ਲਾੜੀ ਨੇ ਇਸ ਕਾਰਨ ਕਰਕੇ ਬਰਾਤ ਮੋੜਤੀ ਬੇਰੰਗ ਵਾਪਿਸ ਲਾੜੇ ਨੇ ਕਰ ਲਈ ਖ਼ੁਦਕੁਸ਼ੀ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਮਨੁੱਖ ਦੇ ਦੋ ਰੰਗ ਹਨ, ਇਕ ਕਾਲਾ ਅਤੇ ਦੂਜਾ ਗੋਰਾ । ਗੱਲ ਕੀਤੀ ਜਾਵੇ ਜੇਕਰ ਭਾਰਤ ਦੇਸ਼ ਦੀ ਤਾ ਇਸ ਦੇਸ਼ ਦੇ ਸੰਵਿਧਾਨ ਮੁਤਾਬਕ ਕਿਸੇ ਨਾਲ ਵੀ ਰੰਗ ਰੂਪ ਕਾਰਨ ਭੇਦਭਾਵ ਨਹੀਂ ਕੀਤਾ ਜਾ ਸਕਦਾ । ਪਰ ਇਸ ਦੇ ਬਾਵਜੂਦ ਵੀ ਭਾਰਤ ਦੇਸ਼ ਵਿੱਚ ਇਨ੍ਹਾਂ ਰੰਗਾਂ ਨੂੰ ਲੈ ਕੇ ਅਕਸਰ ਹੀ ਭੇਦ ਭਾਵ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਤੇ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਦੇ ਕਾਲੇ ਰੰਗ ਨੂੰ ਲੈ ਕੇ ਇਸ ਤਰ੍ਹਾਂ ਵਿਵਾਦ ਵਧਿਆ ਕਿ ਇਕ ਵਿਆਹ ਦੌਰਾਨ ਵਿਆਹ ਵਾਲੇ ਮੁੰਡੇ ਵੱਲੋਂ ਆਪਣੀ ਜਾਨ ਦੇ ਦਿੱਤੀ ਗਈ । ਮਾਮਲਾ ਉੱਤਰ ਪ੍ਰਦੇਸ਼ ਦੇ ਫਾਰੂਖਾਬਾਦ ਤੋਂ ਸਾਹਮਣੇ ਆਇਆ ।

ਜਿੱਥੇ ਇਕ ਵਿਆਹ ਵਿਚ ਲਾੜੇ ਦਾ ਰੰਗ ਗੋਰਾ ਨਾ ਹੋਣ ਕਰਕੇ ਲਾੜੀ ਨੇ ਵਿਆਹ ਵਿੱਚ ਜੈ ਮਾਲਾ ਪਾਉਣ ਤੋਂ ਇਨਕਾਰ ਕਰ ਦਿੱਤਾ। ਜਿਸ ਦੇ ਚੱਲਦੇ ਲਾੜੇ ਨੂੰ ਇੰਨਾ ਖਰਚਾ ਕਰਨ ਦੇ ਬਾਵਜੂਦ ਵੀ ਖ਼ਾਲੀ ਬਰਾਤ ਲੈ ਕੇ ਵਾਪਸ ਪਰਤਣਾ ਪਿਆ । ਬਿਨਾਂ ਫੇਰਿਆਂ ਤੋਂ ਬਰਾਤ ਵਾਪਸ ਮੁੜੀ ਜਿਸ ਕਾਰਨ ਲਾੜੇ ਨੇ ਇੰਨੀ ਜ਼ਿਆਦਾ ਚਿੰਤਾ ਆਪਣੇ ਦਿਮਾਗ ਤੇ ਪਾ ਲਈ ਕਿ ਉਸ ਦੇ ਵੱਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ । ਜ਼ਿਕਰਯੋਗ ਹੈ ਕਿ ਇਹ ਦਰਦਨਾਕ ਘਟਨਾ ਉੱਤਰ ਪ੍ਰਦੇਸ਼ ਦੇ ਕੋਤਵਾਲੀ ਕਾਯਮਗੰਜ ਖੇਤਰ ਦੇ ਪਿੰਡ ਸਲੇਮਪੁਰ ਟਿੱਲੀਆਂ ਦੀ ਦੱਸੀ ਜਾ ਰਹੀ ਹੈ।

ਦੱਸਿਆ ਜਾਂਦਾ ਹੈ ਇੱਥੋਂ ਦਾ ਰਹਿਣ ਵਾਲਾ ਇਕ ਇੱਕੀ ਸਾਲਾ ਨੌਜਵਾਨ ਬਰਾਤ ਲੈ ਕੇ ਜਿਨ੍ਹਾਂ ਜ਼ਿਲ੍ਹਾ ਜੌਨਪੁਰ ਦੇ ਵਿਚ ਗਿਆ ਸੀ । ਬਰਾਤ ਪਹੁੰਚਣ ਤੇ ਲਾੜੀ ਪੱਖ ਦੇ ਲੋਕਾਂ ਨੇ ਲਾੜੇ ਸਮੇਤ ਪੂਰੀ ਬਾਰਾਤ ਦਾ ਸਵਾਗਤ ਕੀਤਾ ਤੇ ਜਦੋਂ ਲਾੜੀ ਨੂੰ ਸਟੇਜ ਤੇ ਲਿਆਂਦਾ ਗਿਆ ਤਾਂ ਲਾੜੀ ਨੇ ਆਉਂਦੇ ਸਾਰ ਲਾੜੇ ਵੱਲ ਵੇਖਿਆ ਤਾਂ ਉਹ ਚੁੱਪਚਾਪ ਉੱਥੋਂ ਵਾਪਸ ਪਰਤ ਗਈ । ਇਹ ਵੇਖ ਕੇ ਲੋਕ ਹੱਕੇ ਬੱਕੇ ਰਹਿ ਗਏ ਤੇ ਕੁਝ ਸਮਾਂ ਪਾਉਣ ਤੋਂ ਬਾਅਦ ਲਾੜੀ ਨੇ ਲਾੜੇ ਦੇ ਬਾਰੇ ਕਿਹਾ ਕਿ ਲਾੜੇ ਦਾ ਰੰਗ ਗੋਰਾ ਨਹੀਂ ਹੈ ਤੇ ਮੈਂ ਇਸ ਨਾਲ ਵਿਆਹ ਨਹੀਂ ਕਰਵਾਵਾਂਗੀ ।

ਲਾੜੀ ਦਾ ਇਹ ਫੈਸਲਾ ਸੁਣਦੇ ਸਾਰ ਹੀ ਪੂਰੇ ਵਿਆਹ ਵਿਚ ਇਕ ਸੰਨਾਟੇ ਦਾ ਮਾਹੌਲ ਬਣ ਗਿਆ । ਜਿਸ ਤੋਂ ਬਾਅਦ ਦੋਹਾਂ ਪੱਖਾਂ ਦੇ ਵੱਲੋਂ ਲੜਕੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਲੜਕੀ ਨਹੀਂ ਮੰਨੀ । ਜਿਸ ਤੋਂ ਬਾਅਦ ਲਾੜੇ ਬਿਨਾਂ ਬਰਾਤ ਦੇ ਵਾਪਸ ਮੁੜਨਾ ਪਿਆ ਅਤੇ ਉਸ ਦੇ ਵੱਲੋਂ ਜਾਂਦੇ ਸਾਰ ਹੀ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਗਈ । ਫਿਲਹਾਲ ਹੁਣ ਪੁਲੀਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ।