ਵਾਪਰਿਆ ਕਹਿਰ: ਜਹਿਰੀਲਾ ਚਾਰਾ ਖਾਣ ਨਾਲ 14 ਗਾਵਾਂ ਦੀ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਦੇ ਚਲਦਿਆਂ ਹੋਇਆਂ ਜਿਥੇ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਕਈ ਪਰਿਵਾਰਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਪਹਿਲਾਂ ਕਰੋਨਾ ਦੀ ਮਾਰ ਹੇਠ ਆਉਣ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਅਤੇ ਉਸ ਤੋਂ ਬਾਅਦ ਕੁਦਰਤੀ ਬਿਮਾਰੀਆਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਥੇ ਹੁਣ ਪਸ਼ੂਆਂ ਦੇ ਵਿੱਚ ਫੈਲੀ ਹੋਈ ਲੰਪੀ ਸਕਿਨ ਨਾਮ ਦੀ ਬੀਮਾਰੀ ਨੇ ਬਹੁਤ ਸਾਰੀਆਂ ਗਊਆਂ ਦੀ ਜਾਨ ਲੈ ਲਈ ਹੈ। ਹੁਣ ਪੰਜਾਬ ਵਿੱਚ ਇੱਥੇ ਕਹਿਰ ਵਾਪਰਿਆ ਜਿੱਥੇ ਜ਼ਹਿਰਲਾ ਚਾਰਾ ਖਾਣ ਨਾਲ 14 ਗਊਆਂ ਦੀ ਮੌਤ ਹੋਈ ਹੈ।

ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਮਰਾਲਾ ਅਧੀਨ ਆਉਂਦੇ ਸਥਾਨਕ ਜੋਗੀਪੀਰ ਗਊਸ਼ਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਜਹਿਰੀਲਾ ਚਾਰਾ ਖਾਣ ਦੇ ਨਾਲ ਗਊਸ਼ਾਲਾ ਦੇ ਵਿੱਚ 14 ਗਊਆਂ ਦੀ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਜਿੱਥੇ ਗਊਸ਼ਾਲਾ ਦੇ ਮੁਲਾਜ਼ਮ ਵੱਲੋਂ ਦੱਸਿਆ ਗਿਆ ਕਿ ਇਹ ਘਟਨਾ ਵੀਰਵਾਰ ਰਾਤ ਨੂੰ ਵਾਪਰੀ ਜਦੋਂ ਰਾਤ ਦੇ ਸਮੇਂ ਪਸ਼ੂਆ ਨੂੰ ਚਾਰਾ ਪਾਇਆ ਗਿਆ ਸੀ। ਉੱਥੇ ਹੀ ਸਵੇਰ ਨੂੰ 14 ਗਾਵਾਂ ਮ੍ਰਿਤਕ ਹਾਲਤ ਵਿੱਚ ਪਾਈਆਂ ਗਈਆਂ।

ਜਿਸ ਦੀ ਜਾਣਕਾਰੀ ਗਊਸ਼ਾਲਾ ਦੇ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਨੂੰ ਦਿੱਤੀ ਗਈ। ਉਥੇ ਹੀ ਇਸ ਘਟਨਾ ਨੂੰ ਦੇਖਦੇ ਹੋਏ ਜਿੱਥੇ ਇਸ ਮਾਮਲੇ ਦੀ ਡਾਕਟਰੀ ਟੀਮ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਅਤੇ ਉਨਾਂ ਵਲੋ ਪਾਏ ਗਏ ਚਾਰੇ ਦੇ ਵਿੱਚ ਤੂੜੀ ਅਤੇ ਚਾਰੇ ਦੇ ਸੈਂਪਲ ਵੀ ਲੈ ਗਏ। ਦੱਸਿਆ ਗਿਆ ਹੈ ਕਿ ਇਹ ਚਾਰਾ ਦੁਧਾਰੂ ਗਾਵਾਂ ਨੂੰ ਨਹੀਂ ਪਾਇਆ ਗਿਆ ਸੀ। ਜਿਸ ਕਾਰਨ ਭਾਰੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਨਹੀਂ ਤਾਂ ਉਹਨਾ ਗਾਵਾਂ ਵੀ ਜਾਨ ਵੀ ਜਾ ਸਕਦੀ ਸੀ।

ਉਥੇ ਹੀ ਲੁਧਿਆਣਾ ਤੋਂ ਆਏ ਡਾਕਟਰ ਜਸਵਿੰਦਰ ਸੋਢੀ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਜਿਥੇ ਸੈਪਲ ਰਿਪੋਰਟ ਦੇ ਅਧਾਰ ਤੇ ਦੱਸਿਆ ਗਿਆ ਕਿ ਚਾਰਾ ਜਹਿਰੀਲਾ ਸੀ। ਜਿਸ ਕਾਰਨ ਪਸ਼ੂਆਂ ਦੀ ਜਾਨ ਗਈ ਹੈ,ਵੈਟਨਰੀ ਡਾਕਟਰ ਨਰਿੰਦਰਪਾਲ ਸਿੰਘ ਵੱਲੋਂ ਰੋਜਾਨਾਂ ਹੀ ਪਸ਼ੂਆਂ ਦਾ ਚੈਕਅਪ ਕੀਤਾ ਜਾ ਰਿਹਾ ਸੀ। ਪ੍ਰਬੰਧਕਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ ਕਿ ਜ਼ਹਿਰੀਲਾ ਚਾਰਾ ਕਿਸ ਤਰਾ ਗਊਸ਼ਾਲਾ ਵਿਚ ਆਇਆ।