ਰੂਸ ਦੀ ਯੂਕਰੇਨ ਨਾਲ ਚਲ ਰਹੀ ਯੰਗ ਵਿਚਕਾਰ ਅਮਰੀਕਾ ਵਲੋਂ ਹੁਣ ਆਈ ਇਹ ਵੱਡੀ ਤਾਜਾ ਖਬਰ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਵਿਚ ਜਿਥੇ ਸਾਰੀ ਦੁਨੀਆ ਦੀ ਨਜ਼ਰ ਰੂਸ ਅਤੇ ਯੂਕਰੇਨ ਦੇ ਯੁੱਧ ਉੱਪਰ ਟਿਕੀ ਹੋਈ ਹੈ। ਉਥੇ ਹੀ ਯੂਕਰੇਨ ਵਿੱਚ ਹੁਣ ਤੱਕ ਭਾਰੀ ਜਾਨੀ-ਮਾਲੀ ਨੁਕਸਾਨ ਹੋ ਚੁੱਕਿਆ ਹੈ ਜਿੱਥੇ ਰੂਸ ਵੱਲੋਂ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਚਪੇਟ ਵਿੱਚ ਆਉਣ ਕਾਰਨ ਉਹ ਸਾਰੇ ਯੁਕਰੇਨ ਵਾਸੀਆਂ ਦੀ ਜਾਨ ਚਲੇ ਗਈ ਹੈ ਅਤੇ ਕੁਝ ਲੋਕਾਂ ਵੱਲੋਂ ਆਪਣੀ ਜਾਨ ਬਚਾਉਣ ਵਾਸਤੇ ਦੂਸਰੇ ਦੇਸ਼ਾਂ ਵਿਚ ਸ਼ਰਣ ਲਈ ਗਈ ਹੈ। ਉਹ ਸਾਰੇ ਦੇਸ਼ਾਂ ਵੱਲੋਂ ਜਿੱਥੇ ਰੂਸ ਨੂੰ ਗੱਲਬਾਤ ਦੇ ਜ਼ਰੀਏ ਇਸ ਮਸਲੇ ਨੂੰ ਹੱਲ ਕਰਨ ਅਤੇ ਯੁਧ ਰੋਕਣ ਦੀ ਅਪੀਲ ਕੀਤੀ ਜਾ ਚੁੱਕੀ ਹੈ ਇਸ ਦੇ ਬਾਵਜੂਦ ਵੀ ਲਗਾਤਾਰ ਹਮਲੇ ਜਾਰੀ ਹਨ ਉਥੇ ਹੀ ਸਾਰੇ ਦੇਸ਼ਾਂ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ,ਜਿਸ ਨਾਲ ਰੂਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾ ਸਕੇ।

ਹੁਣ ਰੂਸ ਦੀ ਯੂਕਰੇਨ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਅਮਰੀਕਾ ਵੱਲੋਂ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਸਭ ਜਾਣਕਾਰੀ ਅਨੁਸਾਰ ਜਿਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਲਗਾਤਾਰ ਰੂਸ ਉਪਰ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਉਥੇ ਪੱਛਮੀ ਦੇਸ਼ਾਂ ਵੱਲੋਂ ਫਿਰ ਤੋਂ ਰੂਸ ਉਪਰ ਕੁਝ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਇਹ ਫੈਸਲਾ ਇਨ੍ਹਾਂ ਪੱਛਮੀ ਦੇਸ਼ਾਂ ਵੱਲੋਂ ਰੂਸ ਦੇ ਯੂਕ੍ਰੇਨ ਉੱਪਰ ਕੀਤੇ ਜਾ ਰਹੇ ਹਮਲਿਆਂ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਓਥੇ ਹੀ ਅਮਰੀਕਾ ਵੱਲੋਂ ਸੱਤ ਪ੍ਰਮੁੱਖ ਉਦਯੋਗਿਕ ਸ਼ਕਤੀਆਂ ਅਤੇ ਰੂਸੀ ਤੇਲ ਦੇ ਆਯਾਤ ਨੂੰ ਪੜਾਅਵਾਰ ਤਰੀਕੇ ਨਾਲ ਖਤਮ ਕਰਨ ਸਬੰਧੀ ਲਗਾਏ ਜਾਣ ਪ੍ਰਤੀ ਵਚਨਬੱਧਤਾ ਦਰਸਾਈ ਹੈ।

ਜਿੱਥੇ ਰੂਸ ਦੇ ਉਦਯੋਗਿਕ ਖੇਤਰ ਉਪਰ ਅਮਰੀਕਾ ਵੱਲੋਂ ਪਾਬੰਦੀਆਂ ਦੇ ਦਾਇਰੇ ਨੂੰ ਵਧਾ ਦਿੱਤਾ ਗਿਆ ਹੈ ਉਥੇ ਹੀ ਉਤਪਾਦ ਦੇ ਨਾਲ ਲੱਕੜੀ ਦੇ ਉਤਪਾਦ ਵੀ ਮਾਸਕੋ ਦੇ ਨਾਲ ਬੰਦ ਕਰ ਦਿੱਤੇ ਗਏ ਹਨ। ਉਥੇ ਹੀ ਬਲਡੋਜ਼ਰ ,ਬਾਇਲਰ ਅਤੇ ਹੋਰ ਵਸਤਾਂ ਉੱਪਰ ਵੀ ਰੋਕ ਲਗਾ ਦਿੱਤੀ ਗਈ ਹੈ।

ਉਥੇ ਹੀ ਅਮਰੀਕੀ ਸਲਾਹਕਾਰ ਕੰਪਨੀਆਂ, ਲੇਖਕਾਰੀ ਅਤੇ ਹੋਰ ਕੰਪਨੀਆਂ ਨੂੰ ਰੂਸੀ ਨਾਗਰਿਕਾਂ ਨੂੰ ਸੇਵਾਵਾਂ ਦੇਣ ਉਪਰ ਰੋਕ ਲਗਾਈ ਗਈ ਹੈ , ਉਥੇ ਹੀ ਰੂਸ ਦੇ ਤਿੰਨ ਵੱਡੇ ਟੈਲੀਵਿਜ਼ਨ ਸਟੇਸ਼ਨਾਂ ਨੂੰ ਇਸ਼ਤਿਹਾਰ ਦੇਣ ਉਪਰ ਵੀ ਹੁਣ ਅਮਰੀਕਾ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਪੱਛਮੀ ਦੇਸ਼ਾਂ ਵੱਲੋਂ ਲਗਾਤਾਰ ਰੂਸ ਉਪਰ ਪਾਬੰਦੀਆਂ ਲਗਾ ਕੇ ਇਸ ਯੁੱਧ ਨੂੰ ਰੋਕਣ ਲਈ ਦਬਾਅ ਪਾਇਆ ਜਾ ਰਿਹਾ ਹੈ।