ਵਿਅਕਤੀ ਵਲੋਂ ਸੁਨਸਾਨ ਟਾਪੂ ਤੇ ਫਸਣ ਕਾਰਨ ਨਿੰਬੂ ਅਤੇ ਚਾਰਕੋਲ ਖਾਕੇ ਏਨੇ ਦਿਨ ਕੀਤਾ ਗੁਜਾਰਾ

ਆਈ ਤਾਜ਼ਾ ਵੱਡੀ ਖਬਰ 

ਸਿਆਣੇ ਸੱਚ ਹੀ ਆਖਦੇ ਹਨ ਕਿ ਹਿੰਮਤ ਸਦਕਾ ਇਨਸਾਨ ਕੁਝ ਵੀ ਕਰ ਸਕਦਾ ਹੈ। ਮੁਸ਼ਕਿਲ ਤੋਂ ਮੁਸ਼ਕਿਲ ਦੌਰ ਵਿਚੋਂ ਵੀ ਇਨਸਾਨ ਇਸੇ ਹਿੰਮਤ ਜ਼ਰੀਏ ਹੀ ਬਾਹਰ ਨਿਕਲ ਸਕਦਾ ਹੈ। ਅਜਿਹੇ ਹੀ ਬਹੁਤ ਸਾਰੇ ਮਾਮਲੇ ਆਏ ਦਿਨ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਲੋਕਾਂ ਨੂੰ ਵਿਸ਼ਵਾਸ਼ ਵੀ ਨਹੀਂ ਹੁੰਦਾ,ਜਿੱਥੇ ਕਈ ਵਿਅਕਤੀਆਂ ਵੱਲੋਂ ਮੁਸ਼ਕਲ ਦੇ ਦੌਰ ਵਿੱਚੋਂ ਗੁਜ਼ਰ ਕੇ ਆਪਣੀ ਜਾਨ ਬਚਾਈ ਜਾਂਦੀ ਹੈ। ਹੁਣ ਇਕ ਵਿਅਕਤੀ ਵੱਲੋਂ ਸੁਨਸਾਨ ਟਾਪੂ ਤੇ ਫਸਣ ਕਾਰਨ ਨਿੰਬੂ ਅਤੇ ਚਾਰਕੋਲ ਖਾ ਕੇ ਏਨੇ ਦਿਨ ਗੁਜਾਰਾ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਾਜ਼ੀਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 51 ਸਾਲਾਂ ਦਾ ਨੈਲਸਨ ਨੇਡੀ ਨਾਮ ਦਾ ਵਿਅਕਤੀ ਇੱਕ ਸੁੰਨਸਾਨ ਟਾਪੂ ਤੇ ਉਸ ਸਮੇਂ ਫੱਸ ਗਿਆ ਸੀ ਜਦੋਂ ਜੰਗਲੀ ਪਹਾੜ ਤੇ ਚੜ੍ਹਦੇ ਹੋਏ ਉਹ ਸਮੁੰਦਰ ਦੀਆਂ ਤੇਜ ਲਹਿਰਾਂ ਵਿਚ ਵਹਿ ਗਿਆ ਸੀ ਅਤੇ ਇਕ ਉਜਾੜ ਟਾਪੂ ਤੇ ਫਸ ਗਿਆ। ਜਿੱਥੇ ਉਸ ਵੱਲੋਂ ਮਦਦ ਵਾਸਤੇ ਭਾਲ ਕੀਤੀ ਗਈ। ਸਮੁੰਦਰ ਵਿੱਚ ਫਿਰ ਉਹ ਕਿਸੇ ਕਿਨਾਰੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਤੇਜ ਲਹਿਰਾਂ ਦੇ ਚੱਲਦਿਆਂ ਹੋਇਆਂ ਵਾਪਸ ਉਸਨੂੰ ਟਾਪੂ ਵੱਲ ਮੋੜ ਰਹੀਆਂ ਸਨ। ਜਿੱਥੇ ਉਸ ਵਿਅਕਤੀ ਵੱਲੋਂ ਪੰਜ ਦਿਨ ਉਸ ਉਜਾੜ ਟਾਪੂ ਦੇ ਬਿਨਾਂ ਮੱਦਦ ਤੋਂ ਗੁਜ਼ਰ ਗਏ। ਜਿਸ ਵੱਲੋਂ ਪੰਜ ਦਿਨ ਓਥੇ ਦੋ ਨਿੰਬੂਆਂ ਅਤੇ ਚਾਰਕੋਲ ਨੂੰ ਖਾ ਕੇ ਆਪਣਾ ਗੁਜ਼ਾਰਾ ਕੀਤਾ ਗਿਆ।

