ਵਾਪਰੀ ਅਜੀਬ ਕੁਦਰਤੀ ਘਟਨਾ ਅਮਰੀਕਾ ਚ ਇਥੇ ਅਸਮਾਨ ਨੀਲੇ ਤੋਂ ਹੋ ਗਿਆ ਹਰਾ – ਸਭ ਹੋ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਸਾਰੀ ਹੀ ਦੁਨੀਆਂ ਵਿੱਚ ਪਹਿਲਾਂ ਕਰੋਨਾ ਮਹਾਮਾਰੀ ਨੇ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਸਾਰੇ ਦੇਸ਼ਾਂ ਵਿਚ ਇਸ ਤਰ੍ਹਾਂ ਦਾ ਅਸਰ ਵੇਖਿਆ ਗਿਆ ਹੈ ਕਿ ਕੋਈ ਵੀ ਦੇਸ਼ ਇਸ ਦੀ ਚਪੇਟ ਵਿਚ ਆਉਣ ਤੋਂ ਨਹੀਂ ਬਚ ਸਕਿਆ। ਉਥੇ ਹੀ ਬੀਤੇ 2 ਸਾਲਾਂ ਦੇ ਦੌਰਾਨ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਦੀ ਮੌਤ ਵੀ ਹੋਈ ਹੈ। ਉਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਦੇਸ਼ਾਂ ਵਿੱਚ ਕਈ ਕੁਦਰਤੀ ਆਫਤਾਂ ਸਾਹਮਣੇ ਆ ਚੁੱਕੀਆਂ ਹਨ।

ਹੁਣ ਏਥੇ ਅਜੀਬੋ-ਗਰੀਬ ਕੁਦਰਤੀ ਘਟਨਾ ਵਾਪਰੀ ਹੈ ਜਿੱਥੇ ਅਮਰੀਕਾ ਵਿਚ ਅਸਮਾਨ ਨੀਲੇ ਤੋਂ ਹਰਾ ਹੋ ਗਿਆ ਹੈ ਅਤੇ ਇਹ ਵੇਖ ਕੇ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਵ ਦਾ ਸ਼ਕਤੀਸ਼ਾਲੀ ਦੇਸ਼ ਅਮਰੀਕਾ ਜਿਥੇ ਕਈ ਕੁਦਰਤੀ ਆਫ਼ਤਾਂ ਦਾ ਕੰਮ ਕਰ ਚੁੱਕਾ ਹੈ ਜਿਨ੍ਹਾਂ ਵਿਚ ਜੰਗਲੀ ਅੱਗ, ਸਮੁੰਦਰੀ ਤੂਫ਼ਾਨ, ਮੀਂਹ, ਝੱਖੜ ਅਤੇ ਹੜ੍ਹ ਵਰਗੀਆਂ ਘਟਨਾਵਾਂ ਸ਼ਾਮਲ ਹਨ। ਓਥੇ ਹੀ ਹੁਣ ਅਮਰੀਕਾ ਤੋਂ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅਮਰੀਕਾ ਦੇ ਦੱਖਣੀ ਰਾਜ ਡਕੋਟਾ ਵਿੱਚ ਮੌਸਮ ਦੀ ਅਜੀਬੋ-ਗਰੀਬ ਤਬਦੀਲੀ ਦੇਖੀ ਗਈ ਹੈ।

ਜਿਥੇ ਕੁਝ ਖੇਤਰਾਂ ਦੇ ਵਿਚ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀਆਂ ਤੇਜ਼ ਹਵਾਵਾਂ ਦੇ ਕਾਰਨ ਬਿਜਲੀ ਦੀ ਸਪਲਾਈ ਬੰਦ ਹੋ ਗਈ। ਉਥੇ ਹੀ ਤੁਫ਼ਾਨ ਦੇ ਆਉਣ ਤੋਂ ਪਹਿਲਾਂ ਸਧਾਰਣ ਘਟਨਾ ਵਾਪਰੀ ਹੈ ਜਿੱਥੇ ਅਸਮਾਨ ਹਰੇ ਰੰਗ ਦਾ ਤਬਦੀਲ ਹੋਇਆ ਦੇਖਿਆ ਗਿਆ। ਜਿੱਥੇ ਲੋਕਾਂ ਵੱਲੋਂ ਇਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਜਾਰੀ ਕੀਤੀਆਂ ਗਈਆਂ ਹਨ। ਉਥੇ ਹੀ ਹਰੇ ਰੰਗ ਦਾ ਇਹ ਅਸਮਾਨ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਉਥੇ ਹੀ ਲੋਕਾਂ ਵੱਲੋਂ ਇਸ ਦੀ ਚਰਚਾ ਵੀ ਕੀਤੀ ਜਾ ਰਹੀ ਹੈ ਕਿ ਜਿਵੇਂ ਸੂਰਜ ਦੀ ਰੌਸ਼ਨੀ ਦਾ ਰੰਗ ਬਦਲ ਗਿਆ ਹੈ ਅਤੇ ਵਾਯੂਮੰਡਲ ਵਿੱਚ ਇਹ ਤਬਦੀਲੀ ਕਈ ਖੇਤਰਾਂ ਆਈ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਬਦਲ ਰਹੇ ਇਸ ਰੰਗ ਤੋਂ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਮੌਸਮ ਦੀ ਤਬਦੀਲੀ ਕਾਰਨ ਅਜਿਹਾ ਹੋ ਸਕਦਾ ਹੈ। ਉੱਥੇ ਹੀ ਇਹ ਘਟਨਾ ਆਪਣੇ ਆਪ ਵਿੱਚ ਕਾਫ਼ੀ ਵੱਖਰੀ ਦੱਸੀ ਜਾ ਰਹੀ ਹੈ।