ਆਈ ਤਾਜਾ ਵੱਡੀ ਖਬਰ
ਦੇਸ਼ ਵਿਚ ਜਿਥੇ ਲੋਕਾਂ ਨੂੰ ਪਹਿਲਾਂ ਭਾਰੀ ਗਰਮੀ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਹੋਣ ਵਾਲੀ ਬਰਸਾਤ ਕਾਰਨ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਦੀ ਤਬਦੀਲੀ ਕਾਰਨ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅਜਿਹੀਆਂ ਦੁਖਦਾਈ ਖਬਰਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਨ੍ਹਾਂ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਆਏ ਦਿਨ ਹੀ ਅਜਿਹੀਆਂ ਦੁਖਦਾਈ ਖਬਰਾਂ ਲੋਕਾਂ ਉਪਰ ਗਹਿਰਾ ਅਸਰ ਪਾਉਂਦੀਆਂ ਹਨ। ਅਜਿਹੇ ਵਾਪਰਨ ਵਾਲੇ ਹਾਦਸਿਆਂ ਨਾਲ ਕਈ ਖੁਸ਼ੀਆਂ ਵੀ ਗਮੀ ਵਿੱਚ ਤਬਦੀਲ ਹੋ ਜਾਂਦੀਆਂ ਹਨ। ਦੇਸ਼ ਅੰਦਰ ਬਹੁਤ ਸਾਰੇ ਹਾਦਸੇ ਹੋਣ ਵਾਲੀ ਬਰਸਾਤ ਅਤੇ ਅਸਮਾਨੀ ਬਿਜਲੀ ਦੇ ਕਾਰਨ ਵੀ ਵਾਪਰ ਰਹੇ ਹਨ।
ਹੁਣ ਇੱਥੇ ਅਚਾਨਕ ਅਸਮਾਨ ਤੋਂ ਆਈ ਮੌਤ ਨੇ 16 ਜਾਨਾਂ ਲੈ ਲਈਆਂ ਹਨ ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਾਹਮਣੇ ਆਈ ਹੈ, ਜਿੱਥੇ ਅਸਮਾਨੀ ਬਿਜਲੀ ਪੈਣ ਕਾਰਨ 16 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਬਰਾਤ ਕਿਸ਼ਤੀ ਵਿੱਚ ਸਵਾਰ ਹੋ ਕੇ ਜਾ ਰਹੀ ਸੀ।
ਜਿਸ ਸਮੇਂ ਮੌਸਮ ਖਰਾਬ ਹੋਇਆ ਅਤੇ ਅਚਾਨਕ ਹੀ ਬਿਜਲੀ ਚਮਕਣ ਲੱਗੀ ਅਤੇ ਮਾਨਸੂਨੀ ਬਾਰਸ਼ ਤੋਂ ਬਚਣ ਲਈ ਕਿਸ਼ਤੀ ਵਿੱਚ ਸਵਾਰ ਬਰਾਤੀਆਂ ਵੱਲੋਂ ਆਸਰਾ ਸਥਾਨ ਵਿੱਚ ਸ਼ਰਨ ਲੈਣ ਲਈ ਕਿਸ਼ਤੀ ਵਿੱਚੋਂ ਉਤਰਿਆ ਜਾ ਰਿਹਾ ਸੀ ਤਾਂ, ਉਸ ਸਮੇਂ ਹੀ ਅਸਮਾਨੀ ਬਿਜਲੀ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਅਸਮਾਨੀ ਬਿਜਲੀ ਦੇ ਡਿੱਗਦੇ ਹੀ ਰਿਸ਼ਤਿਆਂ ਵਿੱਚ ਸਵਾਰ 16 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਸ ਘਟਨਾ ਵਿੱਚ 11 ਹੋਰ ਗੰਭੀਰ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ ਅਤੇ ਇਸ ਸਮੇਂ ਜੇਰੇ ਇਲਾਜ ਹਨ। ਇਸ ਘਟਨਾ ਦੇ ਵਿੱਚ ਲਾੜੇ ਦਾ ਬਚਾਅ ਹੋ ਗਿਆ ਹੈ ਪਰ ਉਹ ਵੀ ਜ਼ਖਮੀਆਂ ਦੇ ਵਿੱਚ ਸ਼ਾਮਲ ਹੈ। ਇਸ ਘਟਨਾ ਦੀ ਜਾਣਕਾਰੀ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਸ਼ਾਕਿਬ ਅਲ ਰੱਬੀ ਵੱਲੋਂ ਸ਼ਿਵਗੰਜ ਵਿੱਚ ਪੱਤਰਕਾਰਾਂ ਨੂੰ ਦਿੱਤੀ ਗਈ ਹੈ। ਇਹ ਘਟਨਾ ਭਾਰਤੀ ਸਰਹੱਦ ਨਾਲ ਲੱਗਦੇ ਚਾਂਪਾਇਨਬਾਬਗੰਜ ਦੇਸ਼ਿਵਗੰਜ ਜਿਲੇ ਵਿੱਚ ਵਾਪਰੀ ਹੈ।
Previous Postਆਹ ਚਕੋ ਪੰਜਾਬ ਚ ਹੁਣ ਆ ਗਿਆ ਇਹ ਵੱਡਾ ਸਿਸਟਮ – ਇਹ ਲੋਕ ਹੁਣ ਜਾਣਗੇ ਰਗੜੇ
Next Postਸਾਵਧਾਨ : ਪੰਜਾਬ ਚ ਇਥੇ ਲੱਗ ਗਈ ਇਸ ਚੀਜ ਤੇ ਹੁਣ ਸਖਤ ਪਾਬੰਦੀ – ਹੋ ਗਿਆ ਇਹ ਐਲਾਨ