ਆਈ ਤਾਜਾ ਵੱਡੀ ਖਬਰ
ਰੂਸ ਅਤੇ ਯੂਕਰੇਨ ਵਿਚਕਾਰ ਸ਼ੁਰੂ ਹੋਏ ਯੁੱਧ ਦਾ ਅਸਰ ਸਾਰੀ ਦੁਨੀਆਂ ਉਪਰ ਪੈ ਰਿਹਾ ਹੈ ਅਤੇ ਬਹੁਤ ਸਾਰੇ ਦੇਸ਼ ਇਸ ਕਾਰਨ ਪ੍ਰਭਾਵਿਤ ਹੋਏ ਹਨ। ਅਮਰੀਕਾ-ਕੈਨੇਡਾ ,ਬ੍ਰਿਟੇਨ, ਫਰਾਂਸ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵੱਲੋਂ ਜਿੱਥੇ ਰੂਸ ਦੇ ਉਪਰ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਰੂਸ ਉਪਰ ਇਸ ਯੁਧ ਨੂੰ ਰੋਕੇ ਜਾਣ ਲਈ ਵੀ ਦਬਾਅ ਪਾਇਆ ਜਾ ਰਿਹਾ ਹੈ। ਲਾਗੂ ਕੀਤੀਆਂ ਗਈਆਂ ਇਨ੍ਹਾਂ ਪਾਬੰਦੀਆਂ ਦਾ ਰੂਸ ਉੱਪਰ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਕਿਉਂਕਿ ਵੱਖ ਵੱਖ ਦੇਸ਼ਾਂ ਵੱਲੋਂ ਰੂਸ ਨਾਲ ਬਹੁਤ ਸਾਰੇ ਵਪਾਰਕ ਸਬੰਧਾਂ ਉਪਰ ਰੋਕ ਲਗਾਈ ਗਈ ਹੈ ਉਥੇ ਹੀ ਆਪਣੀਆਂ ਕਈ ਸੇਵਾਵਾਂ ਨੂੰ ਵੀ ਠੱਪ ਕੀਤਾ ਗਿਆ ਹੈ।
ਜਿਸ ਦਾ ਅਸਰ ਰੂਸ ਉਪਰ ਪੈ ਰਿਹਾ ਹੈ। ਹੁਣ ਰੂਸ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਰੂਸ ਨੂੰ ਇਹ ਵੱਡਾ ਝਟਕਾ ਲਗਾ ਹੈ। ਜਿਸ ਬਾਰੇ ਸੁਣ ਕੇ ਸਾਰੀ ਦੁਨੀਆਂ ਹੈਰਾਨ ਹੈ। ਰੂਸ ਵੱਲੋਂ ਜਿਥੇ ਲਗਾਤਾਰ ਯੂਕ੍ਰੇਨ ਉਪਰ ਅੱਜ 11ਵੇਂ ਦਿਨ ਵੀ ਹਮਲੇ ਜਾਰੀ ਰੱਖੇ ਗਏ ਹਨ। ਉਥੇ ਹੀ ਯੂਕ੍ਰੇਨ ਉਪਰ ਕੀਤੇ ਜਾ ਰਹੇ ਇਨ੍ਹਾਂ ਹਮਲਿਆਂ ਦੇ ਕਾਰਨ ਰੂਸ ਨੂੰ ਭਾਰੀ ਆਰਥਿਕ ਮੁਸੀਬਤ ਦਾ ਸਾਹਮਣਾ ਕਰਨਾ ਪਵੇਗਾ ਕਿਉਕਿ ਰੂਸ ਵਿਚ ਜਿੱਥੇ ਬਾਕੀ ਦੇਸ਼ਾਂ ਵੱਲੋਂ ਆਪਣੀਆਂ ਸੇਵਾਵਾਂ ਨੂੰ ਲੈ ਕੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।
ਉਥੇ ਹੀ ਹੁਣ ਮਾਸਟਰਕਾਰਡ ਅਤੇ ਵੀਜ਼ਾ ਕਾਰਡ ਨੂੰ ਲੈ ਕੇ ਕੰਪਨੀ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਜਿਸ ਦੀ ਜਾਣਕਾਰੀ ਸ਼ਨੀਵਾਰ ਨੂੰ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਰੂਸ ਵਿਚ ਵੀਜ਼ਾ ਕਾਰਡ ਅਤੇ ਮਾਸਟਰ ਕਾਰਡ ਹੀ ਲੈਣ-ਦੇਣ ਲਈ ਵਰਤੋਂ ਵਿੱਚ ਲਿਆਂਦੇ ਜਾ ਰਹੇ ਹਨ ਉਥੇ ਹੀ ਹੁਣ ਵੀਜ਼ਾ ਅਤੇ ਮਾਸਟਰ ਕਾਰਡ ਵੱਲੋਂ ਰੂਸ ਵਿਚ ਆਪਣੀਆਂ ਸੇਵਾਵਾਂ ਉਪਰ ਰੋਕ ਲਗਾ ਦਿਤੀ ਗਈ ਹੈ।
ਇਨ੍ਹਾਂ ਸੇਵਾਵਾਂ ਦੇ ਬੰਦ ਕੀਤੇ ਜਾਣ ਨਾਲ ਜਿੱਥੇ ਰੂਸ ਦੀ ਵਿਤੀ ਪ੍ਰਣਾਲੀ ਨੂੰ ਵੱਡਾ ਝਟਕਾ ਲੱਗਾ ਹੈ। ਉੱਥੇ ਹੀ ਰੂਸ ਤੋਂ ਬਾਹਰ ਲੈਣ-ਦੇਣ ਦੇ ਕੰਮ ਹੁਣ ਨਹੀਂ ਕੀਤੇ ਜਾ ਸਕਣਗੇ। ਇਹ ਪਾਬੰਦੀਆਂ ਕੰਪਨੀਆਂ ਨਾਲ ਗੱਲਬਾਤ ਕਰਕੇ ਅਤੇ ਸਾਰੇ ਦੇਸ਼ਾਂ ਦੀ ਸਹਿਮਤੀ ਦੇ ਨਾਲ ਲਾਗੂ ਕੀਤੀਆਂ ਗਈਆਂ ਹਨ। ਹੁਣ ਰੂਸ ਵਿਚ ਲੈਣ ਦੇਣ ਕਰਨ ਵਾਸਤੇ ਸਾਰੇ ਸਟੋਰਾਂ ਅਤੇ ਇਹ ਕਾਰਡ ਕੰਮ ਨਹੀਂ ਕਰਨਗੇ।
Previous Postਇੰਡੀਆ ਚ ਏਅਰਪੋਰਟ ਤੇ ਉਤੱਰਦੇ ਸਮੇਂ ਹਵਾਈ ਜਹਾਜ ਦਾ ਇੰਜਣ ਹੋਇਆ ਫੇਲ ਮਚੀ ਹਾਹਾਕਾਰ – ਤਾਜਾ ਵੱਡੀ ਖਬਰ
Next Postਹੋ ਜਾਵੋ ਸਾਵਧਾਨ : 54 ਘੰਟਿਆਂ ਬਾਅਦ ਮਿਲੇ ਲਾਪਤਾ ਨੌਜਵਾਨ ਨੇ ਕੀਤਾ ਅਜਿਹਾ ਖੁਲਾਸਾ ਉਡੇ ਲੋਕਾਂ ਦੇ ਹੋਸ਼