ਆਈ ਤਾਜ਼ਾ ਵੱਡੀ ਖਬਰ
ਵਿਸ਼ਵ ਵਿਚ ਜਿਥੇ ਕਰੋਨਾ ਦੇ ਕਾਰਨ ਬਹੁਤ ਸਾਰੀ ਦੁਨੀਆਂ ਭਾਰੀ ਤਬਾਹੀ ਦੇ ਦੌਰ ਵਿੱਚੋਂ ਗੁਜ਼ਰੀ ਹੈ। ਉਥੇ ਹੀ ਆਏ ਦਿਨ ਵਾਪਰਨ ਵਾਲੇ ਹਾਦਸਿਆਂ ਦੇ ਕਾਰਨ ਵੀ ਲੋਕਾਂ ਵਿੱਚ ਭਾਰੀ ਡਰ ਪੈਦਾ ਹੋ ਗਿਆ ਹੈ। ਜਿੱਥੇ ਹਰ ਇਕ ਇਨਸਾਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਕਿਸੇ ਨਾ ਕਿਸੇ ਰਸਤੇ ਦਾ ਇਸਤੇਮਾਲ ਕਰਨਾ ਪੈਂਦਾ ਹੈ। ਉਥੇ ਹੀ ਇਨਸਾਨ ਵਲੋ ਇਹ ਵੀ ਵੇਖਿਆ ਜਾਂਦਾ ਹੈ ਕਿ ਉਹ ਰਸਤਾ ਉਸ ਇਨਸਾਨ ਲਈ ਸੁਰੱਖਿਅਤ ਹੋਵੇ ਅਤੇ ਜਿਸ ਸਦਕਾ ਉਹ ਆਪਣੀ ਮੰਜ਼ਲ ਤਕ ਆਸਾਨੀ ਨਾਲ ਪਹੁੰਚ ਕਰ ਸਕਦਾ ਹੋਵੇ। ਇਸ ਵਾਸਤੇ ਇਨਸਾਨ ਵੱਲੋਂ ਸੜਕੀ, ਰੇਲਵੇ, ਸਮੁੰਦਰੀ ਅਤੇ ਹਵਾਈ ਸਫ਼ਰ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਬਹੁਤ ਸਾਰੇ ਦੇਸ਼ਾਂ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਸੜਕੀ ਆਵਾਜਾਈ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ ਉਥੇ ਹੀ ਰੇਲਵੇ ਆਵਾਜਾਈ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਜਿਸ ਨੂੰ ਬੱਸ ਦੇ ਮੁਕਾਬਲੇ ਵਧੇਰੇ ਸੁਰੱਖਿਅਤ ਮੰਨਿਆ ਜਾਂਦਾ ਹੈ। ਜਿਸ ਜ਼ਰੀਏ ਇਨਸਾਨ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਵੀ ਮਾਣ ਸਕਦਾ ਹੈ। ਉੱਥੇ ਹੀ ਕਈ ਵਾਰ ਭਿਆਨਕ ਹਾਦਸੇ ਵੀ ਵਾਪਰਦੇ ਹਨ ਜੋ ਉਸ ਸਫ਼ਰ ਨੂੰ ਸੋਗਮਈ ਸਫ਼ਰ ਬਣਾ ਦਿੰਦੇ ਹਨ। ਹੁਣ ਇੱਥੇ ਰੇਲ ਗੱਡੀ ਦੀ ਬੱਸ ਨਾਲ ਹੋਈ ਭਿਆਨਕ ਟੱਕਰ ਵਿੱਚ ਮੌਤਾਂ ਹੋਣ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ, ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਤੁਰਕੀ ਤੋਂ ਸਾਹਮਣੇ ਆਇਆ ਹੈ ਜਿੱਥੇ ਸ਼ਨੀਵਾਰ ਨੂੰ ਇਕ ਮਾਲ ਗੱਡੀ ਨਾਲ ਟਕਰਾਉਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਵਾਪਰੇ ਇਸ ਭਿਆਨਕ ਹਾਦਸੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ 6 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟੇਕਿਰਦਾਗ ਸੂਬੇ ਵਿੱਚ ਇਕ ਰੇਲਵੇ ਕਰਾਸਿੰਗ ਤੇ ਇਕ ਮਾਲ ਗੱਡੀ ਜਾ ਰਹੀ ਸੀ ਤਾਂ ਉਸ ਸਮੇਂ ਉਪਰ ਇਕ ਮਿਨੀ ਬੱਸ ਇਸ ਮਾਲ ਗੱਡੀ ਨਾਲ ਟਕਰਾ ਗਈ।
ਜਿਸ ਕਾਰਨ ਬੱਸ ਵਿੱਚ ਇੱਕ ਕਾਰਖਾਨੇ ਦੇ ਸਵਾਰ ਮਜ਼ਦੂਰ ਇਸ ਦੀ ਚਪੇਟ ਵਿਚ ਆ ਗਏ। ਸੋਸ਼ਲ ਮੀਡੀਆ ਉਪਰ ਇਸ ਹਾਦਸੇ ਦੀਆਂ ਬਹੁਤ ਸਾਰੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿਚ ਬੱਸ ਹਾਦਸਾਗ੍ਰਸਤ ਹੋਣ ਤੋਂ ਬਾਅਦ ਪਲਟ ਗਈ ਹੈ। ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਵਾਪਰਿਆ ਦੱਸਿਆ ਗਿਆ ਹੈ। ਇਸ ਹਾਦਸੇ ਵਿਚ ਮਾਰੇ ਗਏ ਲੋਕ ਮਿੰਨੀ ਬੱਸ ਵਿੱਚ ਸਵਾਰ ਸਨ।
Previous Postਪੰਜਾਬ ਚ ਇਥੇ ਨਵੀਂ ਵਿਆਹੀ ਕੁੜੀ ਨੇ ਆਪਣੇ ਸੋਹਰਿਆਂ ਤੇ ਕਰਾਤਾ ਇਸ ਗਲ੍ਹ ਕਰਕੇ ਪਰਚਾ ਦਰਜ, ਇਲਾਕੇ ਚ ਚਰਚਾ
Next Postਹੁਣੇ ਹੁਣੇ ਇਸ ਦੇਸ਼ ਤੋਂ ਅੰਤਰਾਸ਼ਟਰੀ ਯਾਤਰੀਆਂ ਲਈ ਹੋ ਗਿਆ ਇਹ ਹੁਕਮ – ਆਈ ਤਾਜਾ ਵੱਡੀ ਖਬਰ