ਵਜਿਆ ਖਤਰੇ ਦਾ ਘੁਗੂ – ਚੀਨ ਦਾ 21 ਟਨ ਭਾਰੀ ਰਾਕਟ ਹੋ ਗਿਆ ਬੇ ਕਾਬੂ ਧਰਤੀ ਤੇ 8 ਮਈ ਨੂੰ ਮਚਾ ਸਕਦਾ ਤਬਾਹੀ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿੱਚ ਫੈਲੀ ਹੋਈ ਕਰੋਨਾ ਨਾਂ ਦੀ ਮਹਾਵਾਰੀ ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਈ ਸੀ। ਜਿਸ ਨੇ ਹੁਣ ਤੱਕ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਕੋਈ ਵੀ ਦੁਨੀਆਂ ਦਾ ਕੋਨਾ ਕਰੋਨਾ ਦੀ ਚਪੇਟ ਵਿੱਚ ਆਉਣ ਤੋਂ ਬਚ ਨਹੀਂ ਸਕਿਆ। ਜਿੱਥੇ ਇਸ ਕਰੋਨਾ ਕਾਰਨ ਅਣਗਿਣਤ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਉੱਥੇ ਹੀ ਇਸ ਦੀ ਅਗਲੀ ਲਹਿਰ ਫਿਰ ਤੋਂ ਬਹੁਤ ਸਾਰੇ ਦੇਸ਼ਾਂ ਵਿਚ ਹਾਵੀ ਹੋਈ ਹੈ। ਜਿੱਥੇ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਟੀਕਾਕਰਣ ਵੀ ਆਰੰਭ ਕੀਤਾ ਗਿਆ ਹੈ, ਇਸ ਦੇ ਬਾਵਜੂਦ ਵੀ ਕਰੋਨਾ ਕੇਸਾਂ ਵਿੱਚ ਕਮੀ ਨਹੀਂ ਆਈ ਹੈ। ਚੀਨ ਦੀ ਸਰਕਾਰ ਵੱਲੋਂ ਇਸ ਕਰੋਨਾ ਦੀ ਉਤਪਤੀ ਬਾਰੇ ਅਜੇ ਤੱਕ ਕੋਈ ਵੀ ਸਪਸ਼ਟ ਪੁਸ਼ਟੀ ਨਹੀਂ ਕੀਤੀ ਗਈ ਹੈ।

ਧਰਤੀ ਲਈ ਹੁਣ 8 ਮਈ ਬਾਰੇ ਇੱਕ ਹੋਰ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ,ਜਿੱਥੇ ਚੀਨ ਦਾ 21 ਟਨ ਭਾਰੀ ਰਾਕਟ ਬੇਕਾਬੂ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੀਨ ਵੱਲੋਂ 21 ਟਨ ਭਾਰਾ ਇਕ ਰਾਕਟ ਪਿਛਲੇ ਹਫਤੇ ਸਪੇਸ ਸਟੇਸ਼ਨ ਬਣਾਉਣ ਲਈ ਪਹਿਲਾਂ ਮਡਿਊਲ ਲਾਂਚ ਕੀਤਾ ਸੀ। ਵਾਪਸੀ ਤੇ ਇਸ ਨੂੰ ਇੱਕ ਸਮੁੰਦਰ ਵਿੱਚ ਬਣਾਈ ਗਈ ਜਗ੍ਹਾ ਤੇ ਡਿੱਗਣ ਲਈ ਤਿਆਰ ਕੀਤਾ ਗਿਆ ਸੀ। ਉੱਥੇ ਹੀ ਕਿਸੇ ਤਕਨੀਕੀ ਖਰਾਬੀ ਕਾਰਨ ਇਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਧਰਤੀ ਲਈ ਇਕ ਹੋਰ ਨੁਕਸਾਨ ਦਾ ਕਾਰਨ ਬਣਿਆ ਹੋਇਆ ਹੈ।

ਬੇਕਾਬੂ ਹੋਏ ਇਸ ਰਾਕਟ ਵੱਲੋਂ ਧਰਤੀ ਦੇ ਚਾਰੋਂ ਪਾਸੇ ਚੱਕਰ ਲਗਾ ਰਹੇ ਨਿਊਯਾਰਕ, ਮੈਡਰਿਡ ਅਤੇ ਬੀਜਿੰਗ ਤੋਂ ਥੋੜ੍ਹਾ ਜਿਹਾ ਉੱਤਰ ਵਿੱਚ। ਇਸ ਤੋਂ ਇਲਾਵਾ ਇਹ ਰਾਕਟ ਦੱਖਣੀ ਚਿੱਲੀ ਅਤੇ ਨਿਊਜ਼ੀਲੈਂਡ ਦੇ ਵਲਿੰਗਟਨ ਦੇ ਦੱਖਣ ਵਿੱਚ ਹਨ। ਇਨ੍ਹਾਂ ਖੇਤਰਾਂ ਵਿੱਚ ਰਾਕਟ ਦਾ ਹਿੱਸਾ ਡਿੱਗ ਸਕਦਾ ਹੈ। ਉਥੇ ਹੀ ਕੁਝ ਵਿਗਿਆਨੀਆਂ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਗ੍ਰਹਿ ਦਾ ਵੱਡਾ ਹਿੱਸਾ ਸਮੁੰਦਰ ਨਾਲ ਘਿਰਿਆ ਹੋਇਆ ਹੈ। ਅਜਿਹੇ ਵਿੱਚ ਰਾਕਟ ਦੇ ਹਿੱਸਿਆਂ ਦਾ ਓਥੇ ਡਿਗਣਾ ਸੰਭਵ ਹੈ।

ਪਰ ਇਹ ਆਸ ਪਾਸ ਦੇ ਇਲਾਕਿਆਂ ਲਈ ਖ਼ਤਰਾ ਪੈਦਾ ਕਰ ਸਕਦੇ ਹਨ। ਅਮਰੀਕੀ ਸੁਰੱਖਿਆ ਵਿਭਾਗ ਦਾ ਕਹਿਣਾ ਹੈ ਕਿ 8 ਮਈ ਦੇ ਆਸਪਾਸ ਧਰਤੀ ਦੇ ਵਾਤਾਵਰਣ ਵਿਚ ਦੁਬਾਰਾ ਪ੍ਰਵੇਸ਼ ਕਰ ਸਕਦਾ ਹੈ। ਇਸ ਰੈਕਟ ਦੇ ਕੋਰ ਸਟੇਜ ਦੀ ਲੰਬਾਈ 100 ਫੁੱਟ ਅਤੇ ਚੌੜਾਈ 16 ਫੁੱਟ ਹੈ। 1990 ਤੋਂ ਬਾਅਦ ਤੋਂ 10 ਟਨ ਤੋਂ ਜ਼ਿਆਦਾ ਕਿਸੀ ਵੀ ਵਸਤੂ ਨੂੰ ਫਿਰ ਤੋਂ ਧਰਤੀ ਚ ਦਾਖ਼ਲ ਹੋਣ ਲਈ ਆਰਬਿਟ ਵਿੱਚ ਨਹੀਂ ਛੱਡਿਆ ਜਾਂਦਾ ਹੈ। ਜਦੋ ਇਹ ਆਰਬਿਟ ਵਿਚੋਂ ਨਿਕਲ ਕੇ ਧਰਤੀ ਦੇ ਵਾਤਾਵਰਣ ਵਿੱਚ ਪ੍ਰਵੇਸ਼ ਕਰੇਗਾ ਤਾਂ ਇਸ ਦੇ ਸੜਨ ਦੀ ਸੰਭਾਵਨਾ ਹੈ।