹੋ ਗਿਆ । ਉੱਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਪੁਲਿਸ ਪਾਰਟੀ ਵੀ ਮੌਕੇ ਤੇ ਪੁੱਜੀ, ਜਿਨਾਂ ਵੱਲੋਂ ਝਗੜਾ ਸ਼ਾਂਤ ਕਰਵਾਇਆ ਗਿਆ l ਫਿਰ ਇਸ ਮਾਮਲੇ ਦੇ ਵਿੱਚ ਦੋਸ਼ੀ ਵਿਅਕਤੀਆਂ ਨੂੰ ਪੁਲਿਸ ਵੱਲੋਂ ਕਾਬੂ ਕਰਕੇ ਥਾਣੇ ਲਜਾਇਆ ਗਿਆ l ਉਥੇ ਹੀ ਇਸ ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ ਤੇ ਇਸ ਵੀਡੀਓ ਨੂੰ ਲੈ ਕੇ ਲੋਕ ਆਪੋ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕੀ ਇਹ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ‘ਚ ਵਾਪਰਿਆ। ਜਿੱਥੇ ਸਥਿਤ ਹਿਨਾ ਪੈਲੇਸ ‘ਚ ਮਿਆਂ ਸਰਾਏ ਦੇ ਕਟੜਾ ਬਜ਼ਾਰ ਤੋਂ ਇਕ ਬਾਰਾਤ ਪਹੁੰਚੀ। ਇੱਥੇ ਬਰਾਤੀਆਂ ਦੇ ਕੁਝ ਰਿਸ਼ਤੇਦਾਰ ਦੇ ਲੋਕਾਂ ਨੇ ਵਿਆਹ ਦੌਰਾਨ ਛੁਹਾਰੇ ਲੈਣ ਲਈ ਹੱਥ ਵਧਾ ਦਿੱਤੇ। ਇਸ ਦੌਰਾਨ ਕਿਸੇ ਨੇ ਛੁਹਾਰਿਆਂ ਦੇ ਪੈਕੇਟ ‘ਚ ਹੱਥ ਪਾ ਦਿੱਤਾ। ਇਸ ਨੂੰ ਲੈ ਕੇ ਗੱਲ ਇੰਨੀ ਵਧਈ ਕਿ ਦੋਹਾਂ ਪੱਖਾਂ ‘ਚ ਕੁੱਟਮਾਰ ਸ਼ੁਰੂ ਹੋ ਗਈ। ਇਸ ਦੌਰਾਨ ਲਾੜਾ ਲਾੜੀ ਪਿੱਛੇ ਹਟ ਗਏ ਤੇ ਦੋ ਧਿਰਾਂ ਆਪਸ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਭਿੜ ਗਈਆਂl ਜਿਸ ਤੋਂ ਬਾਅਦ ਪੁਲਿਸ ਪੁੱਜੀ ਤੇ ਪੁਲਿਸ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ।

Previous Postਪੰਜਾਬ ਚ ਮੀਂਹ ਨੂੰ ਲੈਕੇ ਆਈ ਵੱਡੀ ਅਹਿਮ ਖਬਰ , ਪੂਰਾ ਜ਼ੋਰ ਫੜੇਗੀ ਠੰਡ
Next Postਵਾਪਰੀ ਵੱਡੀ ਖੌਫਨਾਕ ਵਾਰਦਾਤ, ਮਸ਼ਹੂਰ ਯੂਟਿਊਬਰ ਜੋੜੇ ਦੀ ਮਿਲੀ ਲਾਸ਼