ਲਾੜੀ ਦੇ ਦਿੱਲ ਦੇ ਅਰਮਾਨ ਟੁਟੇ : ਪੰਜਾਬ ਚ ਇਥੇ ਵਿਆਹ ਵਾਲੇ ਦਿਨ ਮੁੰਡੇ ਨੇ ਇਸ ਕਾਰਨ ਮੌਕੇ ਤੇ ਦੇ ਦਿਤਾ ਜਵਾਬ

ਆਈ ਤਾਜਾ ਵੱਡੀ ਖਬਰ 

ਵਿਆਹ ਵਰਗੇ ਪਵਿੱਤਰ ਬੰਧਨ ਜਿੱਥੇ ਦੋ ਇਨਸਾਨਾਂ ਦੇ ਵਿਚਕਾਰ ਨਾ ਹੋ ਕੇ ਦੋ ਪਰਿਵਾਰਾਂ ਵਿੱਚ ਜੁੜਦਾ ਹੈ ਅਤੇ ਇਸ ਵਿਆਹ ਸਮਾਗਮ ਨੂੰ ਲੈ ਕੇ ਦੋਹਾਂ ਪਰਿਵਾਰਾਂ ਵਿਚ ਖੁਸ਼ੀ ਦੇਖੀ ਜਾਂਦੀ ਹੈ। ਉਥੇ ਹੀ ਅੱਜ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਦਾਜ ਦਹੇਜ ਦੀਆਂ ਕੁਰੀਤੀਆਂ ਨੂੰ ਖ਼ਤਮ ਕੀਤੇ ਜਾਣ ਲਈ ਬਹੁਤ ਸਾਰੇ ਕਦਮ ਚੁੱਕੇ ਜਾਂਦੇ ਹਨ। ਉਥੇ ਹੀ ਕੁਝ ਦਾਜ ਦੇ ਲਾਲਚੀਆਂ ਵੱਲੋਂ ਬਹੁਤ ਸਾਰੀਆਂ ਕੁੜੀਆਂ ਨੂੰ ਦਾਜ ਦੀ ਬਲੀ ਤੱਕ ਵੀ ਚੜ੍ਹਾ ਦਿੱਤਾ ਜਾਂਦਾ ਹੈ।

ਬੀਤੇ ਦਿਨੀਂ ਇੱਥੇ ਹਰਿਆਣਾ ਦੇ ਵਿੱਚ ਪੀਐਚਡੀ ਪਾਸ ਸਰਕਾਰੀ ਨੌਕਰੀ ਕਰਦੀ ਇਕ ਲੜਕੀ ਨੂੰ ਵਧੇਰੇ ਦਾਜ ਦੇ ਕਾਰਨ ਪੁਲੀਸ ਦੀ ਹਾਜ਼ਰੀ ਵਿੱਚ ਵਿਆਹ ਕਰਵਾਉਣਾ ਪਿਆ, ਉਥੇ ਹੀ ਬੀਤੇ ਦਿਨੀਂ ਇਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇਕ ਲੜਕੇ ਵੱਲੋਂ ਦਹੇਜ਼ ਲੈਣ ਤੋਂ ਇਨਕਾਰ ਕੀਤੇ ਜਾਣ ਕਾਰਨ ਲੜਕੀ ਵੱਲੋਂ ਉਸ ਤੇ ਕੇਸ ਕਰ ਦਿਤਾ ਗਿਆ ਸੀ, ਦਾਜ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਇੱਥੇ ਪੰਜਾਬ ਵਿੱਚ ਵਿਆਹ ਵਾਲੇ ਦਿਨ ਮੁੰਡੇ ਵੱਲੋਂ ਇਸ ਕਾਰਨ ਮੌਕੇ ਤੇ ਜਵਾਬ ਦੇ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਪੀੜਤ ਪਰਿਵਾਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਧੀ ਦਾ ਵਿਆਹ 7 ਦਸੰਬਰ ਦੀ ਰਾਤ ਨੂੰ ਸ਼ਿਵਪੁਰੀ ਦੇ ਇਕ ਮੁੰਡੇ ਨਾਲ ਤੈਅ ਕੀਤਾ ਗਿਆ ਸੀ। ਜਦੋਂ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਅਤੇ ਲੜਕੇ ਦੇ ਪਰਿਵਾਰ ਨੂੰ ਹੈਸੀਅਤ ਤੋਂ ਵਧੇਰੇ ਸੋਨੇ ਦੇ ਗਹਿਣੇ ਅਤੇ ਹੋਰ ਉਪਹਾਰ ਦੇ ਦਿੱਤੇ ਗਏ ਤਾਂ ਇਸ ਸਭ ਨੂੰ ਵੇਖਦੇ ਹੋਏ ਲੜਕੇ ਪਰਿਵਾਰ ਵੱਲੋਂ ਹੋਰ ਦਹੇਜ ਦੀ ਮੰਗ ਕੀਤੀ ਜਾਣ ਲੱਗੀ।

ਜਿਸ ਵਾਸਤੇ ਲੜਕੀ ਪਰਿਵਾਰ ਵੱਲੋਂ ਇਨਕਾਰ ਕਰ ਦਿੱਤਾ ਗਿਆ ਇਹ ਸਭ ਦੇਖ ਕੇ ਲੜਕੀ ਵੱਲੋਂ ਵਿਆਹ ਕਰਵਾਉਣ ਤੋਂ ਵੀ ਇਨਕਾਰ ਕੀਤਾ ਗਿਆ। ਜਿਸ ਕਾਰਨ ਲਾੜੀ ਨੂੰ ਬਿਨਾਂ ਫੇਰੇ ਲਏ ਹੀ ਵਾਪਸ ਆਪਣੇ ਘਰ ਪਰਤਣਾ ਪਿਆ। ਇਸ ਸਾਰੇ ਮਾਮਲੇ ਨੂੰ ਲੈ ਕੇ ਲੜਕੀ ਦੇ ਪਿਤਾ ਸੁੰਦਰ ਦਾਸ ਨੇ ਵਾਸੀ ਖੁੱਡ ਮੁਹੱਲਾ ਵੱਲੋਂ ਪੁਲਿਸ ਨੂੰ ਸ਼ਿ-ਕਾ-ਇ-ਤ ਕੀਤੀ ਗਈ ਹੈ। ਕਿਉਂਕਿ ਉਨ੍ਹਾਂ ਵੱਲੋਂ ਵਿਆਹ ਵਾਸਤੇ ਕੀਤੀਆਂ ਗਈਆਂ ਸਾਰੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ ਹਨ। ਇਸ ਲਈ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ।