ਆਈ ਤਾਜ਼ਾ ਵੱਡੀ ਖਬਰ
ਇਨਸਾਨ ਦਾ ਦ੍ਰਿੜ ਇਰਾਦਾ ਅਤੇ ਸਖ਼ਤ ਮਿਹਨਤ ਜਿੱਥੇ ਉਸ ਨੂੰ ਬੁਲੰਦੀਆਂ ਉੱਪਰ ਪਹੁੰਚਾ ਦਿੰਦੀ ਹੈ। ਅਜੇਹੀਆਂ ਮਿਸਾਲਾਂ ਬਹੁਤ ਸਾਰੇ ਉਨ੍ਹਾਂ ਅਪਾਹਜ ਲੋਕਾਂ ਵੱਲੋਂ ਵੀ ਪੈਦਾ ਕੀਤੀਆਂ ਗਈਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਕਿਉਂਕਿ ਪਰਮਾਤਮਾ ਕਿਸੇ ਵੀ ਇਨਸਾਨ ਨੂੰ ਸੰਪੂਰਨ ਨਹੀਂ ਬਣਾਉਂਦਾ, ਹਰ ਇਨਸਾਨ ਵਿਚ ਕੋਈ ਨਾ ਕੋਈ ਕਮੀ ਹੁੰਦੀ ਹੈ ਕਈ ਹਾਦਸਿਆਂ ਦੇ ਕਾਰਨ ਕਈ ਲੋਕਾਂ ਦੇ ਅੰਗ-ਪੈਰ ਕੱਟੇ ਜਾਂਦੇ ਹਨ। ਜਿਸ ਕਾਰਨ ਬਹੁਤ ਸਾਰੇ ਲੋਕ ਲਚਾਰੀ ਦੀ ਜ਼ਿੰਦਗੀ ਜੀਣ ਲਈ ਮਜ਼ਬੂਰ ਹੋ ਜਾਂਦੇ ਹਨ ਅਤੇ ਕੁਝ ਆਪਣੇ ਮਜਬੂਤ ਇਰਾਦਿਆਂ ਦੇ ਸਿਰ ਤੇ ਉਹ ਕਰ ਵਿਖਾਉਂਦੇ ਹਨ ਜੋ ਬਹੁਤ ਮੁਸ਼ਕਿਲ ਹੁੰਦਾ ਹੈ। ਹੁਣ ਇਸ ਵਿਅਕਤੀ ਵੱਲੋਂ ਜੂਸ ਵਾਲੀ ਮਸ਼ੀਨ ਵਿਚ ਹੱਥ ਆਉਣ ਕਾਰਨ ਜਿੱਥੇ ਪੀਸੇ ਗਏ ਸਨ ਉਥੇ ਹੀ ਮਿਹਨਤ ਕਰਕੇ ਵਕੀਲ ਬਣ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਇਆ। ਜਿੱਥੇ ਜ਼ਿਲ੍ਹਾ ਊਨਾ ਦੇ ਅਧੀਨ ਆਉਣ ਵਾਲੇ ਪਿੰਡ ਮੈਦੀ ਦਾ ਰਹਿਣ ਵਾਲਾ ਇਕ ਨੌਜਵਾਨ ਅਕਸ਼ੈ ਆਪਣੇ ਹੱਥ ਇਕ ਹਾਦਸੇ ਦੌਰਾਨ ਗੁਆ ਬੈਠਾ ਸੀ ਜਿਸ ਵੱਲੋਂ ਹੁਣ ਵਕਾਲਤ ਦੀ ਪੜ੍ਹਾਈ ਪੂਰੀ ਕੀਤੀ ਗਈ ਹੈ। ਦੱਸ ਦਈਏ ਕਿ ਅਕਸ਼ੈ ਜਦੋਂ 7ਵੀਂ ਕਲਾਸ ਵਿੱਚ ਪੜ੍ਹਦਾ ਸੀ ਤਾਂ 2007 ਦੇ ਦੌਰਾਨ ਉਸਦੇ ਦੋਵੇਂ ਹੱਥ ਗੰਨੇ ਦੇ ਰਸ ਦੀ ਮਸ਼ੀਨ ਵਿੱਚ ਬੁਰੀ ਤਰ੍ਹਾਂ ਕੁਚਲੇ ਗਏ ਸਨ ਜਿਸ ਤੋਂ ਬਾਅਦ ਕੂਹਣੀਆਂ ਤੱਕ ਉਸ ਦੀਆਂ ਬਾਹਾਂ ਨੂੰ ਕੱਟਣਾ ਪਿਆ ਸੀ।
