ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਜਿੱਥੇ ਪਹਿਲਾਂ ਬਹੁਤ ਸਾਰੀਆਂ ਬੇਅਦਬੀ ਦੀਆਂ ਮੰਦਭਾਗੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਜਿੱਥੇ ਸ੍ਰੀ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਵਾਪਰੇ ਬੇਅਦਬੀ ਦੀ ਘਟਨਾ ਤੋਂ ਬਾਅਦ ਅਗਲੇ ਦਿਨ ਹੀ ਕਪੂਰਥਲਾ ਦੇ ਇੱਕ ਪਿੰਡ ਨਿਜ਼ਾਮਪੁਰ ਵਿੱਚ ਵੀ ਅਜਿਹੀ ਘਟਨਾ ਸਾਹਮਣੇ ਆਈ ਸੀ। ਉਸ ਤੋਂ ਬਾਅਦ ਪੰਜਾਬ ਵਿਚ ਦੋ ਜਗ੍ਹਾ ਤੇ ਹੋਰ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਸਨ। ਇਕ ਹਫ਼ਤੇ ਦੇ ਵਿੱਚ ਵੀ ਵਾਪਰੀਆਂ ਇਨ੍ਹਾਂ ਘਟਨਾਵਾਂ ਨੂੰ ਦੇਖਦੇ ਹੋਏ ਜਿਥੇ ਪੁਲਸ ਵੱਲੋਂ ਸਖਤੀ ਨੂੰ ਵਧਾ ਦਿੱਤਾ ਗਿਆ ਸੀ ਉਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਸਖਤੀ ਨਾਲ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ।ਉਥੇ ਹੀ ਲੁਧਿਆਣਾ ਦੇ ਵਿੱਚ ਵਾਪਰੇ ਇੱਕ ਹਾਦਸੇ ਨਾਲ ਫਿਰ ਤੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਹੁਣ ਲੁਧਿਆਣਾ ਵਿਚ ਹੋਏ ਬੰਬ ਧਮਾਕੇ ਵਿਚ ਮਾਰੇ ਗਏ ਵਿਅਕਤੀ ਨੂੰ ਲੈ ਕੇ ਇਕ ਵੱਡਾ ਖੁਲਾਸਾ ਹੋਇਆ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਬੀਤੇ ਕੱਲ ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਤੀਜੀ ਮੰਜ਼ਿਲ ਦੇ ਬਾਥਰੂਮ ਵਿੱਚ ਇੱਕ ਧਮਾਕਾ ਹੋਣ ਦੀ ਖ਼ਬਰ ਨੇ ਮੁੜ ਤੋਂ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਕਾਇਮ ਕਰ ਦਿੱਤਾ ਹੈ। ਜਿੱਥੇ ਇਸ ਹਾਦਸੇ ਵਿਚ ਕੁਝ ਲੋਕਾਂ ਦੀ ਮੌਤ ਹੋ ਗਈ ਸੀ ਅਤੇ 23 ਲੋਕਾਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਾਇਆ ਗਿਆ ਸੀ ਜੋ ਜ਼ੇਰੇ ਇਲਾਜ ਹਨ।
ਉਥੇ ਹੀ ਦੱਸਿਆ ਗਿਆ ਸੀ ਕਿ ਧਮਾਕੇ ਵਾਲੀ ਜਗ੍ਹਾ ਤੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ ਜੋ ਗੰਭੀਰ ਰੂਪ ਨਾਲ ਨੁਕਸਾਨੀ ਗਈ ਹੈ। ਉਥੇ ਹੀ ਇਸ ਵਿਅਕਤੀ ਦੀ ਪਹਿਚਾਣ ਨੂੰ ਲੈ ਕੇ ਹੁਣ ਨਵੀਂ ਜਾਣਕਾਰੀ ਜਨਤਕ ਕੀਤੀ ਗਈ ਹੈ। ਜਿੱਥੇ ਦੱਸਿਆ ਗਿਆ ਹੈ ਕਿ ਉਸ ਵਿਅਕਤੀ ਦੀ ਬਾਂਹ ਉਪਰ ਇੱਕ ਟੈਟੂ ਛਪਿਆ ਹੋਇਆ ਹੈ ਜਿਸ ਤੋਂ ਉਸ ਦੀ ਪਹਿਚਾਣ ਕੀਤੀ ਜਾ ਸਕਦੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਪੂਰੀ ਰਾਤ ਕੰਪਲੈਕਸ ਦੇ ਅੰਦਰ ਸਰਚ ਮੁਹਿੰਮ ਕੀਤੀ ਜਾਂਦੀ ਰਹੀ। ਜਿਸ ਸਦਕਾ ਇਸ ਮਾਮਲੇ ਨੂੰ ਜਲਦ ਤੋਂ ਜਲਦ ਸੁਲਝਾ ਲਿਆ ਜਾਵੇ।
ਇਸ ਘਟਨਾ ਨੂੰ ਦੇਖਦੇ ਹੋਏ ਜਿਥੇ ਲੁਧਿਆਣਾ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਕੱਲ੍ਹ ਹੋਏ ਧਮਾਕੇ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ 24 ਦਸੰਬਰ ਨੂੰ ਵਰਕ ਡੇ ਰੱਖਣ ਸਬੰਧੀ ਸੂਬੇ ਦੀਆਂ ਸਾਰੀਆ ਬਾਰ ਐਸੋਸੀਏਸ਼ਨ ਨੂੰ ਬੰਦ ਰੱਖਣ ਦਾ ਸੱਦਾ ਭੇਜਿਆ ਗਿਆ ਹੈ।ਜਿੱਥੇ ਵਕੀਲਾਂ ਵੱਲੋਂ ਅੱਜ ਅਦਾਲਤਾਂ ਵਿੱਚ ਕੰਮ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਓਥੇ ਹੀ ਇਸ ਹਾਦਸੇ ਦੌਰਾਨ ਮਾਰੇ ਗਏ ਵਿਅਕਤੀਆਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਹਨ।
Previous Postਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਕ੍ਰਿਕੇਟ ਤੋਂ ਲਿਆ ਸੰਨਿਆਸ – ਕੀਤਾ ਇਹ ਐਲਾਨ
Next Postਅਚਾਨਕ ਓਮੀਕ੍ਰੋਨ ਦਾ ਕਰਕੇ ਹੁਣੇ ਹੁਣੇ ਇਥੇ ਨਾਈਟ ਕਰਫਿਊ ਦਾ ਹੋ ਗਿਆ ਐਲਾਨ