ਆਈ ਤਾਜਾ ਵੱਡੀ ਖਬਰ
ਅਮਰੀਕਨ ਫ਼ੌਜਾਂ ਵੱਲੋਂ ਜਿੱਥੇ ਅਫਗਾਨਿਸਤਾਨ ਵਿੱਚ ਸਥਿਤੀ ਨੂੰ ਸੁਧਾਰਨ ਦਾ ਕੰਮ ਕੀਤਾ ਗਿਆ ਸੀ। ਜਿਸ ਨਾਲ ਲੋਕਾਂ ਵੱਲੋਂ ਕਾਫੀ ਸਮਾਂ ਅਮਨ ਅਤੇ ਸ਼ਾਂਤੀ ਨਾਲ ਗੁਜ਼ਾਰਿਆ ਗਿਆ। ਉਥੇ ਹੀ ਐਤਵਾਰ ਨੂੰ ਮੁੜ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਉਪਰ ਕਬਜ਼ਾ ਕਰ ਲਿਆ ਗਿਆ ਸੀ ਜਿਸ ਕਾਰਨ ਦੇਸ਼ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਦੇ ਛੱਡ ਕੇ ਭੱਜ ਗਏ। ਉਨ੍ਹਾਂ ਵੱਲੋਂ ਜਿਥੇ ਸੰਯੁਕਤ ਅਰਬ ਅਮੀਰਾਤ ਵਿਚ ਸ਼ਰਣ ਲਈ ਗਈ ਹੈ। ਬਾਕੀ ਦੇਸ਼ ਦੇ ਲੋਕ ਵੀ ਤਾਲਿਬਾਨ ਦਾ ਰਾਜ ਹੁੰਦੇ ਹੀ ਦੇਸ਼ ਨੂੰ ਛੱਡਣ ਦੀਆਂ ਤਿਆਰੀਆਂ ਵਿਚ ਲੱਗ ਗਏ ਹਨ। ਵੱਖ ਵੱਖ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਅਫ਼ਗਾਨਿਸਤਾਨ ਵਿੱਚੋਂ ਸੁਰੱਖਿਅਤ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਵੀ ਹੋ ਰਹੇ ਹਨ।
ਹਵਾਈ ਜਹਾਜ਼ ਤੋਂ ਡਿੱਗੇ ਚੋਟੀ ਦੇ ਮਸ਼ਹੂਰ ਖਿਡਾਰੀ ਦੀ ਹੋਈ ਮੌਤ ਕਾਰਨ ਸਾਰੀ ਦੁਨੀਆਂ ਸੋਚਾਂ ਵਿਚ ਪਈ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਫ਼ਗ਼ਾਨਿਸਤਾਨ ਤੋਂ ਸਾਹਮਣੇ ਆਈ ਹੈ। ਜਿੱਥੇ ਅਫ਼ਗ਼ਾਨਿਸਤਾਨ ਰਾਸ਼ਟਰੀ ਟੀਮ ਦੇ ਫੁੱਟਬਾਲਰ ਮਹਾਨ ਖਿਡਾਰੀ ਯਾਕੀ ਅਨਵਾਰੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਸ ਸਮੇਂ ਜਹਾਜ਼ ਤੋਂ ਡਿੱਗੇ ਸਨ ਜਦੋਂ ਅਫ਼ਗ਼ਾਨਿਸਤਾਨ ਤੋਂ ਉਡਾਣ ਭਰਨ ਵਾਲੇ ਇਕ ਜਹਾਜ਼ ਦੇ ਟਾਇਰਾਂ ਵਿੱਚ ਕੁਝ ਯਾਤਰੀਆਂ ਦੇ ਲੁਕੇ ਹੋਣ ਦੀ ਖਬਰ ਸਾਹਮਣੇ ਆਈ ਸੀ।
