ਸੜਕੀ ਹਾਦਸੇ ਲਗਾਤਾਰ ਵਧ ਰਹੇ ਹਨ। ਆਏ ਦਿਨ ਹੀ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਅਜਿਹੀਆਂ ਖਬਰਾਂ ਨਸ਼ਰ ਹੁੰਦੀਆਂ ਹਨ ਜਿੱਥੇ ਸੜਕੀ ਹਾਦਸਿਆਂ ਦੌਰਾਨ ਵੱਡਾ ਨੁਕਸਾਨ ਹੋਇਆ ਹੋਵੇ । ਇਹਨਾਂ ਸੜਕੀ ਹਾਦਸਿਆਂ ਦੇ ਵਿੱਚ ਦਿਨ ਪ੍ਰਤੀ ਦਿਨ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ । ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਦਰਦਨਾਕ ਕਹਿਰ ਵਾਪਰਿਆ ਤੇ ਬਰਾਤੀਆਂ ਦੇ ਨਾਲ ਭਰੀ ਬੱਸ ਨਾਲ ਇੱਕ ਰੂਹ ਕੰਬਾਊ ਹਾਦਸਾ ਵਾਪਰਿਆ , ਜਿਸ ਕਾਰਨ ਪੰਜ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਵਿਆਹ ਦਾ ਖੁਸ਼ੀ ਵਾਲਾ ਮਾਹੌਲ ਮਾਤਮ ਦੇ ਵਿੱਚ ਤਬਦੀਲ ਹੋ ਗਿਆ। ਮਾਮਲਾ ਮੁੰਬਈ ਦੇ ਨਾਲ ਜੁੜਿਆ ਹੋਇਆ ਹੈ। ਜਿੱਥੇ ਅੱਜ ਸਵੇਰੇ ਵਿਆਹ ਸਮਾਰੋਹ ਤੋਂ ਲੋਕਾਂ ਨੂੰ ਲਿਆ ਰਹੀ ਤੇਜ਼ ਰਫ਼ਤਾਰ ਬੱਸ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ ਤੇ ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ । ਇਨਾ ਹੀ ਨਹੀਂ ਹਾਦਸਾ ਇੰਨਾ ਜਿਆਦਾ ਜ਼ਬਰਦਸਤ ਸੀ ਕਿ ਇਸ ਦੌਰਾਨ 27 ਤੋਂ ਵੱਧ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਜਿਨਾਂ ਨੂੰ ਇਲਾਜ ਵਾਸਤੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਉੱਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ । ਇਸ ਦਰਦਨਾਕ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 9.15 ਵਜੇ ਮਨਗਾਂਵ ਨੇੜੇ ਤਾਮਹਿਨੀ ਘਾਟ ‘ਤੇ ਵਾਪਰਿਆ। ਉਨ੍ਹਾਂ ਕਿਹਾ ਕਿ ਬੱਸ ਪੁਣੇ ਦੇ ਲੋਹੇਗਾਂਵ ਤੋਂ ਮਹਾਡ ਦੇ ਬੀਰਵਾੜੀ ਵੱਲ ਜਾ ਰਹੀ ਸੀ। ਅਧਿਕਾਰੀ ਨੇ ਕਿਹਾ ਕਿ ਇਕ ਮੋੜ ‘ਤੇ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਬੱਸ ਪਲਟ ਗਈ। ਬੱਸ ਪਲਟਨ ਕਾਰਨ ਇਸ ਹਾਦਸੇ ਵਿੱਚ ਤਿੰਨ ਔਰਤਾਂ ਸਮੇਤ ਦੋ ਪੁਰਸ਼ ਜਿਨਾਂ ਦੀ ਜਾਨ ਚਲੀ ਗਈ ਤੇ 27 ਲੋਕ ਜ਼ਖਮੀ ਹੋ ਕੇ ਜਿਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ । ਉਧਰ ਪੁਲਿਸ ਵੱਲੋਂ ਮਾਮਲੇ ਸਬੰਧੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।