ਲੱਗ ਗਈ ਲਾਟਰੀ ਪੰਜਾਬ ਦੇ ਮੁਲਾਜਮਾਂ ਦੀ ਹੋ ਗਿਆ ਤਨਖਾਹਾਂ ਚ ਭਾਰੀ ਵਾਧਾ

ਚੰਡੀਗੜ੍ਹ – ਪੰਜਾਬ ਸਟੇਟ ਮਿਡ-ਡੇ-ਮੀਲ ਸੋਸਾਇਟੀ ਨੇ ਸੂਬੇ ਵਿੱਚ ਕੰਮ ਕਰ ਰਹੇ ਸਹਾਇਕ ਬਲਾਕ ਮੈਨੇਜਰਾਂ (A.B.Ms) ਦੀ ਤਨਖਾਹ ਵਿੱਚ ਮਹੱਤਵਪੂਰਨ ਵਾਧੂ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਹਾਲ ਹੀ ਵਿੱਚ ਹੋਈ ਸੂਬਾ ਪੱਧਰੀ ਸਟੇਅਰਿੰਗ ਕਮ ਮੋਨੀਟਰਿੰਗ ਕਮੇਟੀ ਦੀ ਬੈਠਕ ਵਿੱਚ ਲਿਆ ਗਿਆ।

ਤਨਖਾਹ ਵਿੱਚ 5000 ਰੁਪਏ ਪ੍ਰਤੀ ਮਹੀਨਾ ਵਾਧਾ
ਮੋਨੀਟਰਿੰਗ ਕਮੇਟੀ ਵੱਲੋਂ ਜਾਰੀ ਪੱਤਰ ਅਨੁਸਾਰ, ਸਾਰੇ ਸਹਾਇਕ ਬਲਾਕ ਮੈਨੇਜਰਾਂ ਦੀ ਤਨਖਾਹ ਵਿੱਚ 5000 ਰੁਪਏ ਪ੍ਰਤੀ ਮਹੀਨਾ ਵਾਧਾ ਕੀਤਾ ਜਾ ਰਿਹਾ ਹੈ।

ਇਸ ਪੱਤਰ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਕਰਮਚਾਰੀਆਂ ਦੀ ਸਲਾਨਾ ਤਰੱਕੀ (Annual Increment) ਪੁਰਾਣੇ ਨਿਯਮਾਂ ਅਨੁਸਾਰ ਹੀ ਰਹੇਗੀ। ਤਨਖਾਹ ਵਿੱਚ ਵਾਧੂ ਰਕਮ ਵੀ ਪਹਿਲਾਂ ਦੀ ਤਰ੍ਹਾਂ ਹੀ ਸਲਾਨਾ ਤਰੱਕੀਆਂ ਵਿੱਚ ਜੋੜੀ ਜਾਵੇਗੀ।

ਇਸ ਵਾਧੂ ਨਾਲ ਪੰਜਾਬ ਦੇ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ ਹੈ, ਕਿਉਂਕਿ ਇਹ ਉਨ੍ਹਾਂ ਦੀ ਆਮਦਨ ‘ਚ ਇੱਕ ਵੱਡੀ ਸੁਧਾਰ ਲਿਆਉਣਗਾ।