ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੇ ਦੌਰ ਵਿੱਚ ਜਿੱਥੇ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਦੇ ਹੋਏ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੇ ਸ਼ਿਕਾਰ ਹੋਏ ਉਥੇ ਹੀ ਕੁਝ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਅਤੇ ਬਹੁਤ ਸਾਰੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ। ਇਸ ਸਮੇਂ ਦੌਰਾਨ ਬਹੁਤ ਸਾਰੇ ਲੋਕਾਂ ਵੱਲੋਂ ਪਰਿਵਾਰਕ ਝਗੜਿਆਂ ਦੇ ਚਲਦਿਆਂ ਹੋਇਆਂ ਜਾਂ ਕਿਸੇ ਹੋਰ ਕਾਰਨ ਵੀ ਖੁਦਕੁਸ਼ੀ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਹੁਣ ਇੱਥੇ ਵਿਆਹੁਤਾ ਵੱਲੋਂ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਗਈ ਹੈ ਅਤੇ ਪਰਿਵਾਰ ਵੱਲੋਂ ਸਾਬਕਾ ਸਰਪੰਚ ਦੇ ਮੁੰਡੇ ਤੇ ਦੋਸ਼ ਲਗਾਏ ਗਏ ਹਨ ਜਿਸ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਭਿੱਖੀਵਿੰਡ ਅਧੀਨ ਆਉਂਦੇ ਕਸਬਾ ਖਾਲੜਾ ਤੋਂ ਸਾਹਮਣੇ ਆਇਆ ਹੈ।
ਜਿੱਥੇ ਇੱਕ ਔਰਤ ਵੱਲੋਂ ਆਪਣੇ ਹੀ ਘਰ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਪਤੀ ਹਰਬੰਸ ਸਿੰਘ ਭੋਲੂ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਉਸ ਦਾ 6 ਸਾਲ ਪਹਿਲਾਂ ਪਲਵਿੰਦਰ ਕੌਰ ਨਾਲ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੇ ਘਰ ਵਿੱਚ ਦੋ ਬੱਚੇ ਹਨ। ਉੱਥੇ ਹੀ ਉਸ ਦੀ ਪਤਨੀ ਵੱਲੋਂ ਪਿੰਡ ਦੇ ਸਾਬਕਾ ਸਰਪੰਚ ਦੇ ਬੇਟੇ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ। ਜਿੱਥੇ ਉਸ ਵੱਲੋਂ ਆਪਣੀ ਦੁਕਾਨ ਦੇ ਬਾਹਰ ਲੰਗਰ ਲਗਾਇਆ ਹੋਇਆ ਸੀ, ਤੇ ਜਦੋਂ ਘਰ ਪਰਤਿਆ ਤਾਂ ਵੇਖਿਆ ਕਿ ਉਸ ਦੀ ਪਤਨੀ ਵੱਲੋਂ ਛੱਤ ਵਾਲੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਗਿਆ ਹੈ।
ਲੋਕਾਂ ਦੇ ਸਹਿਯੋਗ ਨਾਲ ਉਸਨੂੰ ਹੇਠਾਂ ਉਤਾਰਿਆ ਗਿਆ ਅਤੇ ਡਾਕਟਰ ਨੂੰ ਬੁਲਾਇਆ ਗਿਆ ਜਿਸ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਪਤੀ ਨੇ ਕਿਹਾ ਕਿ ਜਦੋਂ ਬੀਤੇ ਦਿਨੀਂ ਉਸ ਦੀ ਪਤਨੀ ਮੇਲਾ ਵੇਖਣ ਗਈ ਸੀ ਤਾਂ ਸਰਪੰਚ ਦੇ ਮੁੰਡੇ ਵੱਲੋਂ ਉਸ ਨਾਲ ਕਾਫੀ ਛੇੜਛਾੜ ਕੀਤੀ ਗਈ ਸੀ ਜੋ ਪਿਛਲੇ ਛੇ ਮਹੀਨਿਆਂ ਤੋਂ ਉਸ ਦੀ ਪਤਨੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ।
ਉਥੇ ਹੀ ਮ੍ਰਿਤਕਾ ਦੇ ਪਿਤਾ ਵੱਲੋਂ ਵੀ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਬੇਟੀ ਏਸ ਗੱਲ ਤੋਂ ਸ਼ਰਮਿੰਦਾ ਹੋ ਕੇ ਕੁਝ ਦਿਨ ਆਪਣੇ ਪੇਕੇ ਪਰਿਵਾਰ ਵੀ ਰਹਿਣ ਆਈ ਸੀ। ਜਿਸ ਨੂੰ ਸਮਝਾ ਕੇ ਘਰ ਭੇਜ ਦਿੱਤਾ ਗਿਆ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਉਸ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਅਤੇ ਦੋਹਾਂ ਪਿੰਡਾਂ ਦੇ ਮੋਹਤਬਰ ਬੰਦਿਆਂ ਵੱਲੋਂ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।
Home ਤਾਜਾ ਖ਼ਬਰਾਂ ਵਿਆਹੁਤਾ ਔਰਤ ਵਲੋਂ ਘਰ ਚ ਫਾਹਾ ਲਗਾ ਕੀਤੀ ਖ਼ੁਦਕੁਸ਼ੀ, ਪਤੀ ਅਤੇ ਪਰਿਵਾਰ ਲਗਾ ਰਿਹਾ ਸਾਬਕਾ ਸਰਪੰਚ ਦੇ ਮੁੰਡੇ ਤੇ ਦੋਸ਼
ਤਾਜਾ ਖ਼ਬਰਾਂ
ਵਿਆਹੁਤਾ ਔਰਤ ਵਲੋਂ ਘਰ ਚ ਫਾਹਾ ਲਗਾ ਕੀਤੀ ਖ਼ੁਦਕੁਸ਼ੀ, ਪਤੀ ਅਤੇ ਪਰਿਵਾਰ ਲਗਾ ਰਿਹਾ ਸਾਬਕਾ ਸਰਪੰਚ ਦੇ ਮੁੰਡੇ ਤੇ ਦੋਸ਼
Previous Postਪੰਜਾਬ: 1500 ਰੁਪਏ ਖਾਤਿਰ ਵਿਅਕਤੀ ਨੂੰ ਦਿੱਤੀ ਦਰਦਨਾਕ ਮੌਤ, ਮਾਰ ਕੁਟਾਈ ਕਰ ਬਿਜਲੀ ਦੀਆਂ ਤਾਰਾਂ ਤੇ ਸੁਟਿਆ
Next Postਮੌਤ ਤੋਂ ਪਹਿਲਾਂ ਸਮਝਦਾਰੀ ਦਿਖਾ ਡਰਾਈਵਰ ਨੇ 25 ਸਵਾਰੀਆਂ ਦੀ ਜਾਨ ਬਚਾਈ, ਪਿਆ ਸੀ ਦਿਲ ਦਾ ਦੌਰਾ