ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਆਏ ਦਿਨ ਹੀ ਵੱਖ-ਵੱਖ ਹਾਦਸੇ ਹੋਣ ਦੀਆਂ ਖਬਰਾਂ ਆਮ ਹੀ ਸਾਹਮਣੇ ਆ ਰਹੀਆਂ ਹਨ। ਉਥੇ ਹੀ ਸਾਹਮਣੇ ਆਉਣ ਵਾਲੇ ਇਨ੍ਹਾਂ ਹਾਦਸਿਆਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਥੇ ਇਨ੍ਹਾਂ ਹਾਦਸਿਆਂ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਉਥੇ ਹੀ ਬੱਚਿਆਂ ਨਾਲ ਵਾਪਰਨ ਵਾਲੇ ਹਾਦਸੇ ਨੂੰ ਲੈ ਕੇ ਮਾਪਿਆਂ ਵਿਚ ਵੀ ਇਕ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਜਿੱਥੇ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਿੱਚ ਨਜ਼ਰ ਆਉਂਦੇ ਹਨ। ਆਏ ਦਿਨ ਹੀ ਵਾਪਰਨ ਵਾਲੇ ਹਾਦਸਿਆਂ ਵਿੱਚ ਜਦੋਂ ਬੱਚਿਆਂ ਦਾ ਜ਼ਿਕਰ ਹੁੰਦਾ ਹੈ ਤਾਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰਾਂ ਦੇ ਸਵਾਲ ਖੜੇ ਹੋ ਜਾਂਦੇ ਹਨ।
ਹਰ ਮਾਂ-ਬਾਪ ਲਈ ਉਹਨਾਂ ਦੀ ਖੁਸ਼ੀ ਅਤੇ ਉਨ੍ਹਾਂ ਦੀ ਦੁਨੀਆਂ ਉਨ੍ਹਾਂ ਦੇ ਬੱਚੇ ਹੁੰਦੇ ਹਨ। ਜਿਨ੍ਹਾਂ ਨੂੰ ਵੇਖ ਕੇ ਹਰ ਮਾਂ-ਬਾਪ ਨੂੰ ਆਪਣੇ ਪੂਰੇ ਦਿਨ ਦੀ ਥਕਾਨ ਤੱਕ ਵੀ ਭੁੱਲ ਜਾਂਦੀ ਹੈ। ਪਰ ਜਦੋਂ ਉਹ ਬੱਚੇ ਹੀ ਹਾਦਸੇ ਦਾ ਸ਼ਿਕਾਰ ਹੋ ਜਾਣ ਤਾਂ ਪਰਿਵਾਰ ਵਿਚ ਮਾਤਮ ਛਾ ਜਾਂਦਾ ਹੈ। ਹੁਣ ਇੱਥੇ ਭਿਆਨਕ ਕਹਿਰ ਵਾਪਰਿਆ ਹੈ ਜਿੱਥੇ ਤਿੰਨ ਭੈਣ-ਭਰਾਵਾਂ ਦੀ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲੇ ਦੇ ਥਾਣਾ ਸਿਲਵਾਨੀ ਅਧੀਨ ਆਉਣ ਵਾਲੇ ਪਿੰਡ ਬਾੜਾ ਦੇਵਰੀ ਤੋਂ ਸਾਹਮਣੇ ਆਈ ਹੈ।
ਜਿੱਥੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਤਿੰਨ ਭੈਣ-ਭਰਾ ਪਾਣੀ ਨਾਲ ਭਰੇ ਹੋਏ ਟੋਏ ਵਿਚ ਨਹਾਉਣ ਚਲੇ ਗਏ ਸਨ। ਉਥੇ ਹੀ ਟੋਇਆ ਡੂੰਘਾ ਹੋਣ ਕਾਰਨ ਇਨ੍ਹਾਂ ਬੱਚਿਆਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਨ੍ਹਾਂ ਬੱਚਿਆਂ ਵਿੱਚ 8 ਸਾਲਾ ਵਿਸ਼ਾਖਾ, ਛੇ ਸਾਲਾ ਜਾਨਕੀ ਅਤੇ ਚਾਰ ਸਾਲਾ ਵਿਵੇਕ ਸ਼ਾਮਲ ਸਨ
ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਸਿਹਤ ਕੇਂਦਰ ਸਿਲਵਾਨੀ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਜਿਸ ਸਮੇਂ ਬੱਚੇ ਨਹਾਉਣ ਗਏ ਉਸ ਸਮੇਂ ਬੱਚਿਆਂ ਦਾ ਪਿਤਾ ਰਾਧੇ ਸ਼ਾਮ ਵੰਸ਼ਕਾਰ ਆਪਣੇ ਕੰਮ ਮਜ਼ਦੂਰੀ ਕਰਨ ਗਿਆ ਹੋਇਆ ਸੀ। ਉਸ ਸਮੇਂ ਬੱਚਿਆਂ ਦੀ ਮਾਂ ਦੁਕਾਨ ਉਪਰ ਰਾਸ਼ਨ ਲੈਣ ਲਈ ਗਈ ਹੋਈ ਸੀ।
Previous Postਦੇਸ਼ ਚ ਪਸ਼ੂ ਰੱਖਣ ਵਾਲਿਆਂ ਲਈ ਆਈ ਵੱਡੀ ਖਬਰ – ਹੋਣ ਲੱਗਾ ਇਹ ਵੱਡਾ ਕੰਮ
Next Postਪੰਜਾਬ ਚ ਇਥੇ ਨਹਿਰ ਚੋਂ ਲਾਸ਼ ਲੱਭਦਿਆਂ ਨੂੰ ਮਿਲ ਗਈਆਂ ਪਾਣੀ ਥੱਲਿਓਂ ਇਹ ਚੀਜਾਂ – ਮਚਿਆ ਹੜਕੰਪ