ਵਾਪਰਿਆ ਕਹਿਰ 4 ਮੁੰਡਿਆਂ ਦੀ ਹੋਈ ਇਸ ਤਰਾਂ ਇਕੱਠਿਆਂ ਮੌਤ, ਲਾਸ਼ਾਂ ਚੋ ਆ ਰਹੀ ਬਦਬੂ – ਪਰਵਾਰ ਦਾ ਰੋ ਰੋ ਹੋਇਆ ਬੁਰਾ ਹਾਲ

ਆਈ ਤਾਜ਼ਾ ਵੱਡੀ ਖਬਰ 

ਸਰਕਾਰ ਵੱਲੋਂ ਜਿਥੇ ਸੜਕ ਹਾਦਸਿਆਂ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਗਏ ਹਨ ਉਥੇ ਹੀ ਲੋਕਾਂ ਨੂੰ ਵੀ ਇਨ੍ਹਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਜਿਸ ਸਦਕਾ ਲੋਕਾਂ ਦੀ ਅਨਮੋਲ ਜ਼ਿੰਦਗੀ ਨੂੰ ਬਚਾਇਆ ਜਾ ਸਕੇ। ਕਿਉਂਕਿ ਹੋਣ ਵਾਲੇ ਬਹੁਤ ਸਾਰੇ ਸੜਕ ਹਾਦਸਿਆਂ ਵਿੱਚ ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝ ਜਾਂਦੇ ਹਨ। ਜਿਸ ਨਾਲ ਉਨ੍ਹਾਂ ਪਰਿਵਾਰਾਂ ਵਿਚ ਕਹਿਰ ਵਾਪਰਦਾ ਹੈ। ਜਿੱਥੇ ਇਸ ਦੁਨੀਆਂ ਤੋਂ ਜਾਣ ਵਾਲੇ ਲੋਕਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਕੁਝ ਹਾਦਸੇ ਅਚਾਨਕ ਵਾਪਰ ਜਾਂਦੇ ਹਨ ਅਤੇ ਕੁਝ ਇਨਸਾਨ ਦੀ ਅਣਗਹਿਲੀ ਕਾਰਨ ਵਾਪਰਦੇ ਹਨ। ਜਿਸ ਦਾ ਖਮਿਆਜਾ ਪਿੱਛੋਂ ਸਾਰੇ ਪਰਿਵਾਰਾਂ ਨੂੰ ਭੁਗਤਣਾ ਪੈ ਜਾਂਦਾ ਹੈ। ਕੁਦਰਤੀ ਕਹਿਰ ਵਾਪਰਿਆ ਹੈ ਜਿੱਥੇ ਚਾਰ ਨੌਜਵਾਨਾਂ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

ਉਥੇ ਹੀ ਚਾਰ ਨੌਜਵਾਨਾ ਦੀਆਂ ਲਾਸ਼ਾਂ ਵਿਚੋਂ ਬਦਬੂ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭਿਆਨਕ ਸੜਕ ਹਾਦਸਾ ਚੰਡੀਗੜ੍ਹ ਦੇ ਗਭਰ ਪੁੱਲ ਦੇ ਕੋਲ ਵਾਪਰਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਹਰਿਆਣੇ ਦੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ਦੀਆਂ ਲਾਸ਼ਾਂ ਵਿੱਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ। ਇਸ ਹਾਦਸੇ ਦਾ ਉਸ ਸਮੇਂ ਪਤਾ ਲੱਗਾ ਜਦੋਂ ਹਰਿਆਣਾ ਦੇ ਚਾਰ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਕਿਸੇ ਵੀ ਨੌਜਵਾਨ ਵੱਲੋਂ ਫੋਨ ਨਹੀਂ ਚੁੱਕਿਆ ਗਿਆ।

ਜਿਸ ਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਹਰਿਆਣਾ ਦੇ ਕੈਥਲ ਪੁਲਿਸ ਸਟੇਸ਼ਨ ਵਿੱਚ ਦਿੱਤੀ ਗਈ। ਕਿਉਂਕਿ ਬੀਤੇ ਦਿਨੀਂ ਦਰਸ਼ਨ ਸਿੰਘ ਮਾਨਖੇੜੀ ਦਾ ਵੱਡਾ ਪੁੱਤਰ ਰਾਹੁਲ 24 ਸਾਲਾ ਆਪਣੇ ਛੋਟੇ ਭਰਾ ਅਭਿਸ਼ੇਕ 21 ਸਾਲਾ, ਅਤੇ ਆਪਣੇ ਦੋ ਦੋਸਤ ਮੋਹਿਤ ਅਤੇ ਰੌਬਿਨ ਨਾਲ ਘੁੰਮਣ ਵਾਸਤੇ ਮਨਾਲੀ ਗਿਆ ਸੀ। ਕਿਉਂਕਿ ਉਸਦਾ ਯੂਰਪ ਦਾ ਵੀਜ਼ਾ ਲੱਗਣ ਵਾਲਾ ਸੀ। ਇਸ ਲਈ ਪਹਿਲਾਂ ਉਹ ਸ੍ਰੀ ਹਰਿਮੰਦਰ ਸਾਹਿਬ ਗਿਆ ਤੇ ਉਸ ਤੋਂ ਪਿੱਛੋਂ ਮਨਾਲੀ ਚਲੇ ਗਏ ਜਿਨ੍ਹਾਂ ਨਾਲ ਰਸਤੇ ਵਿੱਚ ਹੀ ਇਹ ਹਾਦਸਾ ਵਾਪਰ ਗਿਆ।

ਕੈਥਲ ਪੁਲਿਸ ਵੱਲੋਂ ਜਿੱਥੇ ਬਿਲਾਸਪੁਰ ਪੁਲਿਸ ਨਾਲ ਇਸ ਸਬੰਧੀ ਸੰਪਰਕ ਕੀਤਾ ਗਿਆ। ਉਥੇ ਹੀ ਨੌਜਵਾਨਾਂ ਦੇ ਫੋਨ ਦੀ ਲੁਕੇਸ਼ਨ ਦੇ ਸਹਾਰੇ ਉਨ੍ਹਾਂ ਦਾ ਪਤਾ ਲਗਾਇਆ ਗਿਆ। ਪੁਲਿਸ ਵੱਲੋਂ ਵੀ ਗੰਭਰ ਪੁਲ ਦੇ ਕੋਲ ਪੈਰਾਮਿਟ ਟੁੱਟੀ ਵੇਖੀ ਗਈ ਜਿਸਤੋਂ ਪਤਾ ਲੱਗ ਰਿਹਾ ਸੀ ਕਿ ਇੱਥੇ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਕਿਲੋਮੀਟਰ ਥੱਲੇ ਜੰਗਲ ਵਿਚ ਇਸ ਨੌਜਵਾਨ ਪਾਏ ਗਏ। ਜਿਨ੍ਹਾਂ ਵਿੱਚੋਂ ਤਿੰਨ ਨੌਜਵਾਨ ਕਾਰ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਸੀ। ਇੱਕ ਦੀ ਲਾਸ਼ ਕੁਝ ਦੂਰੀ ਤੇ ਪਈ ਹੋਈ ਸੀ। ਜਿਨ੍ਹਾਂ ਨੂੰ ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਉਥੋਂ ਕੱਢਿਆ ਗਿਆ ਹੈ।