ਆਈ ਤਾਜ਼ਾ ਵੱਡੀ ਖਬਰ
ਜਿੱਥੇ ਦੇਸ਼ ਭਰ ਦੇ ਕੁਝ ਰਾਜਾਂ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਇਸ ਕੜਾਕੇ ਦੀ ਠੰਢ ਤੋਂ ਬਚਣ ਲਈ ਲੋਕਾਂ ਦੇ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ । ਗੱਲ ਕੀਤੀ ਜਾਵੇ ਜੇਕਰ ਝਾਰਖੰਡ ਦੀ ਤਾਂ, ਝਾਰਖੰਡ ਦੇ ਵਿੱਚ ਲਗਾਤਾਰ ਪੈ ਰਹੀ ਠੰਢ ਨੇ ਲੋਕਾਂ ਦੇ ਵੱਟ ਕੱਢ ਰਹੀ ਹੈ । ਜਿੱਥੇ ਦੇ ਰਹਿਣ ਵਾਲੇ ਲੋਕਾਂ ਦੇ ਵੱਲੋਂ ਇਸ ਠੰਢ ਤੋਂ ਬਚਾਅ ਦੇ ਲਈ ਵੱਖਰੇ ਵੱਖਰੇ ਉਪਕਰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ । ਪਰ ਹੁਣ ਇਹ ਬਚਾਅ ਉਪਕਰਨ ਲੋਕਾਂ ਦੇ ਲਈ ਕਾਫ਼ੀ ਘਾਤਕ ਹੁੰਦੇ ਹੋਏ ਦਿਖਾਈ ਦੇ ਰਹੇ ਹਨ । ਕਿਉਂਕਿ ਹੁਣ ਤੱਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ , ਜਿੱਥੇ ਵੱਧ ਕਮਰਿਆਂ ਦੇ ਵਿੱਚ ਠੰਢ ਤੋਂ ਬਚਣ ਦੇ ਲਈ ਜੋ ਉਪਕਰਨ ਜਿਵੇਂ ਹੀਟਰ ਤੇ ਚੁੱਲ੍ਹੇ ਇਸਤੇਮਾਲ ਕੀਤੇ ਜਾ ਰਹੇ ਹਨ ।
ਉਨ੍ਹਾਂ ਦੀ ਵਰਤੋਂ ਕਾਰਨ ਹੁਣ ਤੱਕ ਕਈ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ । ਝਾਰਖੰਡ ਦੇ ਵਿੱਚ ਰੂਮ ਹੀਟਰ ਤੇ ਚੁੱਲ੍ਹੇ ਦੀ ਵਰਤੋਂ ਕਰਨ ਕਾਰਨ ਇੱਥੇ ਚਾਰ ਦਿਨਾਂ ਦੇ ਵਿਚ ਸੱਤ ਲੋਕਾਂ ਨੇ ਆਪਣੀ ਜਾਨ ਗੁਆਈ ਹੈ । ਜਿਸ ਕਾਰਨ ਲੋਕਾਂ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ 21 ਦਸੰਬਰ ਨੂੰ ਹਜ਼ਾਰੀ ਬਾਗ਼ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ।ਜਿੱਥੇ ਇਕ ਪਰਿਵਾਰ ਕਮਰੇ ਵਿੱਚ ਹੀਟਰ ਚਾਲੂ ਕਰਕੇ ਸੌਂ ਗਿਆ , ਜਿਸ ਕਾਰਨ ਉਸ ਪਰਿਵਾਰ ਦੇ ਤਿੱਨ ਲੋਕਾਂ ਦੀ ਹੀਟਰ ਦੀ ਗੈਸ ਚੜ੍ਹਨ ਕਾਰਨ ਦਮ ਘੁੱਟਿਆ ਤੇ ਫਿਰ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ।
ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ 23 ਦਸੰਬਰ ਨੂੰ ਰਾਂਚੀ ਦੇ ਵਿੱਚ ਭੈਣ ਭਰਾ ਦੀ ਦਮ ਘੁਟਣ ਕਾਰਨ ਮੌਤ ਹੋ ਗਈ । ਇਸ ਸਮੇਂ ਜਿਸ ਤਰ੍ਹਾਂ ਲਗਾਤਾਰ ਹੀ ਠੰਢ ਤੋਂ ਬਚਾਅ ਦੇ ਲਈ ਵਰਤੇ ਜਾਣ ਵਾਲੇ ਉਪਕਰਨਾਂ ਕਾਰਨ ਲੋਕਾਂ ਦੀਆਂ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
ਉਹ ਸਭ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰਦੀਆਂ ਹਨ , ਉਥੇ ਜਦੋਂ ਇਸ ਸਬੰਧੀ ਮਾਹਰ ਡਾਕਟਰ ਦੀ ਸਲਾਹ ਲਈ ਗਈ ਤਾਂ , ਉਨ੍ਹਾਂ ਕਿਹਾ ਕਿ ਕਮਰੇ ਦੇ ਵਿੱਚ ਪੂਰੀ ਤਰ੍ਹਾਂ ਕਮਰੇ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਹੀਟਰ ਨਹੀਂ ਚਲਾਉਣਾ ਚਾਹੀਦਾ ਹੈ ,ਕਿਉਂਕਿ ਇਸ ਦੇ ਨਾਲ ਇਸ ਵਿੱਚੋਂ ਕਈ ਵਾਰ ਅਜਿਹੀ ਖ਼ਤਰਨਾਕ ਗੈਸ ਪਾਸ ਹੁੰਦੀ ਹੈ । ਜੋ ਕਿਸੇ ਦੀ ਜਾਨ ਤੱਕ ਲੈ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੱਤ ਲੋਕਾਂ ਦੀ ਮੌਤ ਹੀਟਰ ਦੇ ਕਾਰਨ ਹੋਈ ਹੈ ਜ਼ਿਆਦਾਤਰ ਉਨ੍ਹਾਂ ਵਿੱਚੋ ਮਰੀਜ਼ਾਂ ਨੂੰ ਸਾਹ ਦੀਆਂ ਦਿੱਕਤਾਂ ਸਨ । ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ।
Previous Postਪੰਜਾਬ ਚ ਇਸ ਤਰੀਕ ਨੂੰ ਰਾਹੁਲ ਗਾਂਧੀ ਚੋਣ ਬਿਗਲ ਵਜਾਉਣ ਜਾ ਰਹੇ , ਕਰਨਗੇ ਵੱਡੀ ਰੈਲੀ – ਤਾਜਾ ਵੱਡੀ ਖਬਰ
Next Postਇਕੋ ਸਕੂਲ ਦੇ ਏਥੇ ਆ ਗਏ 52 ਵਿਦਿਆਰਥੀ ਪੌਜੇਟਿਵ – ਸਕੂਲ ਕੀਤਾ ਗਿਆ ਬੰਦ