ਪਰ ਉਸ ਵੱਲੋਂ ਹਿੰਮਤ ਨਾ ਹਾਰਦੇ ਹੋਏ ਆਪਣੀ ਬਾਹਾਂ ਦੇ ਨਾਲ ਪੜ੍ਹਨ ਦੀ ਕੋਸ਼ਿਸ਼ ਕੀਤੀ ਗਈ ਅਤੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਗਈ। ਜਿੱਥੇ ਦਸਵੀਂ ਦੀ ਪੜ੍ਹਾਈ ਵਿੱਚ ਕਿਸੇ ਹੋਰ ਵੱਲੋਂ ਉਸਦੀ ਪ੍ਰੀਖਿਆ ਵਿੱਚ ਲਿਖਿਆ ਗਿਆ ਸੀ ਪਰ ਨੰਬਰ ਘੱਟ ਹੋਣ ਕਾਰਨ ਉਸ ਵੱਲੋਂ ਬਾਰ੍ਹਵੀਂ ਦੀ ਪ੍ਰੀਖਿਆ ਆਪ ਲਿਖ ਕੇ ਦਿੱਤੀ ਗਈ।
ਫਿਰ ਬੀ ਏ ਦੀ ਪ੍ਰੀਖਿਆ 79 ਫੀਸਦੀ ਅੰਕਾਂ ਨਾਲ ਪਾਸ ਕੀਤੀ ਅਤੇ ਵਕਾਲਤ ਦੇ ਵਿੱਚ ਵੀ ਉਸ ਵੱਲੋਂ ਪਹਿਲਾ ਦਰਜਾ ਹਾਸਲ ਕੀਤਾ ਗਿਆ ਹੈ। ਇਸ ਨੌਜਵਾਨ ਵੱਲੋਂ ਜਿਥੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਆਪਣੇ ਆਪ ਨੂੰ ਮਜ਼ਬੂਤ ਬਣਾਇਆ ਗਿਆ ਹੈ ਜੋ ਕਿ ਹੋਰ ਲੋਕਾਂ ਲਈ ਇੱਕ ਪ੍ਰੇਰਣਾ-ਸਰੋਤ ਬਣ ਗਿਆ ਹੈ। ਰੋਜ਼ਮਰਾਂ ਦੀ ਜ਼ਿੰਦਗੀ ਦੇ ਸਾਰੇ ਕੰਮ ਖੁਦ ਕਰਦਾ ਹੈ ਅਤੇ ਪਰਿਵਾਰ ਦੀ ਵੀ ਮਦਦ ਕਰਦਾ ਹੈ। ਹੁਣ ਅਕਸ਼ੈ ਵੱਲੋਂ ਵਕਾਲਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
Previous Postਪਤੀ ਵਲੋਂ ਪਤਨੀ ਅਤੇ ਬੱਚਿਆਂ ਨੂੰ 17 ਸਾਲ ਤਕ ਘਰ ਚ ਬੰਧਕ ਬਣਾ ਕੇ ਰੱਖਿਆ, ਹਾਲਾਤ ਸੀ ਬਿਲਕੁਲ ਮਰਨ ਵਾਲੇ
Next Postਆਸਟ੍ਰਲੀਆ ਚ ਕੁਦਰਤ ਨੇ ਮਚਾਇਆ ਕਹਿਰ, ਭਾਰੀ ਤੂਫ਼ਾਨ ਕਾਰਨ ਕਈ ਉਡਾਣਾਂ ਹੋਈਆਂ ਪ੍ਰਭਾਵਿਤ- ਹੜ੍ਹ ਦੀ ਵੀ ਦਿੱਤੀ ਚੇਤਾਵਨੀ