ਤਾਜਾ ਵੱਡੀ ਖਬਰ
ਇਸ ਵਾਰ 2020 ਵਰ੍ਹਾ ਦੁਨੀਆਂ ਲਈ ਅਜਿਹਾ ਵਰ੍ਹਾ ਹੋ ਨਿੱਬੜੇਗਾ। ਜਿਸ ਵਿੱਚ ਬਹੁਤ ਸਾਰੇ ਲੋਕ ਸਾਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਏ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਵਰ੍ਹੇ ਦੇ ਵਿੱਚ ਅਜਿਹਾ ਵੀ ਹੋ ਸਕਦਾ ਹੈ। ਇਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਆਏ ਦਿਨ ਹੀ ਸਾਨੂੰ ਕੋਈ ਅਜਿਹੀ ਖ਼ਬਰ ਸੁਣਨ ਨੂੰ ਮਿਲ ਜਾਂਦੀ ਹੈ, ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ।
ਇਸ ਸਾਲ ਬੁਹਤ ਸਾਰੀਆਂ ਮੌਤਾਂ ਕਰੋਨਾ ਦੇ ਕਾਰਨ ਹੋਈਆ। ਉਥੇ ਹੀ ਬਹੁਤ ਸਾਰੇ ਲੋਕ ਸੜਕ ਹਾਦਸਿਆਂ ਅਤੇ ਹਵਾਈ ਹਾਦਸਿਆਂ ਦੌਰਾਨ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਹਨ। ਅਜਿਹੀ ਹੀ ਹੁਣ ਹਵਾਈ ਹਾਦਸੇ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਹਵਾਈ ਜਹਾਜ਼ ਕ੍ਰੈਸ਼ ਹੋ ਗਿਆ ਹੈ , ਜਿਸ ਕਾਰਨ ਹਾਦਸੇ ਵਿੱਚ ਮੌਤਾਂ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਗਦਾਦ ਵਿਚ ਇੱਕ ਹਵਾਈ ਜਹਾਜ਼ ਦੇ ਕ੍ਰੈਸ਼ ਹੋਣ ਦੀ ਖ਼ਬਰ ਮਿਲੀ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਟ੍ਰੇਨਿੰਗ ਮੁਹਿੰਮ ਦੌਰਾਨ ਅਚਾਨਕ ਆਈ ਤਕਨੀਕੀ ਖਰਾਬੀ ਕਾਰਨ ਬਗਦਾਦ ਤੋਂ 90 ਕਿਲੋਮੀਟਰ ਦੂਰ ਸਈਦ ਮੁਹੰਮਦ ਇਲਾਕੇ ਵਿੱਚ ਫੌਜ ਦਾ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਕਾਰਨ ਚਾਲਕ ਦਲ ਦੇ ਦੋ ਮੈਂਬਰਾਂ ਦੀ ਮੌਤ ਹੋਣ ਦੀ ਖ਼ਬਰ ਵੀ ਪ੍ਰਾਪਤ ਹੋਈ ਹੈ। ਇਸ ਹਾਦਸੇ ਸਬੰਧੀ ਜਾਣਕਾਰੀ ਮਿਲੀ ਹੈ ਕਿ ਹੈ ਕਿ ਇਸ ਘਟਨਾ ਵਿੱਚ ਪਾਇਲਟ ਅਤੇ ਉਸ ਦੇ ਸਹਿ ਪਾਇਲਟ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਇਸ ਮਾਮਲੇ ਬਾਰੇ ਬਲਦ ਸੂਬੇ ਦੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਹੈ ਕਿ ਸੁਰੱਖਿਆ ਬਲ ਘਟਨਾ ਸਥਾਨ ਤੇ ਪਹੁੰਚੇ ਅਤੇ ਜਹਾਜ ਦੇ ਮਲਬੇ ਨੂੰ ਲੱਭ ਕੇ ਚਾਲਕ ਦਲ ਦੇ ਮੈਂਬਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਇਰਾਕ ਦੇ ਸਲਾਓਦੀਨ ਸੂਬੇ ਵਿੱਚ ਸ਼ਨੀਵਾਰ ਨੂੰ ਇਕ ਟ੍ਰੇਨਿੰਗ ਮੁਹਿੰਮ ਚੱਲ ਰਹੀ ਸੀ । ਇਸ ਟ੍ਰੇਨਿੰਗ ਮੁਹਿੰਮ ਦੇ ਦੌਰਾਨ ਹੀ ਇਸ ਜਹਾਜ਼ ਨੇ ਉਡਾਣ ਭਰੀ ਸੀ। ਜੋ ਕਿ ਅਚਾਨਕ ਤਕਨੀਕੀ ਖ਼ਰਾਬੀ ਕਾਰਨ ਹਾਦਸਾ ਗ੍ਰਸਤ ਹੋ ਗਿਆ। ਇਸ ਹਾਦਸੇ ਦੀ ਜਾਣਕਾਰੀ ਸੰਯੁਕਤ ਮੁਹਿੰਮ ਕਮਾਨ ਦੇ ਮੀਡੀਆ ਦਫਤਰ ਨੇ ਦਿੱਤੀ ਹੈ। ਕੁਝ ਦਿਨ ਪਹਿਲਾਂ ਅਜਿਹੀ ਘਟਨਾ ਤਾਈਵਾਨ ਦੇ ਵਿੱਚ ਵੀ ਸਾਹਮਣੇ ਆਈ ਸੀ। ਇਸ ਤਰ੍ਹਾਂ ਹੀ ਇੱਕ ਫੌਜੀ ਜਹਾਜ਼ ਟਰੇਨਿੰਗ ਦੌਰਾਨ ਹਾਦਸਾ ਗ੍ਰਸਤ ਹੋ ਗਿਆ ਸੀ।
Previous Postਅਚਾਨਕ ਜੰਗਲ ਚੋਂ ਨਿਕਲ ਕੇ ਇਹ ਜਾਨਵਰ ਦੁਕਾਨ ਅੰਦਰ ਆ ਵੜਿਆ ਫਿਰ ਏਦਾਂ ਦਿਖਾਈ ਦੁਕਾਨ ਵਾਲਿਆਂ ਨੇ ਫੁਰਤੀ
Next Post10 ਲੱਖ ਜੁਰਮਾਨਾ ਅਤੇ 6 ਸਾਲ ਤਕ ਹੋ ਸਕਦੀ ਕੈਦ ਜੇਕਰ ਹੋਈ ਇਹ ਗ਼ਲਤੀ – ਪੰਜਾਬ ਸਰਕਾਰ ਨੇ ਕੀਤਾ ਐਲਾਨ