ਵਾਪਰਿਆ ਕਹਿਰ, 2 ਭੈਣਾਂ ਨੇ ਇਕਲੋਤੇ ਭਰਾ ਦੇ ਗੁੱਟ ਤੇ ਰੱਖੜੀ ਬੰਨ ਦਿਤੀ ਅੰਤਿਮ ਵਿਦਾਈ, ਹਰ ਅੱਖ ਹੋਈ ਨਮ

ਆਈ ਤਾਜ਼ਾ ਵੱਡੀ ਖਬਰ 

ਮਾਪਿਆਂ ਵੱਲੋਂ ਜਿਥੇ ਦਿਨ-ਰਾਤ ਦੁਆਵਾਂ ਕਰ ਕੇ ਪੁੱਤਰਾਂ ਦੀ ਖੈਰ ਮੰਗੀ ਜਾਂਦੀ ਹੈ। ਉੱਥੇ ਹੀ ਬਹੁਤ ਸਾਰੇ ਵਾਪਰਨ ਵਾਲੇ ਹਾਦਸਿਆ ਦੇ ਸਾਹਮਣੇ ਆਉਂਦੇ ਹੀ ਉਨ੍ਹਾਂ ਮਾਪਿਆਂ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ, ਜਦੋਂ ਉਨ੍ਹਾਂ ਦੀ ਜ਼ਿੰਦਗੀ ਦਾ ਸਹਾਰਾ ਸਾਬਤ ਹੋਣ ਵਾਲੇ ਪੁੱਤਰਾਂ ਦੀ ਮੌਤ ਦੀ ਖਬਰ ਉਨ੍ਹਾਂ ਤੱਕ ਪਹੁੰਚਦੀ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੇ ਜਿਥੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਵੱਖ-ਵੱਖ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਨੌਜਵਾਨਾਂ ਦੇ ਪਰਿਵਾਰਾ ਵਿੱਚ ਉਨ੍ਹਾਂ ਦੇ ਚਲੇ ਜਾਣ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਜਾਂਦਾ ਹੈ।

ਹੁਣ ਇਥੇ ਕਹਿਰ ਵਾਪਰਿਆ ਹੈ ਜਿਥੇ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋਣ ਤੇ ਅੰਤਿਮ ਵਿਦਾਇਗੀ ਸਮੇਂ ਰੱਖੜੀ ਬੰਨ੍ਹ ਕੇ ਵਿਦਾਈ ਦਿੱਤੀ ਗਈ ਹੈ। ਜਿਸ ਨੂੰ ਵੇਖ ਕੇ ਹਰ ਅੱਖ ਨਮ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਜਿੱਥੇ ਰਾਜਧਾਨੀ ਭੋਪਾਲ ਦੇ ਵਿੱਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਹੋਈ ਮੌਤ ਨੇ ਪਰਿਵਾਰ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ। ਦੱਸਿਆ ਗਿਆ ਹੈ ਕਿ ਬੀ. ਟੈੱਕ. ਦੇ ਵੀਹ ਸਾਲਾ ਵਿਦਿਆਰਥੀ ਨਿਸ਼ਾਕ ਰਾਠੌੜ ਦੀ ਮ੍ਰਿਤਕ ਦੇਹ ਮੰਗਲਵਾਰ ਨੂੰ ਬਰਖੇੜਾ ਰੇਲਵੇ ਟਰੈਕ ਤੋਂ ਬਰਾਮਦ ਕੀਤੀ ਗਈ।

ਜਿੱਥੇ ਇਸ ਮੌਤ ਨੂੰ ਖੁਦਕੁਸ਼ੀ ਦੱਸਿਆ ਜਾ ਰਿਹਾ ਸੀ ਉਥੇ ਹੀ ਪਰਿਵਾਰ ਵੱਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਦਾ ਪੁੱਤਰ ਇਸ ਤਰ੍ਹਾਂ ਦਾ ਕਾਇਰ ਨਹੀਂ ਸੀ ਕਿ ਉਸ ਵੱਲੋਂ ਅਜਿਹਾ ਕਦਮ ਚੁੱਕਿਆ ਜਾ ਸਕਦਾ ਹੋਵੇ। ਉਥੇ ਹੀ ਮ੍ਰਿਤਕ ਨੌਜਵਾਨ ਦੇ ਸਰੀਰ ਉਪਰ ਗੰਭੀਰ ਸੱਟਾਂ ਦੇ ਨਿਸ਼ਾਨ ਵੀ ਮੌਜੂਦ ਸਨ। ਉਥੇ ਹੀ ਪਰਿਵਾਰ ਵੱਲੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।

ਮ੍ਰਿਤਕ ਨੌਜਵਾਨ ਦਾ ਜਿੱਥੇ ਪੋਸਟਮਾਰਟਮ ਕੀਤਾ ਗਿਆ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਹਵਾਲੇ ਲਾਸ਼ ਨੂੰ ਕੀਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀਆਂ ਦੋਨੇ ਭੈਣਾਂ ਵੱਲੋਂ ਰੋਂਦੇ ਹੋਏ ਆਪਣੇ ਭਰਾ ਦੇ ਹੱਥਾਂ ਉੱਪਰ ਰੱਖੜੀ ਬੰਨ੍ਹ ਕੇ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਹੈ। ਮ੍ਰਿਤਕ ਦੇ ਪਿਤਾ ਨੇ ਆਖਿਆ ਹੈ ਕਿ ਉਨ੍ਹਾਂ ਦੇ ਪੁੱਤਰ ਉਪਰ ਖੁਦਕੁਸ਼ੀ ਦਾ ਗਲਤ ਕਲੰਕ ਲਗਾਇਆ ਜਾ ਰਿਹਾ ਹੈ।