ਰੂਸ ਨੇ ਅਚਾਨਕ ਹੁਣ ਕਰਤਾ ਇਹ ਕੰਮ ਅਮਰੀਕਾ ਨੂੰ ਲੱਗਾ ਵੱਡਾ ਝਟੱਕਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਰੂਸ ਤੇ ਯੂਕਰੇਨ ਵਿੱਚ ਚੱਲ ਰਹੀ ਜੰਗ ਦੇ ਚੱਲਦੇ ਦਿਨ ਪ੍ਰਤੀ ਦਿਨ ਹਾਲਾਤ ਬਦ ਤੋਂ ਬਦਤਰ ਹੁੰਦੇ ਹੋਏ ਦਿਖਾਈ ਦੇ ਰਹੇ ਹਨ । ਹਰ ਰੋਜ਼ ਯੂਕਰੇਨ ਤੇ ਰੂਸ ਵਿਚ ਹੋ ਰਹੇ ਹਮਲਿਆਂ ਦੌਰਾਨ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ । ਇਸ ਜੰਗ ਕਾਰਨ ਹਾਲਾਤ ਦਿਨ ਪ੍ਰਤੀ ਦਿਨ ਡਰਾਵਨੇ ਹੁੰਦੇ ਜਾ ਰਹੇ ਹਨ ਤੇ ਮਰਨ ਵਾਲਿਆ ਦੀ ਗਿਣਤੀ ਵਿੱਚ ਵੀ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਜਿਸ ਦੇ ਚਲਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਰੂਸ ਦੀਆਂ ਕਈ ਚੀਜ਼ਾਂ ਦੇ ਉਪਰ ਪਾਬੰਦੀ ਲਾ ਦਿੱਤੀ ਗਈ ਹੈ । ਇਸੇ ਵਿਚਕਾਰ ਹੁਣ ਰੂਸ ਨੇ ਅਮਰੀਕਾ ਨੂੰ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਹੈ,ਦਰਅਸਲ ਰੂਸ ਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਹੁਣ ਰੂਸ ਨੇ ਅਮਰੀਕਾ ਨੂੰ ਰੌਕਟ ਇੰਜਣਾਂ ਦੀ ਸਪਲਾਈ ਬੰਦ ਕਰਨ ਦਾ ਫ਼ੈਸਲਾ ਕਰ ਲਿਆ ਹੈ ।

ਰੂਸੀ ਪੁਲਾੜ ਏਜੰਸੀ ਦੇ ਮੁਖੀ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ । ਉਨ੍ਹਾਂ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਇਕ ਟੈਲੀਵਿਜ਼ਨ ਤੇ ਕਿਹਾ ਕੀ ਇਸ ਤਰ੍ਹਾਂ ਦੇ ਹਾਲਾਤ ਦੁਨੀਆਂ ਨੂੰ ਅਮਰੀਕਾ ਨੂੰ ਸਾਡੇ ਵੱਲੋਂ ਬਣਾਏ ਜਾ ਰਹੇ ਦੁਨੀਆਂ ਦੇ ਸਭ ਤੋਂ ਵਧੀਆ ਰੌਕੇਟ ਇੰਜਣਾਂ ਦੀ ਸਪਲਾਈ ਨਹੀਂ ਕਰ ਸਕਦੇ , ਉਨ੍ਹਾਂ ਨੂੰ ਝਾੜੂ ਜਾਂ ਕਿਸੇ ਹੋਰ ਚੀਜ਼ ਤੇ ਉਡਾਣ ਦਿਓ । ਜ਼ਿਕਰਯੋਗ ਹੈ ਕਿ ਰੂਸ ਤੇ ਯੂਕਰੇਨ ਵਿੱਚ ਚੱਲ ਰਹੀ ਜੰਗ ਵਿਚਕਾਰ ਬਹੁਤ ਸਾਰੇ ਦੇਸ਼ਾਂ ਨੇ ਰੂਸ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ । ਜਿਸ ਕਾਰਨ ਰੂਸ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਇਸ ਜੰਗ ਦੌਰਾਨ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ । ਪਰ ਰੂਸ ਤੇ ਵੱਖ ਵੱਖ ਦੇਸ਼ ਪਾਬੰਦੀਆਂ ਲਾਉਣ ਦੇ ਵਿੱਚ ਲੱਗੇ ਹੋਏ ਹਨ । ਹੁਣ ਤਕ ਸਭ ਤੋਂ ਵੱਧ ਪਾਬੰਦੀਆਂ ਅਮਰੀਕਾ ਵੱਲੋਂ ਰੂਸ ਤੇ ਲਗਾਈਆਂ ਗਈਆਂ ਨੇ , ਜਿਸ ਦੇ ਬਦਲੇ ਵਜੋਂ ਹੁਣ ਰੂਸ ਨੇ ਅਮਰੀਕਾ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਅਮਰੀਕਾ ਨੂੰ ਰਾਕੇਟ ਇੰਜਣਾਂ ਦੀ ਸਪਲਾਈ ਬੰਦ ਕਰ ਦਿੱਤੀ ਹੈ ।

ਜਿਸ ਕਾਰਨ ਹੁਣ ਅਮਰੀਕਾ ਨੂੰ ਵੀ ਇਕ ਵੱਡਾ ਝਟਕਾ ਲੱਗਣ ਵਾਲਾ ਹੈ । ਰੂਸ ਵੱਲੋਂ ਰਾਕੇਟ ਇੰਜਣਾਂ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ । ਪਰ ਹਾਲੇ ਤੱਕ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦਾ ਇਸ ਸਬੰਧੀ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ।