ਵਿਅਕਤੀ ਨੇ ਯੂਟਿਊਬ ਤੇ ਦੇਖ ਆਪਣੇ ਹੱਥ ਦਾ ਇਲਾਜ ਕਰਨ ਲਈ ਪੀਤਾ ਸੀ ਲੌਕੀ ਦਾ ਜੂਸ, ਪਰ ਹੋਈ ਏਦਾਂ ਮੌਤ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕ ਜਿੱਥੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਜਿੱਥੇ ਲੋਕਾਂ ਨੂੰ ਗੰਭੀਰ ਬੀਮਾਰੀਆਂ ਦੇ ਚਲਦਿਆਂ ਹੋਇਆਂ ਮਾਨਸਿਕ ਤਣਾਅ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ ਅਤੇ ਲੋਕਾਂ ਵੱਲੋਂ ਆਪਣੇ ਇਲਾਜ਼ ਵਾਸਤੇ ਕਈ ਤਰ੍ਹਾਂ ਦੇ ਤਰੀਕੇ ਵੀ ਅਪਣਾਏ ਪਾਏ ਜਾਂਦੇ ਹਨ। ਜਿਥੇ ਬਹੁਤ ਸਾਰੇ ਡਾਕਟਰਾਂ ਤੋਂ ਇਲਾਜ ਵੀ ਕਰਵਾਇਆ ਜਾਂਦਾ ਹੈ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਬੀਮਾਰੀ ਤੋਂ ਅਰਾਮ ਨਾ ਆਉਣ ਦੇ ਚਲਦਿਆਂ ਹੋਇਆਂ ਅਜਿਹੇ ਲੋਕ ਆਪਣੀ ਜ਼ਿੰਦਗੀ ਤੋਂ ਹਾਰ ਮੰਨ ਲੈਂਦੇ ਹਨ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮਾਨਸਿਕ ਰੋਗੀ ਹੋਣ ਦੇ ਚਲਦਿਆਂ ਹੋਇਆਂ ਅਗਰ ਕੋਈ ਵੀ ਉਨ੍ਹਾਂ ਨੂੰ ਸਲਾਹ ਦਿੰਦਾ ਹੈ ਤਾਂ ਉਹ ਉਸ ਨੂੰ ਮੰਨ ਲੈਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸਿੱਟੇ ਭੁਗਤਣੇ ਪੈਂਦੇ ਹਨ।

ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਕਾਰਨ ਉਹ ਆਪਣੀ ਜ਼ਿੰਦਗੀ ਨਾਲ ਖਿਲਵਾੜ ਵੀ ਕਰ ਲੈਂਦੇ ਹਨ। ਹੁਣ ਕਿਸੇ ਵਿਅਕਤੀ ਵੱਲੋਂ ਯੂ-ਟਿਊਬ ਤੇ ਦੇਖ ਕੇ ਆਪਣੇ ਹੱਥ ਦਾ ਇਲਾਜ ਕਰਨ ਲਈ ਲੌਕੀ ਦਾ ਜੂਸ ਪੀਤਾ ਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਇੰਦੌਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਧਰਮਿੰਦਰ ਸਿੰਘ ਪੇਸ਼ੇ ਤੋਂ ਡਰਾਈਵਰ ਵਜੋਂ ਕੰਮ ਕਰਦਾ ਆ ਰਿਹਾ ਸੀ ਉਥੇ ਹੀ ਉਸ ਦੇ ਹੱਥ ਉਪਰ ਕੁਝ ਦਿਨ ਪਹਿਲਾਂ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਸ ਵੱਲੋਂ ਡਾਕਟਰਾਂ ਤੋਂ ਇਸ ਦਾ ਕਾਫ਼ੀ ਇਲਾਜ ਕਰਵਾਇਆ ਗਿਆ।

ਪਰ ਅਰਾਮ ਨਾ ਆਉਣ ਦੇ ਚਲਦਿਆਂ ਹੋਇਆਂ ਉਸ ਵੱਲੋਂ ਯੂ-ਟਿਊਬ ਦੇ ਉੱਪਰ ਇਸ ਦਾ ਇਲਾਜ ਦੇਖਿਆ ਗਿਆ ਜਿਸ ਤੋਂ ਬਾਅਦ ਉਸ ਵੱਲੋਂ ਦੇਖੀ ਗਈ ਵੀਡੀਓ ਦੇ ਅਨੁਸਾਰ ਜੰਗਲ ਵਿੱਚੋਂ ਜੰਗਲੀ ਲੌਕੀਂ ਲਿਆਂਦੀ ਗਈ ਅਤੇ ਉਸ ਦਾ ਜੂਸ ਪੀਤਾ ਗਿਆ ਜਿਸ ਤੋਂ ਬਾਅਦ ਉਸ ਦੀ ਸਿਹਤ ਖਰਾਬ ਹੋਣ ਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਵੱਲੋਂ ਯੂ-ਟਿਊਬ ਤੇ ਇੱਕ ਵੀਡੀਓ ਦਿਖਾਈ ਗਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਜੰਗਲੀ ਲੌਕੀਂ ਦਾ ਜੂਸ ਪੀਣ ਨਾਲ ਸਰੀਰ ਵਿੱਚ ਕੋਈ ਵੀ ਦਰਦ ਹੋਵੇ ਉਹ ਖਤਮ ਹੋ ਜਾਂਦਾ ਹੈ ਇਸ ਤੋਂ ਬਾਅਦ ਉਸ ਵੱਲੋਂ ਇਹ ਤਰੀਕਾ ਅਪਣਾਇਆ ਗਿਆ ਸੀ।