ਆਈ ਤਾਜਾ ਵੱਡੀ ਖਬਰ
ਅਕਸਰ ਹੀ ਵੇਖਣ ਨੂੰ ਮਿਲਦਾ ਹੈ ਕਿ ਬੱਚੇ ਆਪਣੇ ਸਕੂਲਾਂ ਦੇ ਵਿੱਚ ਕੁਝ ਸ਼ਰਾਰਤਾਂ ਤੇ ਅਹਪਰਵਾਹੀਆਂ ਕਰਦੇ ਹਨ , ਜਿਸ ਦਾ ਖਮਿਆਜ਼ਾ ਉਹਨਾਂ ਨੂੰ ਬਾਅਦ ਦੇ ਵਿੱਚ ਭੁਗਤਣਾ ਪੈਂਦਾ ਹੈ। ਪਰ ਕਈ ਵਾਰ ਕੁਝ ਲਾਪਰਵਾਹੀਆਂ ਅਜਿਹੀਆਂ ਭਾਰੀ ਪੈਂਦੀਆਂ ਹਨ , ਜਿਸ ਕਾਰਨ ਕਿਸੇ ਦੀ ਜਾਨ ਤੱਕ ਚਲੀ ਜਾਂਦੀ ਹੈ । ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਜਿੱਥੇ ਸਕੂਲ ਦੀ ਪਾਣੀ ਵਾਲੀ ਟੈਂਕੀ ਵਿੱਚ ਡਿੱਗਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਤੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ । ਇਹ ਰੂਹ ਕੰਬਾਊ ਮਾਮਲਾ ਏਟਾਨਗਰ ਤੋਂ ਸਾਹਮਣੇ ਆਇਆ ਜਿੱਥੇ ਦੇ ਇੱਕ ਨਿਜੀ ਸਕੂਲ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ । ਇੱਥੇ ਪਾਣੀ ਦੀ ਟੈਂਕੀ ਡਿੱਗਣ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ । ਇਨਾ ਹੀ ਨਹੀਂ ਸਗੋਂ, ਇਸ ਹਾਦਸੇ ਦੇ ਵਿੱਚ ਕੁੱਲ ਤਿੰਨ ਲੋਕ ਜ਼ਖਮੀ ਹੋ ਗਏ। ਜਿਹਨਾ ਦਾ ਇਲਾਜ਼ ਚੱਲ ਰਿਹਾ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਦਰਦਨਾਕ ਹਾਦਸਾ ਅਰੁਣਾਚਲ ਪ੍ਰਦੇਸ਼ ਦੇ ਨਾਹਰਲਾਗੁਨ ‘ਚ ਵਾਪਰਿਆ। ਉਥੇ ਹੀ ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਨਾਹਰਲਾਗੁਨ ਦੇ ਪੁਲਸ ਸੁਪਰਡੈਂਟ ਮਿਹੀਨ ਗਾਮਬੋ ਨੇ ਦੱਸਿਆ ਕਿ ਵਿਦਿਆਰਥੀ ਮਾਡਲ ਪਿੰਡ ਦੇ ਸੇਂਟ ਅਲਫੋਂਸਾ ਸਕੂਲ ‘ਚ ਖੇਡ ਰਹੇ ਸਨ, ਉਦੋਂ ਟੈਂਕੀ ਢਹਿ ਢੇਰੀ ਹੋ ਗਈ । ਜਿਸ ਕਾਰਨ 6 ਵਿਦਿਆਰਥੀ ਜ਼ਖ਼ਮੀ ਹੋ ਗਏ। ਐੱਸ.ਪੀ. ਨੇ ਕਿਹਾ,”ਸਾਰੇ ਜ਼ਖ਼ਮੀਆਂ ਨੂੰ ਨਾਹਰਲਾਗੁਨ ‘ਚ ਸਥਇਤ ਟੋਮੋ ਰੀਬਾ ਸਿਹਤ ਅਤੇ ਆਯੂਰਵਿਗਿਆਨ ਕੇਂਦਰ ਲਿਜਾਇਆ ਗਿਆ, ਜਿੱਥੇ ਤਿੰਨ ਵਿਦਿਆਰਥੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਿਸ ਕਾਰਨ ਮਾਹੌਲ ਕਾਫੀ ਗਮਗੀਨ ਬਣਿਆ ਹੋਇਆ ਹੈ ।”ਉਧਰ ਮ੍ਰਿਤਕ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ । ਜਿਸ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ । ਉਧਰ ਐੱਸਪੀ ਨੇ ਕਿਹਾ,”ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪਾਣੀ ਦੀ ਟੈਂਕੀ ਸਮਰੱਥਾ ਤੋਂ ਵੱਧ ਪਾਣੀ ਨਾਲ ਭਰੀ ਹੋਈ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
Previous Postਵਿਆਹ ਲਈ ਲੱਗਦੀ ਹੈ ਇਥੇ ਮੁੰਡੇ ਕੁੜੀਆਂ ਦੀ ਮੰਡੀ , ਦੂਰੋਂ ਦੂਰੋਂ ਆਉਂਦੇ ਲੋਕ ਖਰੀਦਣ
Next Postਕਿਸਾਨ ਅੰਦੋਲਨ ਕਾਰਨ ਇਥੇ 4 ਦਿਨ ਇੰਟਰਨੈਟ ਬੰਦ ਕਰਨ ਦੇ ਹੁਕਮ ਹੋਏ ਜਾਰੀ