ਆਈ ਤਾਜ਼ਾ ਵੱਡੀ ਖਬਰ
ਜਿੱਥੇ ਅੱਜ ਪੂਰੇ ਦੇਸ਼ ਦੇ ਵਿੱਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਤਿਉਹਾਰ ਨੂੰ ਲੈ ਕੇ ਲੋਕਾਂ ਦੇ ਵਿਚ ਕਾਫੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ । ਇਸ ਤਿਉਹਾਰ ਦਾ ਹਿੰਦੂ ਧਰਮ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਹੈ ਕਿਉਂਕਿ ਇਸ ਤਿਉਹਾਰ ਨੂੰ ਬੁਰਾਈ ਤੇ ਅੱਛਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ । ਜਿੱਥੇ ਅੱਜ ਤੋਂ ਤਿੰਨ ਸਾਲ ਪਹਿਲਾਂ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਦੁਸਹਿਰਾ ਦੇਖਣ ਗਏ ਲੋਕਾਂ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਸੀ ,ਜਿਸ ਦੇ ਚੱਲਦੇ ਕਈ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਲਈਆਂ ਸਨ । ਬੇਸ਼ੱਕ ਇਸ ਹਾਦਸੇ ਨੂੰ ਵਾਪਰੇ ਪੂਰੇ ਤਿੰਨ ਸਾਲ ਬੀਤ ਚੁੱਕੇ ਹਨ , ਪਰ ਫਿਰ ਵੀ ਜਿਨ੍ਹਾਂ ਦੇ ਘਰ ਦੇ ਜੀਅ ਚਲੇ ਗਏ ਉਨ੍ਹਾਂ ਦੇ ਹਿਰਦੇ ਅੱਜ ਵੀ ਵਲੂੰਧਰੇ ਜਾ ਰਹੇ ਹਨ ।
ਇਸ ਦੇ ਚੱਲਦੇ ਅਜਿਹਾ ਹੀ ਇਕ ਹੋਰ ਵੱਡਾ ਹਾਦਸਾ ਹੁਣ ਅੱਜ ਯਾਨੀ ਦੁਸਹਿਰੇ ਵਾਲੇ ਦਿਨ ਵਾਪਰ ਚੁੱਕਿਆ ਹੈ ,ਜਿਸ ਦੌਰਾਨ ਕਈ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਲਈਆਂ ਹਨ ।ਦਰਅਸਲ ਦੁਸਹਿਰੇ ਵਾਲੇ ਦਿਨ ਹੁਣ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ । ਜਿਸ ਦੇ ਚੱਲਦੇ 11 ਲੋਕਾਂ ਨੇ ਮੌਕੇ ਤੇ ਹੀ ਆਪਣੀਆਂ ਜਾਨਾਂ ਗੁਆ ਲਈਆਂ ਹਨ । ਜਦਕਿ 17 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ । ਜਿਨ੍ਹਾਂ ਵਿੱਚੋਂ ਛੇ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ । ਘਟਨਾ ਝਾਂਸੀ ਦੀ ਦੱਸੀ ਜਾ ਰਹੀ ਹੈ, ਜਿੱਥੇ ਟਰੈਕਟਰ ਟਰਾਲੀ ਪਲਟਣ ਦੇ ਨਾਲ ਕਈ ਜਾਨਾਂ ਮੌਕੇ ਤੇ ਹੀ ਚਲੀਆਂ ਗਈਆਂ ।
ਜਿਨ੍ਹਾਂ ਦੇ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਝਾਂਸੀ ਦੇ ਥਾਣਾ ਚਿਰਗਾਂਵ ਖੇਤਰ ਚ ਟਰੈਕਟਰ ਟਰਾਲੀ ਤੇ ਸਵਾਰ ਹੋ ਕੇ 25 ਤੋਂ 30 ਲੋਕ ਪਿੰਡ ਸ਼ਰੋਨਾ ਮਾਤਾ ਦੇ ਮੰਦਰ ਤੇ ਜਵਾਹੇ ਚੜਾਉਣ ਜਾ ਰਹੇ ਸਨ। ਇਸੇ ਦੌਰਾਨ ਡਰਾਈਵਰ ਨੇ ਟਰੈਕਟਰ ਤੋਂ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਉਹ ਸੜਕ ਕਿਨਾਰੇ ਪਲਟ ਗਿਆ । ਟਰੈਕਟਰ ਟਰਾਲੀ ਦੇ ਹੇਠਾਂ ਦਬ ਜਾਣ ਕਾਰਨ ਗਿਆਰਾਂ ਲੋਕਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ,ਜਦਕਿ ਮੌਕੇ ਤੇ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਜਿਨ੍ਹਾਂ ਜ਼ਖ਼ਮੀਆਂ ਵਿੱਚੋਂ ਛੇ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ।ਉਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਰਾਹਤ ਕਾਰਜਾਂ ਦੀਆਂ ਟੀਮਾਂ ਨੂੰ ਬੁਲਾਇਆ ਗਿਆ ।ਜਿਨ੍ਹਾਂ ਦੇ ਵਲੋਂ ਜ਼ਖ਼ਮੀਆਂ ਨੂੰ ਮੁੱਢਲੇ ਇਲਾਜ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਤੇ ਜਿਨ੍ਹਾਂ ਲੋਕਾਂ ਨੇ ਇਸ ਪੂਰੀ ਘਟਨਾ ਦੌਰਾਨ ਦਮ ਤੋੜ ਦਿੱਤਾ ਪੁਲੀਸ ਦੇ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ । ਹੁਣ ਪੁਲੀਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਲੋਕਾਂ ਦੇ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।
Home ਤਾਜਾ ਖ਼ਬਰਾਂ ਵਾਪਰਿਆ ਕਹਿਰ ਟਰੈਕਟਰ-ਟਰਾਲੀ ਤੇ ਬੈਠੇ 11 ਲੋਕਾਂ ਦੀ ਹੋਈ ਮੌਕੇ ਤੇ ਮੌਤ ਕਈ ਹੋਏ ਜਖਮੀ,ਛਾਈ ਸੋਗ ਦੀ ਲਹਿਰ
Previous Postਪੰਜਾਬ ਚ ਘਰ ਦੇ ਅੰਦਰ 17 ਸਾਲਾਂ ਦੀ ਕੁੜੀ ਨੇ ਖੁਦ ਇਸ ਤਰਾਂ ਚੁਣੀ ਦਰਦਨਾਕ ਮੌਤ – ਤਾਜਾ ਵੱਡੀ ਖਬਰ
Next Postਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਈ ਇਹ ਵੱਡੀ ਤਾਜਾ ਖਬਰ – ਸਾਰੇ ਪਾਸੇ ਹੋ ਗਈ ਚਰਚਾ