ਵਾਪਰਿਆ ਕਹਿਰ ਵਿਆਹ ਚ ਗਏ ਬਰਾਤੀਆਂ ਦਾ ਹੋਇਆ ਭਿਆਨਕ ਐਕਸੀਡੈਂਟ 5 ਦੀ ਹੋਈ ਮੌਕੇ ਤੇ ਮੌਤ

ਆਈ ਤਾਜ਼ਾ ਵੱਡੀ ਖਬਰ 

ਕੁਝ ਵਾਹਨ ਚਾਲਕਾਂ ਦੀ ਅਣਗਹਿਲੀ ਦੇ ਚਲਦੇ ਹੋਇਆ ਜਿੱਥੇ ਬਹੁਤ ਸਾਰੇ ਸੜਕ ਹਾਦਸੇ ਵਾਪਰ ਜਾਂਦੇ ਹਨ ਅਤੇ ਜਿਨ੍ਹਾਂ ਵੱਲੋਂ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਉਨ੍ਹਾਂ ਦੇਕਰ ਨਾਲ ਭਿਆਨਕ ਸੜਕ ਹਾਦਸਾ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਵਾਪਰਣ ਵਾਲੇ ਭਿਆਨਕ ਸੜਕ ਹਾਦਸੇ ਕਈ ਪਰਵਾਰਾਂ ਵਿੱਚ ਉਸ ਸਮੇਂ ਗ਼ਮ ਦੀ ਲਹਿਰ ਪੈਦਾ ਕਰ ਦਿੰਦੇ ਹਨ ਜਿਥੇ ਘਰ ਵਿਚ ਵਿਆਹ ਨੂੰ ਲੈ ਕੇ ਖੁਸ਼ੀਆਂ ਦਾ ਮਾਹੌਲ ਪੈਦਾ ਹੋਇਆ ਹੁੰਦਾ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਖਬਰਾਂ ਵਿਆਹ ਦੀਆਂ ਖੁਸ਼ੀਆਂ ਨੂੰ ਗਮ ਵਿੱਚ ਵਿੱਚ ਤਬਦੀਲ ਕਰ ਦਿੰਦੀਆਂ ਹਨ।

ਹੁਣ ਏਥੇ ਵਿਆਹ ਦੇ ਦੌਰਾਨ ਬਰਾਤੀਆਂ ਨਾਲ ਕਹਿਰ ਵਾਪਰਿਆ ਹੈ ਜਿੱਥੇ ਐਕਸੀਡੈਂਟ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭਿਆਨਕ ਸੜਕ ਹਾਦਸਾ ਉੱਤਰ ਪ੍ਰਦੇਸ਼ ਦੇ ਫ਼ਤਿਹਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਟਰੈਕਟਰ-ਟਰਾਲੀ ਦੀ ਬੱਸ ਨਾਲ ਭਿਆਨਕ ਟੱਕਰ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਰਾਤੀਆਂ ਨਾਲ ਭਰੀ ਹੋਈ ਇੱਕ ਬੱਸ ਰਾਤ 9 ਵਜੇ ਦੇ ਕਰੀਬ ਕਮਾਲਪੁਰ ਪਿੰਡ ਤੋਂ ਮੰਗਲਵਾਰ ਰਾਤ ਨੂੰ ਫਤਿਹਪੁਰ ਜ਼ਿਲੇ ਦੇ ਸੁਲਤਾਨਪੁਰ ਜਾ ਰਹੀ ਸੀ ਤਾਂ ਤਾਂ ਰਸਤੇ ਵਿੱਚ ਹੀ ਇਸ ਬੱਸ ਦੀ ਇਕ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ।

ਦੱਸਿਆ ਗਿਆ ਹੈ ਕਿ ਬੱਸ ਪ੍ਰੇਮ ਨਗਰ ਚੌਰਾਹੇ ਤੇ ਬੇਕਾਬੂ ਹੋ ਗਈ ਸੀ,ਜਿਸ ਤੋਂ ਬਾਅਦ ਇਸ ਬੱਸ ਦੀ ਟੱਕਰ ਟਰੈਕਟਰ-ਟਰਾਲੀ ਨਾਲ ਹੋ ਗਈ ਅਤੇ ਇਸ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਨ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਅਤੇ ਬਾਕੀ 15 ਦੇ ਕਰੀਬ ਸੱਭ ਬਰਾਤੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਨਜ਼ਦੀਕ ਦੇ ਇਕ ਹਸਪਤਾਲ ਲਿਜਾਇਆ ਗਿਆ।

ਜਿੱਥੇ ਇਕ ਹੋਰ ਬਰਾਤੀ ਦੀ ਮੌਤ ਹੋਣ ਕਾਰਨ 5 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਪਰਿਵਾਰ ਵਿੱਚ ਮਿਲਦੇ ਹੀ ਵਿਆਹ ਵਾਲੇ ਘਰ ਵਿੱਚ ਸੋਗ ਦੀ ਲਹਿਰ ਫੈਲ ਗਈ। ਜਿੱਥੇ ਕੁਝ ਪੀੜਤ ਹਸਪਤਾਲ ਵਿਚ ਜੇਰੇ ਇਲਾਜ ਹਨ ਉਥੇ ਹੀ ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਸਾਰੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਗਹਿਰੀ ਹਮਦਰਦੀ ਜ਼ਾਹਰ ਕੀਤੀ ਗਈ ਹੈ।