ਲੰਪੀ ਸ੍ਕਿਨ ਨੇ ਮਚਾਇਆ ਕਹਿਰ, ਖੁਲੀ ਜਗਾ ਚ ਸੁਟੀਆਂ ਜਾ ਰਹੀਆਂ ਪਸ਼ੂਆਂ ਦੀ ਲਾਸ਼ਾਂ- ਇਲਾਕਾ ਨਿਵਾਸੀਆਂ ਚ ਗੁੱਸੇ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ

ਘਰ ਦੇ ਵਿੱਚ ਵਰਤੋ ਚ ਪਾਉਣ ਵਾਲਾ ਦੁੱਧ ਜਿੱਥੇ ਹਰ ਘਰ ਲਈ ਜ਼ਰੂਰੀ ਹੈ। ਉਥੇ ਹੀ ਘਰ ਦੀ ਰਸੋਈ ਵਿਚ ਦੁੱਧ ਤੋਂ ਬਿਨਾਂ ਕਈ ਕੰਮ ਅਧੂਰੇ ਰਹਿ ਜਾਂਦੇ ਹਨ। ਬੱਚਿਆਂ ਨੂੰ ਜਿੱਥੇ ਵਧੇਰੇ ਕਰਕੇ ਦੁੱਧ ਦੀ ਜ਼ਰੂਰਤ ਹੁੰਦੀ ਹੈ। ਉਥੇ ਹੀ ਪਸ਼ੂਆਂ ਵਿਚ ਫੈਲੀ ਹੋਈ ਲੰਪੀ ਸਕਿਨ ਨਾਮ ਦੀ ਬਿਮਾਰੀ ਦੇ ਚਲਦਿਆਂ ਹੋਇਆਂ ਲੋਕਾਂ ਵਿਚ ਡਰ ਦਾ ਮਾਹੌਲ ਵੀ ਦੇਖਿਆ ਜਾ ਰਿਹਾ ਹੈ। ਕਿਉਂਕਿ ਜਿੱਥੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਪਸੂਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਦੇਖਭਾਲ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀਆਂ ਦੀਆਂ ਛੁੱਟੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਜਿਸ ਸਦਕਾ ਪਸ਼ੂ ਪਾਲਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਹੁਣ ਇਸ ਬਿਮਾਰੀ ਨੇ ਕਹਿਰ ਮਚਾਇਆ ਹੈ ਜਿੱਥੇ ਇਸ ਜਗ੍ਹਾ ਤੇ ਸੁੱਟੀਆ ਜਾ ਰਹੀਆ ਪਸ਼ੂਆਂ ਦੀਆਂ ਲਾਸ਼ਾਂ ਦੇ ਕਾਰਨ ਇਲਾਕਾ ਨਿਵਾਸੀਆਂ ਵਿਚ ਗੁੱਸੇ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਬਖਤਪੁਰਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਭਿਆਨਕ ਲੰਪੀ ਸਕਿਨ ਨਾਮ ਦੀ ਬਿਮਾਰੀ ਦੇ ਚਲਦਿਆਂ ਹੋਇਆਂ ਵਧੇਰੇ ਕਰਕੇ ਪਸ਼ੂਆਂ ਦੀ ਮੌਤ ਹੋ ਰਹੀ ਹੈ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਇਸ ਬਿਮਾਰੀ ਦੀ ਚਪੇਟ ਵਿੱਚ ਆਉਣ ਕਾਰਨ ਮਾਰੇ ਜਾਣ ਵਾਲੇ ਪਸ਼ੂਆਂ ਨੂੰ ਦਫ਼ਨਾਏ ਜਾਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਤਾਂ ਜੋ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।

ਐਡਵਾਈਜ਼ਰੀ ਵੀ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਜਾਰੀ ਕੀਤੀ ਜਾ ਰਹੀ ਹੈ ਇਸ ਦੇ ਬਾਵਜੂਦ ਵੀ ਪਿੰਡ ਬਖਤਪੁਰਾ ਦੇ ਲੋਕਾਂ ਵੱਲੋਂ ਪਿੰਡ ਦੇ ਬਾਹਰ ਹੀ ਪਸ਼ੂਆਂ ਦੇ ਸੁੱਟੇ ਜਾਣ ਕਾਰਨ ਰੋਸ ਵੇਖਿਆ ਜਾ ਰਿਹਾ ਹੈ। ਇਸ ਸਬੰਧੀ ਪਿੰਡ ਦੇ ਕੁਝ ਲੋਕਾਂ ਵੱਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਗੁੱਸਾ ਜ਼ਾਹਿਰ ਕੀਤਾ ਹੈ ਉਥੇ ਹੀ ਉਨ੍ਹਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਮਰੀਆਂ ਹੋਈਆਂ ਗਾਵਾਂ ਨੂੰ ਲੈ ਕੇ ਧਰਨਾ ਦਿੱਤੇ ਜਾਣ ਦੀ ਧਮਕੀ ਦਿੱਤੀ ਗਈ ਹੈ। ਇਸ ਬਾਬਤ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਆਖਿਆ ਗਿਆ ਹੈ ਕਿ ਪਸ਼ੂਆਂ ਨੂੰ ਇਸ ਪਿੰਡ ਦੇ ਬਾਹਰ ਸੁੱਟਣਾ ਗਲਤ ਹੈ।

ਕਿਉਂਕਿ ਜਿਸ ਰਸਤੇ ਤੇ ਇਨ੍ਹਾਂ ਪਸ਼ੂਆਂ ਨੂੰ ਸੁੱਟਿਆ ਜਾ ਰਿਹਾ ਹੈ ਉਥੇ ਹੀ ਪੀਣ ਵਾਲੇ ਪਾਣੀ ਦੀ ਟੈਂਕੀ ਬਣੀ ਹੋਈ ਹੈ ਅਤੇ ਬੱਚੇ ਵੀ ਉਸੇ ਰਸਤੇ ਸਕੂਲ ਜਾ ਰਹੇ ਹਨ। ਓਥੇ ਲੰਘਣ ਵਾਲੇ ਲੋਕਾਂ ਨੂੰ ਬਦਬੂ ਦੇ ਕਾਰਣ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਅਤੇ ਕੁੱਤੇ ਵੀ ਖੁੱਲ੍ਹੇ ਵਿੱਚ ਪਈਆਂ ਹੋਈਆਂ ਇਨ੍ਹਾਂ ਲਾਸ਼ਾਂ ਨੂੰ ਨੋਚ ਰਹੇ ਹਨ।