ਕਿਸਾਨਾਂ ਨੇ ਇਸ ਤਰਾਂ ਮਨਾਇਆ ਇੱਕ ਕਿਸਾਨ ਦਾ ਜਨਮ ਦਿਨ
ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਰੋਸ ਧਰਨੇ ਕੀਤੇ ਜਾ ਰਹੇ ਹਨ। ਇਸ ਅੰਦੋਲਨ ਦੇ ਚੱਲਦੇ ਹੋਏ ਕਿਸਾਨ ਜਥੇਬੰਦੀਆਂ ਵੱਲੋਂ ਜਿਥੇ ਟੋਲ ਪਲਾਜ਼ਾ ,ਰੇਲਵੇ ਲਾਇਨ ਅਤੇ ਪੈਟਰੋਲ ਪੰਪ ਤੇ ਧਰਨੇ ਦਿੱਤੇ ਜਾ ਰਹੇ ਹਨ।ਉੱਥੇ ਹੀ ਇਸ ਦਾ ਸਿੱਧਾ ਅਸਰ ਪੰਜਾਬ ਦੇ ਵਿੱਚ ਬਿਜਲੀ ਉਤਪਾਦਨ ਦੇ ਉਪਰ ਪੈ ਰਿਹਾ ਹੈ। ਕਿਉਂਕਿ ਰੇਲ ਆਵਾਜਾਈ ਠੱ- ਪ ਹੋਣ ਕਾਰਨ ਪੰਜਾਬ ਦੇ ਵਿੱਚ ਮਾਲ ਗੱਡੀਆਂ ਨਹੀਂ ਆ ਰਹੀਆਂ।
ਜਿਸ ਕਾਰਨ ਪੰਜਾਬ ਦੇ ਵਿੱਚ ਕੋਲੇ ਦੀ ਕਿੱਲਤ ਪਾਈ ਜਾ ਰਹੀ ਹੈ। ਇਸ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਮਾਲ ਗੱਡੀਆਂ ਨੂੰ ਲੰਘਣ ਦੀ ਇਜਾਜ਼ਤ ਦੇਣ। ਤਾਂ ਜੋ ਪੰਜਾਬ ਦੇ ਵਿੱਚ ਕੋਲਾ ਅਸਾਨੀ ਨਾਲ ਆ ਸਕੇ। ਉੱਥੇ ਹੀ ਕਿਸਾਨ ਜਥੇਬੰਦੀਆਂ ਨੇ 19 ਅਕਤੂਬਰ ਤੱਕ ਰੇਲ ਰੋਕੋ ਅੰਦੋਲਨ ਜਾਰੀ ਰਖਿਆ ਹੋਇਆ ਹੈ । ਇਸ ਅੰਦੋਲਨ ਦੇ ਚਲਦੇ ਹੋਏ ਸੀ ਕੁਝ ਕਿਸਾਨਾਂ ਵੱਲੋਂ ਰੇਲ ਦੀ ਪਟੜੀ ਤੇ ਹੀ ਇੱਕ ਕਿਸਾਨ ਦਾ ਜਨਮ ਦਿਨ ਮਨਾਉਣ ਦੀ ਖਬਰ ਸਾਹਮਣੇ ਆਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਰੂਪਨਗਰ ਵਿੱਚ ਨਵੇਂ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਵੱਖ ਵੱਖ ਕਿਸਾਨ ਸੰਗਠਨਾਂ ਵੱਲੋਂ ਰੇਲ ਰੋਕੋ ਅੰਦੋਲਨ ਲਗਾਤਾਰ ਚਲਾਇਆ ਜਾ ਰਿਹਾ ਹੈ।
ਇਸ ਅੰਦੋਲਨ ਦੇ ਚੱਲਦੇ ਹੋਏ ਹੀ ਇਕ ਕਿਸਾਨ ਦਾ ਜਨਮ ਦਿਨ ਮਨਾਇਆ ਗਿਆ। ਰੂਪਨਗਰ ਵਿਖੇ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਇਹ ਰੇਲ ਰੋਕੋ ਅੰਦੋਲਨ ਚਲਾਏ ਜਾ ਰਹੇ ਹਨ। ਕਿਸਾਨਾਂ ਨੇ ਸਰਕਾਰ ਨੂੰ ਇਹ ਐਲਾਨ ਕੀਤਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਉਦੋਂ ਤੱਕ ਉਹ ਆਪਣੀ ਖੁਸ਼ੀ ਅਤੇ ਗ਼ਮੀ ਦੇ ਸਾਰੇ ਪ੍ਰੋਗਰਾਮ ਰੇਲ ਦੀ ਪਟੜੀ ਤੇ ਹੀ ਮਨਾਉਦੇ ਰਹਿਣਗੇ। ਕਿਸਾਨਾਂ ਨੇ ਕਿਹਾ ਹੈ ਕਿ ਜਦੋਂ ਤਕ ਕੇਂਦਰ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਨਹੀ ਲੈਂਦੀ ਸਾਡਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਇਸ ਸੰਘਰਸ਼ ਵਿੱਚ ਆਸ-ਪਾਸ ਦੇ ਪਿੰਡਾਂ ਦੇ ਬੁਹਤ ਸਾਰੇ ਸਰਪੰਚ ਵੀ ਮੌਜੂਦ ਸਨ। ਅੱਜ ਇਸ ਰੇਲ ਦੀ ਪਟੜੀ ਤੇ ਸੰਘਰਸ਼ ਦੇ ਮੌਕੇ ਸਵਰਨ ਸਿੰਘ ਬੋਬੀ ਨਾਮ ਦੇ ਨੌਜਵਾਨ ਕਿਸਾਨ ,ਜੋ ਕਿ ਪਿੰਡ ਬਹਾਦਰਪੁਰ ਦਾ ਸਰਪੰਚ ਵੀ ਹੈ, ਉਸ ਦਾ ਜਨਮ ਦਿਨ ਮਨਾਇਆ ਗਿਆ। ਰੇਲ ਦੀ ਪਟੜੀ ਤੇ ਹੀ ਟੇਕ ਵੀ ਕੱਟਿਆ ਗਿਆ। ਨਾਲ ਹੀ ਸਭ ਕਿਸਾਨਾਂ ਵੱਲੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲਏ ਗਏ। ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਗਿਆ।
Previous Postਪੰਜਾਬ ਸਰਕਾਰ ਨੇ ਇਹਨਾਂ ਪ੍ਰਾਈਵੇਟ ਸਕੂਲਾਂ ਨੂੰ ਦਿੱਤਾ ਵੱਡਾ ਝਟਕਾ – ਲੈ ਲਿਆ ਇਹ ਵੱਡਾ ਫੈਸਲਾ
Next Postਪੰਜਾਬ ਚ ਸਰਕਾਰ ਨੇ ਕੀਤਾ ਇਹ ਵੱਡਾ ਐਲਾਨ – ਵਿਦਿਆਰਥੀਆਂ ਚ ਛਾਈ ਖੁਸ਼ੀ