ਜਦੋਂ ਹੀ ਜਹਾਜ਼ ਵੱਲੋਂ ਉਡਾਣ ਭਰੀ ਗਈ ਤਾਂ ਉਸਦੇ ਟਾਇਰਾਂ ਵਿੱਚ ਲੁਕੇ ਹੋਏ ਤਿੰਨ ਵਿਅਕਤੀ ਅਸਮਾਨ ਤੋਂ ਹੇਠਾਂ ਡਿਗ ਗਏ ਸਨ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਸੋਸ਼ਲ ਮੀਡੀਆ ਉੱਪਰ ਇਸ ਘਟਨਾ ਦੀਆਂ ਬਹੁਤ ਸਾਰੀਆਂ ਖ਼ਬਰਾਂ ਵੀ ਵਾਇਰਲ ਹੋਈਆਂ। ਹੁਣ ਇਹ ਨਾ ਮਾਰੇ ਗਏ ਤਿੰਨ ਵਿਅਕਤੀਆਂ ਵਿੱਚ ਇਕ ਵਿਅਕਤੀ ਦੀ ਪਹਿਚਾਣ ਨੌਜਵਾਨ ਫੁਟਬਾਲਰ ਵਜੋਂ ਹੋਈ ਹੈ, ਜੋ ਸੋਮਵਾਰ ਨੂੰ ਅਮਰੀਕੀ ਜਹਾਜ਼ ਬੋਇੰਗ c17 ਇਸ ਤਰ੍ਹਾਂ ਤੋਂ ਹੇਠਾਂ ਡਿੱਗਿਆ ਸੀ।
ਇਹ ਸਾਰੇ ਲੋਕ ਆਪਣੀ ਜਾਨ ਬਚਾਉਣ ਲਈ ਤਾਲੀਬਾਨ ਤੋਂ ਬਚਣ ਵਾਸਤੇ ਕੰਮ ਛੱਡ ਕੇ ਜਾ ਰਹੇ ਸਨ।ਜੋ ਅਮਰੀਕੀ ਫੌਜੀ ਜਹਾਜ਼ ਵਿੱਚ ਚੜ੍ਹ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਖਿਡਾਰੀ ਦੀ ਹੋਈ ਮੌਤ ਨਾਲ ਸਾਰੇ ਲੋਕ ਹੈਰਾਨ ਹਨ। ਇਹ ਘਟਨਾ ਸੋਮਵਾਰ ਨੂੰ ਵਾਪਰੀ ਹੈ ਉਥੇ ਹੀ ਖੇਡ ਡਾਇਰੈਕਟੋਰੇਟਨ ਵੱਲੋਂ ਇਸ ਘਟਨਾ ਦੀ ਪੁਸ਼ਟੀ ਅਗਲੇ ਦਿਨ ਹੀ ਕੀਤੀ ਗਈ ਸੀ। ਇਸ ਮਹਾਨ ਖਿਡਾਰੀ ਦੀ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ।
Home ਤਾਜਾ ਖ਼ਬਰਾਂ ਵਾਪਰਿਆ ਕਹਿਰ – ਹਵਾਈ ਜਹਾਜ ਤੋਂ ਡਿਗ ਕੇ ਹੋਈ ਚੋਟੀ ਦੇ ਮਸ਼ਹੂਰ ਖਿਡਾਰੀ ਦੀ ਏਦਾਂ ਮੌਤ , ਸੋਚਾਂ ਚ ਪਈ ਦੁਨੀਆਂ
ਤਾਜਾ ਖ਼ਬਰਾਂ
ਵਾਪਰਿਆ ਕਹਿਰ – ਹਵਾਈ ਜਹਾਜ ਤੋਂ ਡਿਗ ਕੇ ਹੋਈ ਚੋਟੀ ਦੇ ਮਸ਼ਹੂਰ ਖਿਡਾਰੀ ਦੀ ਏਦਾਂ ਮੌਤ , ਸੋਚਾਂ ਚ ਪਈ ਦੁਨੀਆਂ
Previous Postਔਰਤ ਨੇ ਦਿੱਤਾ ਅਜਿਹੇ ਖਾਸ ਬੱਚੇ ਨੂੰ ਜਨਮ ਡਾਕਟਰ ਕਹਿ ਰਹੇ ਚਮਤਕਾਰ , ਮਾਂ ਕਹਿੰਦੀ ਕ੍ਰਿਸ਼ਮਾ – ਤਾਜਾ ਵੱਡੀ ਖਬਰ
Next Postਕਾਬੁਲ: ਉਡਦੇ ਜਹਾਜ਼ੋਂ ਜਿਸ ਵਿਅਕਤੀ ਦੇ ਘਰ ਦੀ ਛੱਤ ਤੇ ਡਿਗੇ ਸਨ ਲੋਕ ਨੇ ਦਸਿਆ ਅੱਖੀਂ ਦੇਖਿਆ ਇਹ ਖੌਫਨਾਕ ਹਾਲ