ਵਾਪਰਿਆ ਕਹਿਰ 3 ਬੱਸਾਂ ਦੀ ਹੋਈ ਆਪਸ ਚ ਭਿਆਨਕ ਟੱਕਰ ਚ ਹੋਈਆਂ ਏਨੀਆਂ ਜਿਆਦਾ ਮੌਤਾਂ , ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿਥੇ ਲੋਕਾਂ ਨੂੰ ਵਾਹਨ ਚਲਾਉਂਦੇ ਸਮੇਂ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਉਥੇ ਹੀ ਲੋਕਾਂ ਵੱਲੋਂ ਇਹ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਜਿਸ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ। ਜਿੱਥੇ ਮੌਸਮ ਦੀ ਤਬਦੀਲੀ ਕਾਰਨ ਵੀ ਵਿਜ਼ੀਬਿਲਟੀ ਵਿਚ ਕਮੀ ਆਉਣ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ। ਉਥੇ ਹੀ ਲੰਬੇ ਰੂਟ ਉਪਰ ਗੱਡੀ ਚਲਾਉਣ ਵਾਲੇ ਵਾਹਨ ਚਾਲਕਾਂ ਨੂੰ ਰੈਸਟ ਨਾ ਮਿਲਣ ਕਾਰਨ ਵੀ ਬਹੁਤ ਸਾਰੇ ਹਾਦਸੇ ਵਾਪਰਣ ਦਾ ਕਾਰਣ ਬਣ ਜਾਂਦੇ ਹਨ। ਪਰ ਵਾਪਰਨ ਵਾਲੇ ਇਨ੍ਹਾਂ ਸੜਕ ਹਾਦਸਿਆਂ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ ਉਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਹੁਣ ਇੱਥੇ ਕਹਿਰ ਵਾਪਰਿਆ ਹੈ ਜਿੱਥੇ ਤਿੰਨ ਬੱਸਾਂ ਦੀ ਆਪਸ ਵਿੱਚ ਹੋਈ ਭਿਆਨਕ ਟੱਕਰ ਕਾਰਨ ਏਨੀਆਂ ਮੌਤਾਂ ਹੋਈਆਂ ਹਨ ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਦੀ ਸਵੇਰ ਨੂੰ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਹਰਿਆਣਾ ਦੇ ਅੰਬਾਲਾ ਦਿੱਲੀ ਹਾਈਵੇਅ ਉੱਪਰ ਤਿੰਨ ਬੱਸਾਂ ਦੀ ਆਪਸ ਵਿਚ ਟੱਕਰ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਿੰਨ ਬੱਸਾਂ ਇੱਕ ਦੂਸਰੇ ਦੇ ਪਿੱਛੇ ਜਾ ਰਹੀਆਂ ਸਨ। ਅਗਲੀ ਬੱਸ ਦੇ ਡਰਾਈਵਰ ਨੂੰ ਅਚਾਨਕ ਨੀਂਦ ਆ ਜਾਣ ਕਾਰਨ ਉਸ ਤੋਂ ਬਸ ਦੀ ਬ੍ਰੇਕ ਲਗ ਗਈ।

ਅਚਾਨਕ ਬੱਸ ਰੁਕਣ ਕਾਰਣ ਪਿੱਛੇ ਆ ਰਹੀਆਂ ਬੱਸਾਂ ਆਪਸ ਵਿੱਚ ਇੱਕ ਦੂਜੇ ਨਾਲ ਟਕਰਾ ਗਈਆ। ਇਹ ਤਿੰਨੋਂ ਹੀ ਬੱਸਾਂ ਟੂਰਿਸਟ ਡੀਲਕਸ ਬੱਸਾਂ ਸਨ ਅਤੇ ਜੋ ਕੱਟੜਾ ਤੋਂ ਦਿੱਲੀ ਜਾ ਰਹੀਆਂ ਸਨ। ਜਦੋਂ ਇਸਨੂੰ ਬੱਸਾਂ ਹੀ ਅੰਬਾਲਾ ਸ਼ਹਿਰ ਦੇ ਨੈਸ਼ਨਲ ਹਾਈਵੇ ਸਥਿਤ ਹੀਲਿੰਗ ਟਚ ਹਸਪਤਾਲ ਦੇ ਨਜ਼ਦੀਕ ਪਹੁੰਚੀਆ ਤਾ 3 ਵਜੇ ਦੇ ਕਰੀਬ ਇਹ ਹਾਦਸਾ ਵਾਪਰ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਦੀ ਚਪੇਟ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਅਤੇ ਇਹ ਹਾਦਸਾ ਹੋਣ ਕਾਰਨ ਆਵਾਜਾਈ ਨੂੰ ਚਾਲੂ ਰੱਖਿਆ ਗਿਆ।

ਇਸ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਸ ਲੋਕ ਗੰਭੀਰ ਜ਼ਖਮੀ ਹੋਏ ਹਨ। ਮਰਨ ਵਾਲੇ ਯਾਤਰੀਆਂ ਵਿੱਚ ਦੋ ਛੱਤੀਸਗੜ੍ਹ,ਇਕ ਉੱਤਰ ਪ੍ਰਦੇਸ਼, ਤੇ 1 ਝਾਰਖੰਡ ਦੇ ਰਹਿਣ ਵਾਲੇ ਸਨ। ਉੱਥੇ ਹੀ ਇਕ ਯਾਤਰੀ ਦੀ ਪਹਿਚਾਣ ਅਜੇ ਤੱਕ ਨਹੀਂ ਕੀਤੀ ਜਾ ਸਕੀ ਹੈ। ਵਾਪਰੇ ਇਸ ਹਾਦਸੇ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਸਾਰੇ ਯਾਤਰੀ ਸੌਂ ਰਹੇ ਸਨ।