ਆਈ ਤਾਜਾ ਵੱਡੀ ਖਬਰ
ਕਿਸਮਤ ਚਮਕਣ ਲੱਗੇ ਸਮਾਂ ਨਹੀਂ ਲੱਗਦਾ, ਕਈ ਵਾਰ ਕਿਸਮਤ ਅਜਿਹੇ ਸਮੇਂ ਵਿੱਚ ਚਮਕਦੀ ਹੈ ਜਦੋਂ ਮਨੁੱਖ ਹਰ ਪਾਸੇ ਤੋਂ ਹਿੰਮਤ ਹਾਰ ਜਾਂਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਲਾਟਰੀ ਨਿਕਲਣ ਦੇ ਕਾਰਨ ਇੱਕ ਵਿਅਕਤੀ ਕਰੋੜਾਂ ਰੁਪਿਆਂ ਦਾ ਮਿੰਟਾਂ ਦੇ ਵਿੱਚ ਮਾਲਕ ਬਣ ਚੁੱਕਿਆ ਹੈ। ਦਰਅਸਲ ਅਮਰੀਕਾ ਦੇ ਮਿਸ਼ੀਗਨ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ 4 ਲੱਖ ਅਮਰੀਕੀ ਡਾਲਰ ਦੀ ਲਾਟਰੀ ਜਿੱਤੀ ਲਈ l ਜਿਸ ਕਾਰਨ ਉਹ ਮਿੰਟਾਂ ਦੇ ਵਿੱਚ ਕਰੋੜਾਂ ਰੁਪਿਆ ਦਾ ਮਾਲਕ ਬਣ ਚੁੱਕਿਆ ਹੈ l ਉਸ ਵਾਸਤੇ ਇਸ ਗੱਲ ‘ਤੇ ਵਿਸ਼ਵਾਸ ਕਰਨਾ ਇੰਨਾ ਮੁਸ਼ਕਲ ਸੀ ਕਿ ਜਦੋਂ ਉਸ ਤੱਕ ਮੇਲ ਪਹੁੰਚੀ ਤਾਂ ਉਸ ਨੇ ਇਸ ਨੂੰ ਸਪੈਮ ਯਾਨੀ ਕਿ ਫੇਕ ਮੈਸੇਜ ਸਮਝ ਕੇ ਛੱਡ ਦਿੱਤਾ l ਪਰ ਜਦੋਂ ਮੈਸੇਜ ਸੱਚ ਸਾਬਤ ਹੋਇਆ ਤਾਂ ਉਹ ਖੁਸ਼ੀ ਨਾਲ ਝੂਮ ਉੱਠਿਆ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ 67 ਸਾਲਾ ਖੁਸ਼ਕਿਸਮਤ ਵਿਅਕਤੀ ਨੇ ਪਛਾਣ ਨਾ ਦੱਸਣ ਦੀ ਸ਼ਰਤ ਉਤੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਉਸ ਨੂੰ 11 ਅਕਤੂਬਰ ਨੂੰ ਆਯੋਜਿਤ ਇੱਕ ਰੈਂਡਮ ਡਰਾਇੰਗ ‘ਚ ਚੁਣਿਆ ਗਿਆ ਸੀ, ਜਿਸ ਲਈ ਉਸ ਨੇ 416,322 ਡਾਲਰ ਜਿੱਤੇ ਸਨ। ਉਸ ਨੇ BIG CASH ਖੇਡ ਕੇ 11ਵੇ ਨੰਬਰ ਚ ਐਂਟਰੀ ਕੀਤੀ ਸੀ। ਇੱਕ ਰਿਪੋਰਟ ਮੁਤਾਬਕ ਮਿਸ਼ੀਗਨ ਦਾ ਰਹਿਣ ਵਾਲਾ ਇਹ ਵਿਅਕਤੀ ਆਨਲਾਈਨ ਗੇਮ ਖੇਡਣ ਦਾ ਸ਼ੌਕੀਨ ਸੀ।
ਇਸੇ ਦੌਰਾਨ ਉਸਨੇ ਇੱਕ ਈਮੇਲ ਦੇਖੀ, ਜਿਸ ਵਿੱਚ ਕਿਹਾ ਗਿਆ ਸੀ $416,322 ਦਾ ਦੂਜਾ ਮੌਕਾ ਇਨਾਮ ਜਿੱਤਿਆ ਹੈ। ਇਸ ਵਿਅਕਤੀ ਵੱਲੋਂ ਸੋਚਿਆ ਗਿਆ ਕਿ ਸ਼ਾਇਦ“ਇਹ ਇੱਕ ਠੱਗੀ ਵਾਲੀ ਈਮੇਲ ਸੀ, ਕਿਉਂਕਿ ਮੈਂ ਕਦੇ ਕੋਈ ਟਿਕਟ ਨਹੀਂ ਖਰੀਦੀ ਸੀ।” ਜਿਸ ਤੋਂ ਬਾਅਦ ਉਸ ਵੱਲੋਂ ਦੱਸਿਆ ਗਿਆ ਕਿ ਜਦੋਂ ਮੈਨੂੰ ਕਾਲ ਆਉਂਦੀ ਹੈ ਤੇ ਫਿਰ ਮੈਨੂੰ ਯਕੀਨ ਹੋਇਆ ਕਿ ਵਾਕਈ ਮੇਰੀ ਇਹ ਲਾਟਰੀ ਨਿਕਲੀ ਹੈ ਤੇ ਮੈਂ ਕਰੋੜਾਂ ਦਾ ਮਾਲਕ ਬਣ ਚੁੱਕਿਆ ਹਾਂ l
ਜਿਸ ਤੋਂ ਬਾਅਦ ਹੁਣ ਇਸ ਵਿਅਕਤੀ ਦੇ ਵੱਲੋਂ ਇਨਾ ਪੈਸਿਆਂ ਨੂੰ ਵੱਖ-ਵੱਖ ਥਾਵਾਂ ਤੇ ਖਰਚਣ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਹਨ l ਸੋ ਇਸ ਵਿਅਕਤੀ ਦੀ ਕਿਸਮਤ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਕਿਸਮਤ ਕਿਸੇ ਤੇ ਮਿਹਰਬਾਨ ਹੋ ਜਾਵੇ ਤਾਂ ਫਰਸ਼ਾਂ ਤੋਂ ਅਰਸ਼ਾ ਤੇ ਮਨੁੱਖ ਨੂੰ ਪਹੁੰਚਾ ਦਿੰਦੀ ਹੈ।
Previous Postਪੰਜਾਬ : ਭਰੀ ਜਵਾਨੀ ਆਪਣੀ ਹੀ ਗਲਤੀ ਨਾਲ ਗਈ 2 ਭਰਾਵਾਂ ਦੀ ਜਾਨ , ਇਕ ਸੀ ਇੰਜੀਨੀਅਰ ਦੂਜੇ ਦੀ ਸੀ ਕੰਪਿਊਟਰ ਦੀ ਦੁਕਾਨ
Next Postਪੰਜਾਬ ਸਰਕਾਰ ਵਲੋਂ ਕੱਲ ਕੀਤਾ ਗਿਆ ਛੁੱਟੀ ਦਾ ਐਲਾਨ , ਤਾਜਾ ਵੱਡੀ ਖਬਰ