ਲੰਗਰ ਚ ਵਾਪਰਿਆ ਦਰਦਨਾਕ ਹਾਦਸਾ – ਗਰਮ ਸਬਜ਼ੀ ਚ ਡਿੱਗੀਆਂ 2 ਬੱਚੀਆਂ, 1 ਦੀ ਹੋਈ ਮੌਤ

ਇੱਕ ਬਹੁਤ ਹੀ ਮਾੜੀ ਖਬਰ ਆ ਰਹੀ ਹਰਿਆਣਾ ਦੇ ਫਰੀਦਾਬਾਦ ‘ਚ ਇੱਥੇ ਇਕ ਲਗਾਏ ਲੰਗਰ ਚ ਬਹੁਤ ਹੀ ਮੰਦਭਾਗਾ ਹਾਦਸਾ ਵਾਪਰ ਗਿਆ। ਇਥੇ ਚਲ ਰਹੇ ਲੰਗਰ ਦੌਰਾਨ 2 ਬੱਚੀਆਂ ਗਰਮ ਗਰਮ ਸਬਜ਼ੀਆਂ ਨਾਲ ਭਰੇ ਇਕ ਵੱਡੇ ਭਾਂਡੇ ਚ ਜਾ ਡਿੱਗ ਗਈਆਂ, ਇਸ ਘਟਨਾ ਕਾਰਨ ਇਕ ਲੜਕੀ ਦੀ ਮੌਤ ਹੋ ਗਈ ਅਤੇ ਦੂਜੀ ਬੱਚੀ ਗੰਭੀਰ ਜ਼ਖਮੀ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ ਕੇ ਲੰਗਰ ਦੀ ਰਸੋਈ ਵਿਚ ਖੇਡਦੇ ਸਮੇਂ ਬੱਚੀਆਂ ਫਰਸ਼ ਤੋਂ ਤਿਲਕ ਕੇ ਭਾਂਡੇ ਵਿਚ ਜਾ ਡਿੱਗੀਆਂ ਜਿਸ ਕਾਰਨ ਅਜਿਹਾ ਵਾਪਰ ਗਿਆ।

ਇਹ ਮੰਦਭਾਗੀ ਘਟਨਾ ਬੱਲਭਗੜ੍ਹ ਕਸਬੇ ਦੇ ਨੇੜੇ ਧੀਗ ਪਿੰਡ ਚ ਵਾਪਰੀ। ਜਿਥੇ ਇਕ ਮੰਦਰ ਵਿਚ ਚਲ ਰਹੇ ਇਕ ਧਾਰਮਿਕ ਸਮਾਗਮ ਭਾਗਵਤ ਕਥਾ ਵਿਚ ਹਿੱਸਾ ਲੈਣ ਵਾਲੇ ਲੋਕਾਂ ਲਈ ਪ੍ਰਸ਼ਾਦ ਤਿਆਰ ਕੀਤਾ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਦੋਵਾਂ ਬੱਚੀਆਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ 2 ਸਾਲਾ ਜੀਆ ਨੂੰ ਮ੍ਰਿਤਕ ਐਲਾਨ ਦਿੱਤਾ। ਪਰੀ (6) ਨੂੰ ਗੰਭੀਰ ਰੂਪ ਵਿਚ ਝੁਲਸ ਜਾਣ ਕਾਰਨ ਬਿਹਤਰ ਇਲਾਜ ਲਈ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਰਸੋਈਏ ਨੇ ਸਬਜ਼ੀਆਂ ਨੂੰ ਠੰਡਾ ਕਰਨ ਲਈ ਚੁੱਲ੍ਹੇ ਤੋਂ ਭਾਂਡਾ ਉਤਾਰਿਆ ਸੀ ਪਰ ਬੱਚਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਦੌਰਾਨ ਉਸ ਦੇ ਹੱਥ ਸੜ ਗਏ।ਇਸ ਖਬਰ ਨਾਲ ਆਸ ਪਾਸ ਦੇ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ ਹੈ।