ਲੋੜਵੰਦ ਲੋਕਾਂ ਨੂੰ ਮੁਫ਼ਤ ਚ ਗਰਮ ਰੋਟੀਆਂ ਦੇਣ ਲਈ ਲਗਾਈਆਂ ਮਸ਼ੀਨਾਂ

ਆਈ ਤਾਜ਼ਾ ਵੱਡੀ ਖਬਰ 

ਹਰ ਦੇਸ਼ ਦੀ ਸਰਕਾਰ ਵੱਲੋਂ ਆਪਣੇ ਦੇਸ਼ ਵਿੱਚ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਫੈਸਲੇ ਕੀਤੇ ਜਾਂਦੇ ਹਨ। ਪਰ ਬਹੁਤ ਸਾਰੇ ਕਈ ਅਜਿਹੇ ਪ੍ਰਵਾਸੀ ਵੀ ਹੁੰਦੇ ਹਨ ਜੋ ਰੁਜ਼ਗਾਰ ਦੀ ਖਾਤਰ ਵਿਦੇਸ਼ਾਂ ਵਿੱਚ ਜਾਂਦੇ ਹਨ ਅਤੇ ਉਨ੍ਹਾਂ ਦੇਸ਼ਾਂ ਵਿੱਚ ਜਾ ਕੇ ਉਨ੍ਹਾਂ ਨੂੰ ਕੰਮ ਨਾ ਮਿਲਣ ਦੇ ਚਲਦਿਆ ਹੋਇਆ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੱਥੇ ਉਨ੍ਹਾਂ ਨੂੰ ਆਰਥਿਕ ਤੰਗੀ ਦੇ ਚਲਦਿਆਂ ਹੋਇਆਂ ਰੋਜ਼ੀ-ਰੋਟੀ ਲਈ ਲੋਕਾਂ ਦੇ ਅੱਗੇ ਹੱਥ ਅੱਡਣੇ ਪੈ ਜਾਂਦੇ ਹਨ। ਅਜਿਹੀ ਮਜਬੂਰੀਆਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ। ਉੱਥੇ ਹੀ ਵਿਦੇਸ਼ਾਂ ਵਿਚ ਜਾਕੇ ਬਹੁਤ ਸਾਰੇ ਲੋਕਾਂ ਨੂੰ ਰੋਜ਼ੀ ਰੋਟੀ ਦੀ ਖਾਤਰ ਲੰਮਾ ਸਮਾਂ ਸੰਘਰਸ਼ ਵੀ ਕਰਨਾ ਪੈਂਦਾ ਹੈ।

ਉੱਥੇ ਹੀ ਸਰਕਾਰਾਂ ਵੱਲੋਂ ਲੋਕਾਂ ਵਾਸਤੇ ਕਈ ਯੋਜਨਾਵਾਂ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ ਜਿਸ ਸਦਕਾ ਕਿਸੇ ਨੂੰ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਲੋੜਵੰਦ ਲੋਕਾਂ ਨੂੰ ਮੁਫ਼ਤ ਵਿੱਚ ਗਰਮ ਰੋਟੀਆਂ ਦੇਣ ਲਈ ਮਸ਼ੀਨਾਂ ਲਗਾਈਆਂ ਗਈਆਂ ਹਨ। ਇਹ ਮਾਮਲਾ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਤੋਂ ਸਾਹਮਣੇ ਆਇਆ ਹੈ। ਜਿੱਥੇ ਹੁਣ ਗਰੀਬ ਵਿਅਕਤੀਆਂ ਅਤੇ ਜ਼ਰੂਰਤਮੰਦਾਂ ਲਈ ਸਰਕਾਰ ਵੱਲੋਂ ਇਕ ਵਿਵਸਥਾ ਦੀ ਸ਼ੁਰੂਆਤ ਕੀਤੀ ਗਈ ਹੈ। ਜਿੱਥੇ ਹੁਣ ਇਸ ਪਹਿਲ ਕਦਮੀ ਦੇ ਸਦਕਾ ਕੋਈ ਵੀ ਵਿਆਕਤੀ ਭੁੱਖਾ ਨਹੀ ਸਕੇਗਾ।

ਇਸ ਮੁਹਿੰਮ ਦੀ ਸ਼ੁਰੂਆਤ ਅੱਜ ਇੱਥੇ 17 ਸਤੰਬਰ ਨੂੰ ਕੀਤੀ ਗਈ ਹੈ। ਉਥੇ ਹੀ ਇਸ ਮੁਹਿੰਮ ਦਾ ਨਾਮ ਬਰੈੱਡ ਫਾਰ ਆਲ ਰੱਖਿਆ ਗਿਆ ਹੈ। ਇਸ ਮਸ਼ੀਨ ਦੇ ਵਿੱਚ ਜਿੱਥੇ ਬਰੈੱਡ ਇਕ ਮਿੰਟ ਦੇ ਅੰਦਰ ਗਰਮ ਹੋ ਕੇ ਤਿਆਰ ਹੋਣਗੇ। ਉੱਥੇ ਹੀ ਇਨ੍ਹਾਂ ਮਸ਼ੀਨਾਂ ਨੂੰ ਕਿਰਾਏ ਦੀਆਂ ਦੁਕਾਨਾਂ ਦੇ ਬਾਹਰ ਮੇਨ ਦਰਵਾਜੇ ਤੇ ਰੱਖ ਦਿੱਤਾ ਗਿਆ ਹੈ ਜਿੱਥੇ ਕੋਈ ਵੀ ਦਿਹਾੜੀਦਾਰ ਮਜ਼ਦੂਰ ਅਤੇ ਹੋਰ ਜ਼ਰੂਰਤਮੰਦ ਵਿਅਕਤੀ ਇਸ ਤੋਂ ਇੱਕ ਮਿੰਟ ਦੇ ਅੰਦਰ ਬਰੈੱਡ ਲੈ ਸਕਣਗੇ। ਜਿਸ ਸਦਕਾ ਹੁਣ ਮਜ਼ਦੂਰਾਂ ਅਤੇ ਪੱਛੜੇ ਹੋਏ ਪਰਿਵਾਰਾਂ ਨੂੰ ਮੁਫ਼ਤ ਵਿਚ ਰੋਟੀ ਉਪਲਬਧ ਕਰਵਾਈ ਜਾਵੇਗੀ।

ਉੱਥੇ ਹੀ ਇਸ ਮਸ਼ੀਨ ਵਿਚ ਬਰੈੱਡ ਬਣਾਉਣ ਵਾਸਤੇ ਦੋ ਵਾਰ ਫੀਲਿੰਗ ਵੀ ਕੀਤੀ ਜਾਵੇਗੀ। ਆਪਣੀ ਪਸੰਦ ਦੇ ਅਨੁਸਾਰ ਲੋਕ ਇਸ ਵਿੱਚੋਂ ਅਰਬੀ ਬਰੈਡ ਅਤੇ ਫਿੰਗਰ ਰੋਲ ਲੈ ਸਕਣਗੇ। ਇਹ ਮਸ਼ੀਨ ਜਿਥੇ ਇਕ ਮਿੰਟ ਵਿਚ ਮੁਫ਼ਤ ਵਿਚ ਬ੍ਰੈਡ ਬਣਾ ਕੇ ਦੇਵੇਗੀ ਉਥੇ ਹੀ ਇਸ ਮਸ਼ੀਨ ਦਾ ਫਾਇਦਾ ਬਹੁਤ ਸਾਰੇ ਲੋਕਾਂ ਨੂੰ ਹੋਵੇਗਾ।