ਵਿਅਕਤੀ ਨਾਲ ਹੋਈ ਜੱਗੋਂ ਤੇਰਵੀ, ਬਾਬਾ ਰਾਮਦੇਵ ਦੇ ਨਾਮ ਤੇ ਹੋਈ ਏਨੇ ਰੁਪਏ ਦੀ ਠੱਗੀ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਅੱਜਕਲ ਧੋਖਾਧੜੀ ਕੀਤੀ ਜਾ ਰਹੀ ਹੈ ਅਤੇ ਕਈ ਲੋਕਾਂ ਨੂੰ ਆਪਣੀ ਇਸ ਧੋਖਾਧੜੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਕਈ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਉਨ੍ਹਾਂ ਕੋਲੋਂ ਪੈਸਾ ਹੜਪ ਲਿਆ ਜਾਂਦਾ ਹੈ। ਉਥੇ ਹੀ ਆਏ ਦਿਨ ਹੀ ਅਜਿਹੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਇਥੇ ਬਹੁਤ ਸਾਰੇ ਲੋਕ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਹੁਣ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਆਨਲਾਈਨ ਧੋਖਾਧੜੀ ਕੀਤੀ ਜਾ ਰਹੀ ਹੈ ਉਥੇ ਹੀ ਇਕ ਵਿਅਕਤੀ ਨਾਲ ਜੱਗੋ-ਤੇਰ੍ਹਵੀਂ ਹੋਈ ਹੈ ਜਿਥੇ ਬਾਬਾ ਰਾਮਦੇਵ ਦਾ ਨਾਮ ਲੈ ਕੇ ਏਨੇ ਰੁਪਏ ਦੀ ਠੱਗੀ ਮਾਰੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ।

ਜਿੱਥੇ ਕੁਝ ਠੱਗਾਂ ਵੱਲੋਂ ਇੱਕ ਵਿਅਕਤੀ ਨੂੰ ਆਪਣੀ ਠੱਗੀ ਦਾ ਉਸ ਸਮੇਂ ਸ਼ਿਕਾਰ ਬਣਾ ਲਿਆ ਗਿਆ ਜਦੋਂ ਚੰਡੀਗੜ੍ਹ ਦੇ ਸੇਵਾਮੁਕਤ ਬੈਂਕ ਮੁਲਾਜ਼ਮ ਵੱਲੋਂ ਗੂਗਲ ਤੇ ਸਰਚ ਕੀਤੇ ਗਏ ਪਤਾਂਜਲੀ ਯੋਗਪੀਠ ਦੇ ਮੁਖ ਦਫਤਰ ਤੇ ਨੰਬਰ ਉਪਰ ਫੋਨ ਕੀਤਾ ਗਿਆ ਸੀ। ਜਿੱਥੇ ਉਸ ਵੱਲੋਂ ਬਾਬਾ ਰਾਮਦੇਵ ਅਤੇ ਅਧਿਕਾਰੀ ਸਨ ਦੇ ਹਰਿਦੁਆਰ ਸਥਿਤ ਯੋਗਪੀਠ ਦਫਤਰ ਵਿੱਚ ਆਪਣੇ ਇਲਾਜ ਵਾਸਤੇ ਗੱਲ ਕੀਤੀ ਜਾਣੀ ਸੀ।

ਉਥੇ ਹੀ 72 ਸਾਲਾ ਘਨਸ਼ਾਮ ਦਾਸ ਵੱਲੋਂ ਜਿੱਥੇ ਇਸ ਨੰਬਰ ਫੋਨ ਕੀਤਾ ਗਿਆ ਤਾਂ ਅੱਗੇ ਤੋਂ ਇਹ ਨੰਬਰ ਜਿੱਥੇ ਹੈਕ ਕੀਤਾ ਹੋਇਆ ਸੀ ਅਤੇ ਉਨ੍ਹਾਂ ਵੱਲੋਂ ਇਲਾਜ਼ ਵਾਸਤੇ ਬੁਕਿੰਗ ਕਰਵਾਉਣ ਵਾਸਤੇ ਆਖਿਆ ਗਿਆ ਜਿੱਥੇ ਇਸ ਵਿਅਕਤੀ ਵੱਲੋਂ ਅੱਖਾਂ ਦੀ ਸਮੱਸਿਆ ਦਾ ਇਲਾਜ ਕਰਵਾਇਆ ਜਾਣਾ ਸੀ। ਉੱਥੇ ਹੀ ਬਦਮਾਸ਼ਾਂ ਵੱਲੋਂ ਜਿੱਥੇ ਕਮਰਾ ਬੁੱਕ ਕਰਵਾਉਣ ਵਾਸਤੇ 33 ਹਜ਼ਾਰ 600 ਰੁਪਏ ਦੀ ਮੰਗ ਕੀਤੀ ਗਈ ਅਤੇ ਬੈਂਕ ਵਿੱਚ ਟਰਾਂਸਫਰ ਕਰਵਾਉਣ ਵਾਸਤੇ ਆਖਿਆ ਗਿਆ। ਜੋ ਵਿਅਕਤੀ ਵੱਲੋਂ ਦੋ ਵਾਰ ਟਰਾਂਸਫਰ ਕਰ ਦਿੱਤੇ ਗਏ।

ਬਾਅਦ ਵਿੱਚ ਜਦੋਂ ਵਿਅਕਤੀ ਵੱਲੋਂ ਇਲਾਜ ਕਰਵਾਉਣ ਵਾਸਤੇ ਜਾਣਕਾਰੀ ਲਈ ਗਈ ਸੀ ਤਾਂ ਉਨ੍ਹਾਂ ਵੱਲੋਂ ਆਖਿਆ ਗਿਆ ਸੀ ਕਿ ਰੋਜ਼ਾਨਾ ਕਮਰੇ ਦੀ ਬੁਕਿੰਗ ਦਾ 6 ਹਜ਼ਾਰ ਰੁਪਏ ਹੋਵੇਗਾ। ਵਿਅਕਤੀ ਵੱਲੋਂ 14 ਅਗਸਤ ਨੂੰ ਬੁਕਿੰਗ ਕਰਾਉਣ ਵਾਸਤੇ ਬੈਂਕ ਖਾਤੇ ਵਿੱਚ ਪੈਸੇ ਟਰਾਂਸਫਰ ਕੀਤੇ ਗਏ। ਪਰ ਬਾਅਦ ਵਿੱਚ ਦੋਸ਼ੀਆਂ ਵੱਲੋਂ ਬਰਾਮਦ ਹੋਏ ਪੈਸਿਆਂ ਦੀ ਰਸੀਦ ਵੀ ਭੇਜ ਦਿਤੀ ਗਈ ਜਿੱਥੇ ਬਾਬਾ ਰਾਮਦੇਵ ਅਤੇ ਅਚਾਰੀਆ ਬਾਲਕ੍ਰਿਸ਼ਨ ਦੀ ਤਸਵੀਰ ਲੱਗੀ ਹੋਈ ਸੀ। ਅਤੇ ਮੋਹਰ ਵੀ ਲੱਗੀ ਹੋਈ ਸੀ।