ਉਥੇ ਹੀ ਕੁਝ ਮਛੇਰਿਆਂ ਦਾ ਸਮਾਨ ਮਿਲ ਗਿਆ ਜਿਸ ਵਿੱਚ ਟੈਂਟ ਅਤੇ ਇਕ ਕੰਬਲ ਸੀ ਜਿਸ ਦੇ ਸਹਾਰੇ ਉਸ ਵੱਲੋਂ ਕੱਪੜੇ ਨੂੰ ਹਵਾ ਵਿੱਚ ਉਛਾਲ ਕੇ ਮਦਦ ਵੀ ਮੰਗੀ ਗਈ। ਉਸ ਵਿਅਕਤੀ ਵੱਲੋਂ ਜਿੱਥੇ ਪੰਜ ਦਿਨ ਮਦਦ ਦੀ ਉਮੀਦ ਕੀਤੀ ਗਈ ਅਤੇ ਪੰਜਵੇਂ ਦਿਨ ਇਕ ਮੋਟਰਬੋਟ ਉਸ ਟਾਪੂ ਵੱਲ ਆ ਰਹੀ ਦਿਖਾਈ ਦਿੱਤੀ। ਜਿਸ ਤੋਂ ਬਾਅਦ ਉਸ ਵਿਅਕਤੀ ਵੱਲੋਂ ਆਪਣੀ ਟੀ ਸ਼ਰਟ ਨੂੰ ਹਵਾ ਵਿਚ ਲਹਿਰਾ ਕੇ ਮਦਦ ਮੰਗੀ। ਜਿਸ ਤੋਂ ਬਾਅਦ ਉਸ ਵਿਅਕਤੀ ਦੀ ਮਦਦ ਕੀਤੀ ਗਈ ਅਤੇ ਉਸ ਦੀ ਸਿਹਤ ਨੂੰ ਦੇਖਦੇ ਹੋਏ ਜਹਾਜ਼ ਰਾਹੀਂ ਹਸਪਤਾਲ ਪਹੁੰਚਾਇਆ ਗਿਆ।

ਜਿੱਥੇ ਉਸ ਦਾ ਚੈਅਕੱਪ ਕੀਤਾ ਗਿਆ ਅਤੇ ਇੱਕ ਦਿਨ ਬਾਅਦ ਹੀ ਉਸ ਨੂੰ ਪੂਰੀ ਤਰਾਂ ਠੀਕ ਹੋਣ ਤੇ ਛੁੱਟੀ ਦੇ ਦਿੱਤੀ ਗਈ। ਉਸ ਵਿਅਕਤੀ ਨੂੰ ਜੋ 2 ਨਿੰਬੂ ਤੇ ਤੰਬੂ ਮਿਲੇ ਸਨ ਉਸ ਦੇ ਜ਼ਰੀਏ ਪੰਜ ਦਿਨ ਗੁਜ਼ਾਰੇ ਗਏ। ਜੋ ਮਛੇਰਿਆਂ ਵੱਲੋਂ ਉਸ ਜਗ੍ਹਾ ਛੱਡੇ ਗਏ ਸਨ ।